ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਕ੍ਰਿਯ. ਕ੍ਰਿਯਾ (ਹਰਕਤ) ਰਹਿਤ. ਸ੍‌ਥਿਰ. ਅਚਲ. "ਅਕ੍ਰਯ ਏਕ ਪਰਾਤਮ ਪੂਰਨ" (ਨਾਪ੍ਰ) ੨. ਜੋ ਕ੍ਰਯ (ਖਰੀਦ) ਨਾ ਕੀਤਾ ਜਾ ਸਕੇ.


ਵਿ- ਜੋ ਕ੍ਰਿਸ਼ (कृश) ਨਹੀਂ. ਜੋ ਦੁਰਬਲ ਅਤੇ ਮਾੜਾ ਨਹੀਂ। ੨. ਜੋ ਕ੍ਰਿਸ (ਖਿੱਚਣ) ਲਾਇਕ ਨਹੀਂ. ਅਕ੍ਰਿਸ਼੍ਯ.


ਸੰ. अकृत. ਵਿ- ਨਾ ਕੀਤਾ ਹੋਇਆ. ਨਾ ਬਣਾਇਆ ਹੋਇਆ। ੨. ਸੰ. अकृत्य- ਅਕ੍ਰਿਤ੍ਯ. ਵਿ- ਨਾ ਕਰਨ ਯੋਗ੍ਯ ਕਰਮ. ਕੁਕਰਮ "ਅਕ੍ਰਿਤ ਕਰਮਾ." (ਰਾਮਾਵ)


ਵਿ- ਜੋ ਕੰਮ ਕਿਸੇ ਤੋਂ ਨਾ ਕੀਤਾ ਜਾਵੇ, ਉਸ ਦੇ ਕਰਨ ਵਾਲਾ. "ਤੇਜ ਸੁ ਰਾਸੀ ਅਕ੍ਰਿਤ ਕ੍ਰਿਤੰ." (ਗ੍ਯਾਨ)


अकृत्रिम- ਅਕ੍ਰਿਤ੍ਰਿਮ. ਵਿ- ਜੋ ਬਣਾਉਟੀ ਨਹੀਂ. ਸੁਤੇਸਿੱਧ। ੨. ਅਸਲੀ. ਸੱਚਾ.


ਅਕ੍ਰਿਤ- ਆਕ੍ਰਿਤਿ. ਵਿ- ਜਿਸ ਦਾ ਸਰੂਪ ਕਿਸੇ ਦਾ ਬਣਾਇਆ ਹੋਇਆ ਨਹੀਂ. ਜੋ ਆਪ ਹੀ ਅਨੇਕ ਰੂਪ ਧਾਰਦਾ ਹੈ, ਪਰ ਕਿਸੇ ਦਾ ਕਾਰਯ ਨਹੀਂ. "ਅਕ੍ਰਿਤਾਕ੍ਰਿਤ ਹੈ." (ਜਾਪੁ)


ਵਿ- ਕ੍ਰਿਯਾ ਰਹਿਤ. ਜਿਸ ਵਿੱਚ ਕੋਈ ਕ੍ਰਿਯਾ ਨਹੀਂ ਪਾਈ ਜਾਂਦੀ.


ਸੰ. अकृर- ਵਿ- ਜੋ ਨਹੀਂ ਕ੍ਰੁਰ (ਬੇਰਹਮ). ਦਿਆਲੂ। ੨. ਜੋ ਕ੍ਰੋਧੀ ਨਹੀਂ. ਸ਼ਾਂਤ ਸੁਭਾਉ ਵਾਲਾ। ੩. ਸੰਗ੍ਯਾ- ਯਾਦਵਵੰਸ਼ੀ ਕ੍ਰਿਸਨ ਜੀ ਦਾ ਚਾਚਾ, ਜੋ ਸ਼੍ਵਫਲਕ ਦਾ ਪੁਤ੍ਰ ਗਾਂਦਿਨੀ ਦੇ ਉਦਰੋਂ ਸੀ. ਏਹ ਕਿਸਨ ਜੀ ਅਤੇ ਬਲਰਾਮ ਨੂੰ ਕੰਸ ਵੱਲੋਂ ਜੱਗ ਦਾ ਨਿਉਂਦਾ ਦੇਕੇ ਗੋਕੁਲ ਤੋਂ ਮਥੁਰਾ ਲੈ ਗਿਆ ਸੀ, ਜਿੱਥੇ ਕ੍ਰਿਸਨ ਜੀ ਨੇ ਆਪਣੀ ਵੀਰਤਾ ਨਾਲ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰੇਸਨ ਨੂੰ ਰਾਜਸਿੰਘਾਸਨ ਪੁਰ ਬੈਠਾਇਆ. "ਉਧਉ ਅਕ੍ਰੁਰੁ ਬਿਦਰੁ ਗੁਣ ਗਾਵੈ." (ਸਵੈਯੇ ਮਃ ੧. ਕੇ) "ਮੋਹਿ ਅਬੈ ਅਕ੍ਰੁਰ ਕੇ ਹਾਥ ਬੁਲਾਯ ਪਠ੍ਯੋ ਮਥੁਰਾ ਹੂੰ ਕੇ ਰਾਈ." (ਕ੍ਰਿਸਨਾਵ)


ਦੇਖੋ, ਅਕ੍ਰਿਯ.