nan
ਸੰਗ੍ਯਾ- ਕ੍ਰਿਸਨ. ਕਨ੍ਹੈਯਾ। ੨. ਕਰਤਾਰ. "ਸਿਮਰਿਓ ਨਾਹਿ ਕਨਾਈ." (ਮਾਰੂ ਮਃ ੯)
ਦੇਖੋ, ਕ਼ਨਾਅ਼ਤ। ੨. ਤੁ. [قنات] ਕ਼ਨਾਤ. ਕਪੜੇ ਦੀ ਕੰਧ. ਤੰਬੂ ਦੇ ਚਾਰੇ ਪਾਸੇ ਦੀਵਾਰ ਦੀ ਥਾਂ ਵਸਤ੍ਰ ਦੀ ਭੀਤ। ੩. ਅ਼. ਨੇਜ਼ਾ। ੪. ਪਿੱਠ ਦੀ ਹੱਡੀ ਕੰਗਰੋੜ.
nan
ਦੇਖੋ, ਕ਼ਨਾਅ਼ਤ ਅਤੇ ਕਨੈਤ.
ਫ਼ਾ. [کنار] ਕਿਨਾਰਾ. ਪਾਸਾ। ੨. ਕਿਤਾਬ ਦਾ ਹਾਸ਼ੀਆ। ੩. ਘੋੜੇ ਦਾ ਜ਼ੁਕਾਮ.
ਦੇਖੋ, ਕਨਾਰ ੧. ਅਤੇ ਕਿਨਾਰਾ.
nan
ਪ੍ਰਿਥਿਵੀ ਦੀ ਇੱਕ ਮਿਣਤੀ. ਘੁਮਾਉਂ ਦਾ ਅੱਠਵਾਂ ਹਿੱਸਾ.
ਸੰਗ੍ਯਾ- ਇੱਕ ਪ੍ਰਕਾਰ ਦਾ ਰੇਸ਼ਮੀ ਵਸਤ੍ਰ, ਜੋ ਦਰਿਆਈ ਦੀ ਕਿਸਮ ਵਿੱਚੋਂ ਹੈ. ਬੁਖ਼ਾਰੇ ਦੀ ਕਨਾਵੇਜ਼ ਬਹੁਤ ਪ੍ਰਸਿੱਧ ਹੋਇਆ ਕਰਦੀ ਸੀ.