ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਿਤਾ ਦੀ ਭੈਣ. ਭੂਆ. ਸੰ. ਪਿਤ੍ਰਿ- ਸ੍ਵਸ੍ਰਿ. "ਫੁਫੀ ਨਾਨੀ ਮਾਸੀਆਂ." (ਮਾਰੂ ਅਃ ਮਃ ੧)


ਸੰਗ੍ਯਾ- ਭੂਆ ਬਣਕੇ ਕੁੱਟਣੀ ਦਾ ਕੰਮ ਕਰਨ ਵਾਲੀ.#ਭਾਵ- ਸਮੀਪੀ ਸਾਕ ਪ੍ਰਗਟ ਕਰਕੇ ਵਿਭਚਾਰ ਵਿੱਚ ਪ੍ਰਵਿਰਤ ਕਰਨ ਵਾਲੀ. ਫਫਾਕੁਟਨੀ.


ਵਿ- ਭੂਆ ਦਾ. ਫੁੱਫੀ ਦਾ। ੨. ਸੰਗ੍ਯਾ- ਭੂਆ ਦੀ ਸੰਤਾਨ.