ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [لاشریک] ਵਿ- ਸ਼ਰਾਕਤ (ਹਿੱਸੇਦਾਰੀ) ਬਿਨਾ. ਜਿਸ ਦੇ ਕੰਮ ਵਿੱਚ ਕਿਸੇ ਦੀ ਸਾਂਝ ਨਹੀਂ.

ਸੰਗ੍ਯਾ- ਸ਼ੋਰਬਾ. ਤਰੀ. "ਸਾਲਨ ਲਾਸਹਿ ਸੋਂ ਬਹੁ ਪੀਨੋ." (ਚੰਡੀ ੧)

ਅ਼. [لاشانی] ਲਾਸਾਨੀ. ਵਿ- ਜਿਸ ਦੇ ਸ਼ਾਨੀ (ਤੁੱਲ) ਹੋਰ ਕੋਈ ਨਹੀਂ. ਅਦੁਤੀ.

ਸੰਗ੍ਯਾ- ਨੱਚਣ ਵਾਲੀ, ਨਟੀ. ਨਟਣੀ.

ਸੰਗ੍ਯਾ- ਲਾਭ. "ਲਾਹੇ ਕਾਰਣਿ ਆਇਆ ਜਗਿ." (ਓਅੰਕਾਰ) ੨. ਲਾਹਣਾ ਕ੍ਰਿਯਾ ਦਾ ਅਮਰ. ਦੇਖੋ, ਲਾਹਣੁ। ੩. ਅ਼. [لاہ] ਪਾਰਬ੍ਰਹਮ. ਕਰਤਾਰ.

ਸੰਗ੍ਯਾ- ਲਾਭ. "ਲਾਹੇ ਕਾਰਣਿ ਆਇਆ ਜਗਿ." (ਓਅੰਕਾਰ) ੨. ਲਾਹਣਾ ਕ੍ਰਿਯਾ ਦਾ ਅਮਰ. ਦੇਖੋ, ਲਾਹਣੁ। ੩. ਅ਼. [لاہ] ਪਾਰਬ੍ਰਹਮ. ਕਰਤਾਰ.

ਦੇਖੋ, ਲਾਹਣੁ.

ਸੰਗ੍ਯਾ- ਉਹ ਪਾਤ੍ਰ, ਜਿਸ ਵਿੱਚ ਲਾਹਣ ਪਾਕੇ ਸ਼ਰਾਬ ਖਿੱਚੀਏ. "ਕਾਇਆ ਲਾਹਣਿ, ਆਪੁ ਮਦੁ." (ਵਾਰ ਬਿਹਾ, ਸਃ ਮਰਦਾਨਾ)