ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਰੀਆਮ.


ਦੇਖੋ, ਵਰ, ਵਰਸ ਅਤੇ ਵਰ੍ਹਾ। ੨. ਸ਼੍ਰੇਸ੍ਟਤਾ ਸਹਿਤ. ਉੱਤਮ। ੩. ਸੰ. ਸੰਗ੍ਯਾ- ਹਲਦੀ। ੪. ਸ਼ਰਾਬ.


ਸੰ. ਸੰਗ੍ਯਾ- ਸੂਰ। ੨. ਸੂਰ ਦੀ ਸ਼ਕਲ ਦਾ ਵਿਸਨੁ ਦਾ ਅਵਤਾਰ. ਪੁਰਾਣਕਥਾ ਹੈ ਕਿ ਹਿਰਨ੍ਯਾਕ੍ਸ਼੍‍ ਅਸੁਰ ਪ੍ਰਿਥਿਵੀ ਨੂੰ ਡੋਬਕੇ ਪਾਤਾਲ ਲੈ ਗਿਆ. ਵਰਾਹ ਨੇ ਇੱਕ ਹਜ਼ਾਰ ਵਰ੍ਹਾ ਲੜਾਈ ਕਰਕੇ ਅਸੁਰ ਨੂੰ ਮਾਰਿਆ ਅਤੇ ਜ਼ਮੀਨ ਆਪਣੇ ਟਿਕਾਣੇ ਠਹਿਰਾਈ. ਦੇਵੀਭਾਗਵਤ ਦੇ ੮. ਵੇਂ ਸਕੰਧ ਦੇ ਦੂਜੇ ਅਧ੍ਯਾਯ ਵਿੱਚ ਵਰਾਹ ਦੀ ਉਤਪੱਤੀ ਬ੍ਰਹਮਾ ਦੇ ਨੱਕ ਵਿੱਚੋਂ ਹੋਈ ਦੱਸੀ ਹੈ. ਦੇਖੋ, ਦਸ ਅਵਤਾਰ.


ਸੰਸਕ੍ਰਿਤ ਦਾ ਪ੍ਰਸਿੱਧ ਪੰਡਿਤ ਅਤੇ ਜ੍ਯੋਤਿਸੀ. ਇਸ ਦਾ ਜਨਮ ਸਨ ੫੦੫ ਅਤੇ ਦੇਹਾਂਤ ਸਨ ੫੮੭ ਮੰਨਿਆ ਗਿਆ ਹੈ. ਇਸ ਦੀ ਬਣਾਈ "ਵਾਰਾਹੀ ਸੰਹਿਤਾ" ਮੰਨੀ ਹੋਈ ਪੁਸ੍‍ਤਕ ਹੈ.


ਵਰਾਹ ਦੀ ਮਦੀਨ. ਸੂਰੀ. ਸੂਕਰੀ.


ਸੰ. वराहु. ਸੰਗ੍ਯਾ- ਵਾਯੁ ਖਾਸ ਕਰਕੇ ਵਰਖਾ ਲਿਆਉਣ ਵਾਲੀ ਪੌਣ Monsoon "ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ." (ਮਃ ੧. ਵਾਰ ਸੂਹੀ) ਕਰਤਾਰ ਤੋਂ ਸਾਗਰ (ਸਮੁੰਦਰ) ਲਹਿਰ (ਤਰੰਗਿਨੀ ਨਦੀ) ਸਮੁੰਦ (ਖਾਡੀ) ਸਰ (ਝੀਲਾਂ) ਵੇਲਿ (ਵੇਲਾ) ਵਰ੍ਸ (ਖੰਡ) ਅਤੇ ਵਰਾਹੁ ਆਦਿ ਅਨੰਤ ਰਚੇ ਗਏ ਹਨ.