ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਾਹਣੁ.


ਸੰਗ੍ਯਾ- ਕਰਤਾਰ. ਪਾਰਬ੍ਰਹਮ. ਦੇਖੋ, ਲਾਹ ੩। ੨. ਵਿ- ਲਾਭ ਪ੍ਰਾਪਤ ਕਰਨ ਵਾਲਾ। ੩. ਦੇਖੋ, ਲਾਹਣੁ। ੪. ਲਾਭ. ਦੇਖੋ, ਲਾਹੂ ਲਾਹਿ.


ਲਾਭ ਹੀ ਲਾਭ ਹੈ. ਅਤ੍ਯੰਤ ਲਾਭ ਹੈ. "ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ। ਧਰਤੀ ਭਾਰਿ ਨ ਬਿਆਪਈ, ਉਨ ਕਉ ਲਾਹੂ ਲਾਹਿ" (ਸ. ਕਬੀਰ) ਜੇ ਸਾਧ ਦੀ ਧਰਤੀ (ਸਤਸੰਗਤਿ) ਵਿੱਚ ਚੋਰ ਠਗ ਆਦਿ ਆ ਬੈਠਣ, ਤਦ ਸਾਧੂ ਸਮਾਜ ਨੂੰ ਕੋਈ ਭਾਰ ਨਹੀਂ, ਅਤੇ ਪਾਮਰਾਂ ਨੂੰ ਲਾਭ ਹੀ ਲਾਭ ਹੈ.


ਲਵਪੁਰ, ਲਾਹੌਰ. ਦੇਖੋ, ਲਹੌਰ. "ਲਾਹੋਰ ਸਹਰੁ ਜਹਰੁ ਕਹਰੁ ਸਵਾ ਪਹਰੁ." (ਸਵਾ ਮਃ ੧) "ਲਾਹੋਰ ਸਹਰੁ ਅਮ੍ਰਿਤਸਰ ਸਿਫਤੀ ਦਾ ਘਰ. " (ਸਵਾ ਮਃ ੩) ਸ਼੍ਰੀ ਗੁਰੂ ਨਾਨਕਦੇਵ ਜੀ ਜਿਸ ਸਮੇਂ ਲਹੌਰ ਪਧਾਰੇ, ਤਾਂ ਉੱਥੋਂ ਦੇ ਹਾਕਮਾਂ ਅਤੇ ਲੋਕਾਂ ਨੂੰ ਕੁਕਰਮਾਂ ਵਿੱਚ ਲੀਨ ਅਰ ਕਰਤਾਰ ਤੋਂ ਵਿਮੁਖ ਦੇਖਕੇ ਇਹ ਵਾਕ ਉਚਾਰਿਆ, ਜਿਸ ਦਾ ਫਲ ਇਹ ਹੋਇਆ ਕਿ ਬਾਬਰ ਨੇ ਹਿੰਦੁਸਤਾਨ ਪੁਰ ਚੌਥਾ ਹੱਲਾ ਸਨ ੧੫੨੪ (ਹਿਜਰੀ ੯੩੦) ਵਿੱਚ ਕਰਕੇ ਲਹੌਰ ਨੂੰ ਅੱਗ ਲਾਈ ਅਤੇ ਸਵਾ ਪਹਰ ਕਹਰ ਵਰਤਾਇਆ. ਇਸ ਘਟਨਾ ਦਾ ਜਿਕਰ ਤੁਜਕਬਾਬਰੀ¹ ਅਤੇ ਸੇਯਦ ਮੁਹ਼ੰਮਦ ਲਤੀਫ ਦੀ ਤਵਾਰੀਖ ਲਹੌਰ² ਵਿੱਚ ਸਾਫ ਦਰਜ ਹੈ.#ਸਤਿਗੁਰੂ ਦੀ ਇਹ ਪੇਸ਼ੀਨਗੋਈ ਸੈਦਪੁਰ (ਏਮਨਾਬਾਦ) ਕਹੇ ਸ਼ਬਦ- "ਖੂਨ ਕੇ ਸੋਹਿਲੇ ਗਾਵੀਅਹਿ ਨਾਨਕ, ਰਤੁ ਕਾ ਕੁੰਗੂ ਪਾਇ ਵੇ ਲਾਲੋ !" ਤੁੱਲ ਹੀ ਸੀ.#ਜਦ ਗੁਰੂ ਅਮਰਦੇਵ ਜੀ ਨੇ ਸੰਗਤਿ ਦੀ ਬੇਨਤੀ ਅਨੁਸਾਰ ਲਹੌਰ ਚਰਣ ਪਾਏ, ਤਾਂ ਗੁਰੂ ਨਾਨਕ ਸ੍ਵਾਮੀ ਦੀ ਕ੍ਰਿਪਾ ਕਰਕੇ ਸਤਿਸੰਗ ਅਤੇ ਨਾਮਕੀਰਤਨ ਦਾ ਪ੍ਰਚਾਰ ਦੇਖਕੇ ਫਰਮਾਇਆ ਕਿ ਜੋ ਲਹੌਰ ਸ਼ਹਿਰ ਜਹਿਰ ਕਹਿਰ ਦਾ ਅਧਿਕਾਰੀ ਸੀ, ਹੁਣ ਸਿਫਤੀ ਦਾ ਘਰ ਹੋਣ ਕਰਕੇ ਅਮ੍ਰਿਤਸਰੋਵਰ ਹੋਗਿਆ ਹੈ.


ਦੇਖੋ, ਲਹੌਰ.


ਦੇਖੋ, ਗੁਰੂ ਕਾ ਲਹੌਰ.


ਇਹ ਦਸ਼ਮੇਸ਼ ਜੀ ਦੇ ਸਾਹਿਬਜ਼ਾਦਿਆਂ ਦਾ ਖਿਲਾਵਾ ਸੀ. ਇਸ ਨੇ ਭਾਈ ਮਾਲਾਸਿੰਘ ਤੋਂ ਸੌ ਰੁਪਯਾ ਕਰਜ ਲਿਆ. ਜਦ ਮਾਲਾਸਿੰਘ ਨੇ ਬਾਰ ਬਾਰ ਮੰਗਿਆ, ਤਦ ਲਾਹੌਰਾਸਿੰਘ ਨੇ ਕਿਹਾ "ਲੇਖਾ ਕੋਇ ਨ ਪੁਛਸੀ ਜਾਂ ਗੁਰੂ ਬਖਸੰਦਾ." ਦਸ਼ਮੇਸ਼ ਦੇ ਮਹਿਲਾਂ ਪਾਸ ਹੀ ਇਨ੍ਹਾਂ ਦਾ ਘਰ ਸੀ. ਕਲਗੀਧਰ ਨੇ ਉੱਚੀ ਧੁਨੀ ਨਾਲ ਤੁਕ ਪੜ੍ਹੀ "ਹਕੁ ਪਰਾਇਆ ਨਾਨਕਾ ਉਸ ਸੂਅਰ, ਉਸ ਗਾਇ." ਇਸ ਪੁਰ ਲਾਹੌਰਾਸਿੰਘ ਨੇ ਸ਼ਰਮਿੰਦਾ ਹੋਕੇ ਮਾਲਾਸਿੰਘ ਦਾ ਕਰਜਾ ਚੁਕਾ ਦਿੱਤਾ.


ਅ਼. [لاحوَل] ਨਹੀਂ ਹੈ ਸ਼ਕ੍ਤਿ. ਭਾਵ- ਬਿਨਾ ਕਰਤਾਰ ਹੋਰ ਕਿਸੇ ਦੀ ਸਾਮਰਥ੍ਯ ਨਹੀਂ ਹੈ. ਇਹ ਸੰਖੇਪ ਹੈ ਲਾਹ਼ੌਲ ਵਲਾ ਕ਼ੁੱਵਤ ਇੱਲਾ ਬਿੱਲਾਹ [لاحوَلاِلابِالاہولاقُّوت] ਦਾ. ਅਰਥਾਤ- ਨਹੀਂ ਫੇਰਨ ਦੀ ਤਾਕਤ ਔਰ ਨਾ ਬਲ, ਬਿਨਾ ਪਰਮੇਸ਼੍ਵਰ ਦੇ.