ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਪੁਰੁਸ. ਮਰਦ. ਮਨੁੱਖ. "ਨਰ ਤੇ ਸੁਰ ਹੋਇਜਾਤ ਨਿਮਖ ਮੈ." (ਗੌਂਡ ਨਾਮਦੇਵ) ੨. ਦੇਵਤਿਆਂ ਦੀ ਇੱਕ ਖਾਸ ਜਾਤਿ. "ਸੁਰਿ ਨਰ ਗਣ ਗੰਧਰਬੇ ਜਪਿਓ." (ਮਾਰੂ ਮਃ ੪) ੩. ਦਕ੍ਸ਼੍‍ ਪ੍ਰਜਾਪਤਿ ਦੀ ਕੰਨ੍ਯਾ "ਅਹਿੰਸਾ" ਦੇ ਗਰਭ ਤੋਂ ਧਰਮਰਾਜ ਦਾ ਪੁਤ੍ਰ, ਜੋ ਪੁਰਾਣਾਂ ਵਿਚ ਅੰਸ਼ਾਵਤਾਰ ਮੰਨਿਆ ਹੈ. ਇਹ ਨਾਰਾਯਣ ਦਾ ਵਡਾ ਭਾਈ ਸੀ. ਦੇਖੋ, ਨਰ ਨਾਰਾਯਣ। ੪. ਅਰਜੁਨ. ਇਸ ਨੂੰ ਨਰ ਦਾ ਅਵਤਾਰ ਲਿਖਿਆ ਹੈ. "ਨਰ ਅਵਤਾਰ ਭਯੋ ਅਰਜੁਨਾ." (ਨਰ ਨਾਰਾਯਣ) ੫. ਵਿਸਨੁ। ੬. ਸ਼ਿਵ। ੭. ਬ੍ਰਹਮਾ੍। ੮. ਕਰਤਾਰ. ਪਾਰਬ੍ਰਹਮ. "ਨਰ ਨਿਹਕੇਵਲ ਨਿਰਭਉ ਨਾਉ." (ਗਉ ਅਃ ਮਃ ੧) ੯. ਯੋਧਾ। ੧੦. ਪਤਿ. ਭਰਤਾ। ੧੧. ਰਾਮਕਪੂਰ। ੧੨. ਵਿ- ਉੱਦਮੀ. ਪੁਰੁਸਾਰਥੀ. "ਨਰ ਮਨੁਖਾਂ ਨੂੰ ਏਕੁ ਨਿਧਾਨਾ." (ਬਿਲਾ ਮਃ ੩) ੧੩. ਦੇਖੋ, ਦੋਹਰੇ ਦਾ ਰੂਪ ੧੨। ੧੪. ਫ਼ਾ. [نر] ਪੁਲਿੰਗ. ਮੁਜੁੱਕਰ। ੧੫. ਵਿ- ਦਿਲੇਰ. ਹਿੰਮਤੀ.


ਸੰ. नृसिंह. ਹਰਿਵੰਸ਼ ਆਦਿ ਗ੍ਰੰਥਾਂ ਅਨੁਸਾਰ ਇਹ ਵਿਸਨੁ ਦਾ ਚੌਥਾ ਅਵਤਾਰ ਹੈ, ਜਿਸ ਦਾ ਅੱਧਾ ਸ਼ਰੀਰ ਨ੍ਰਿ (ਆਦਮੀ) ਦਾ ਅਤੇ ਅੱਧਾ ਸਿੰਹ (ਸ਼ੇਰ) ਦਾ ਲਿਖਿਆ ਹੈ. ਕਥਾ ਹੈ ਕਿ ਸਤਯੁਗ ਵਿੱਚ ਹਿਰਣ੍ਯਕਸ਼ਿਪੁ ਨੇ ਤਪ ਕਰਕੇ ਬ੍ਰਹਮਾ੍ ਤੋਂ ਇਹ ਵਰ ਲੈ ਲਿਆ ਕਿ ਮੈਂ ਦੇਵਤਾ ਦੈਤ ਗੰਧਰਵ ਨਾਗ ਮਨੁੱਖ ਆਦਿਕਾਂ ਤੋਂ ਨਾ ਮਾਰਿਆ ਜਾਵਾਂ. ਨਾ ਮੈਂ ਸ਼ਸਤ੍ਰ ਅਸਤ੍ਰ ਤੋਂ ਮਰਾਂ. ਨਾ ਦਿਨ ਅਰ ਰਾਤ ਵਿੱਚ ਮੇਰੀ ਮੌਤ ਹੋਵੇ, ਇਤ੍ਯਾਦਿ. ਇਹ ਵਰ ਪਾਕੇ ਹਿਰਣ੍ਯਕਸ਼ਿਪੁ ਵਡਾ ਨਿਰਭੈ ਹੋ ਗਿਆ ਅਰ ਦੇਵਲੋਕ ਖੋਹਕੇ ਦੇਵਤਿਆਂ ਨੂੰ ਭਾਰੀ ਦੁਖੀ ਕੀਤਾ.#ਭਾਗਵਤ ਵਿੱਚ ਪ੍ਰਸੰਗ ਹੈ ਕਿ ਇਸ ਨੇ ਆਪਣੇ ਪੁਤ੍ਰ ਪ੍ਰਹਲਾਦ ਨੂੰ ਜੋ ਵਿਸਨੁਭਗਤ ਸੀ ਬਹੁਤ ਸੰਤਾਪ ਦਿੱਤਾ. ਦੇਵਤਿਆਂ ਅਤੇ ਪ੍ਰਹਲਾਦ ਦੀ ਰਖ੍ਯਾ ਲਈ ਵਿਸਨੁ ਨੇ ਨ੍ਰਿਸਿੰਘ ਰੂਪ ਧਾਰਕੇ ਹਿਰਣ੍ਯਕਸ਼ਿਪੁ ਨੂੰ ਨੌਹਾਂ ਨਾਲ ਚੀਰ ਦਿੱਤਾ ਅਰ ਐਸੇ ਸਮੇਂ ਮਾਰਿਆ, ਜਦ ਨਾ ਦਿਨ ਸੀ ਨਾ ਰਾਤ, ਕਿੰਤੂ ਸੰਧ੍ਯਾ ਦਾ ਵੇਲਾ ਸੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਹਰਨਾਖਸ (ਹਿਰਣ੍ਯਾਕ੍ਸ਼੍‍) ਦੇ ਮਾਰਨ ਲਈ ਨਰਸਿੰਘ ਅਵਤਾਰ ਹੋਇਆ ਹੈ ਅਤੇ ਪ੍ਰਹਲਾਦ ਹਰਨਾਖਸ ਦਾ ਪੁਤ੍ਰ ਲਿਖਿਆ ਹੈ.¹ "ਹਰਨਾਖਸ ਦੁਸਟ ਹਰਿ ਮਾਰਿਆ ਪ੍ਰਹਲਾਦ ਤਰਾਇਆ." (ਆਸਾ ਛੰਤ ਮਃ ੪) "ਭਗਤਿ ਹੇਤ ਨਰਸਿੰਘ ਭੇਵ." (ਬਸੰ ਕਬੀਰ) "ਗਰਜੇ ਨਰਸਿੰਘ ਨਰਾਂਤਕਰੰ। ਦ੍ਰਿਗ ਰੱਤ ਕਿਯੇ ਮੁਖ ਸ੍ਰੋਣ ਭਰੰ," (ਨਰਸਿੰਘਾਵ) ਮੁਲਤਾਨ ਵਿੱਚ ਨ੍ਰਿਸਿੰਘ ਦਾ ਪ੍ਰਸਿੱਧ ਮੰਦਿਰ ਹੈ। ੨. ਸ੍ਰੇਸ੍ਠ ਪੁਰੁਸ. ਉੱਤਮ. ਮਨੁੱਖ। ੩. ਬਹਾਦੁਰ ਆਦਮੀ। ੪. ਕਰਤਾਰ. ਵਾਹਗੁਰੂ.


ਸੰ. नलशृङ्ग. ਨਲਸ਼੍ਰਿੰਗ. ਸਿੰਗ ਦੇ ਆਕਾਰ ਦੀ ਇੱਕ ਤਾਂਬੇ ਪਿੱਤਲ ਆਦਿ ਦੀ ਨਲਕੀ, ਜਿਸ ਨੂੰ ਬਿਗਲ ਦੀ ਤਰਾਂ ਬਜਾਈਦਾ ਹੈ. ਇਸ ਦਾ ਦੂਜਾ ਨਾਮ ਗੋਮੁਖ ਭੀ ਹੈ.


ਇਹ ਭਗਤ ਸੰਮਤ ੧੫੦੭ ਵਿੱਚ ਨਾਗਰ ਬ੍ਰਾਹਮਣ ਦੇ ਘਰ ਜੂਨਾਗੜ (ਬੰਬਈ ਦੇ ਇਲਾਕੇ) ਵਿੱਚ ਪੈਦਾ ਹੋਇਆ. ਏਸੇ ਨਰਸੀ ਦੀ ਹੁੰਦੀ ਸਾਵਲਸ਼ਾਹ ਨੇ ਦ੍ਵਾਰਿਕਾ ਵਿੱਚ ਤਾਰੀ ਸੀ. ਨਰਸੀ ਸੰਮਤ ੧੫੭੨ ਵਿੱਚ ਗੁਜ਼ਰਿਆ ਹੈ. ਦੇਖੋ, ਸਾਵਲਸ਼ਾਹ.


ਸੰ. ਨਿਰੀਹ. ਵਿ- ਇੱਛਾ ਰਹਿਤ. ਕਾਮਨਾ ਤੋਂ ਬਿਨਾ. "ਨਰਹ ਨਿਹਕੇਵਲ ਰਵਰਹਿਆ ਤਿਹੁ ਲੋਈ." (ਸੂਹ ਛੰਤ ਮਃ ੧) ੨. ਸੰਗ੍ਯਾ- ਨਰ- ਹਯ ਦਾ ਸੰਖੇਪ. ਕਿੰਨਰ ਦੇਵਤਾ, ਜਿਨ੍ਹਾਂ ਦਾ ਧੜ ਆਦਮੀ ਦਾ ਅਤੇ ਮੂੰਹ ਘੋੜੇ ਦਾ ਹੈ.


nosering (an ornament worn by married women); nose-ring or nose string for animals


metallic nose ring (for animals)


to pass a ਨੱਥ through (animal's) nose; figurative usage to curb, control, restrain, discipline