nan
ਲੱਖਾਂ. ਭਾਵ- ਬੇਸ਼ੁਮਾਰ. ਦੇਖੋ, ਲਕ੍ਸ਼੍. "ਲਾਖ ਕਰੋਰੀ ਬੰਧਨ ਪਰੈ." (ਸੁਖਮਨੀ) ੨. ਸੰ. ਲਾਕ੍ਸ਼ਾ. ਲਾਖ. "ਜੈਸੇ ਧੋਈ ਲਾਖ." (ਸ. ਕਬੀਰ) ੩. ਸੰ. ਲਕ੍ਸ਼੍ਯ. ਜੋ ਨਜਰ ਆ ਰਿਹਾ ਹੈ, ਜਗਤ. ਦ੍ਰਿਸ਼੍ਯ. "ਲਾਖ ਮਹਿ ਅਲਖੁ ਲਖਾਯਹੁ." (ਸਵੈਯੇ ਮਃ ੫. ਕੇ)

ਇੱਕ ਪਿੰਡ, ਜੋ ਜਿਲਾ ਰੋਹਤਕ, ਤਸੀਲ ਗੋਹਾਣਾ, ਥਾਣਾ ਮਹਿਮ ਵਿੱਚ ਰੇਲਵੇ ਸਟੇਸ਼ਨ ਖਰੈਂਟੀ ਤੋਂ ਦੋ ਮੀਲ ਉੱਤਰ ਪੱਛਮ ਹੈ. ਇਸ ਪਿੰਡ ਇੱਕ ਢਾਬ ਦੇ ਕੰਢੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦਿੱਲੀ ਨੂੰ ਜਾਂਦੇ ਇੱਥੇ ਵਿਰਾਜੇ ਸਨ. ਮੰਜੀਸਾਹਿਬ ਬਣਿਆ ਹੋਇਆ ਹੈ, ਨਾਲ ੪੪ ਵਿੱਘੇ ਜ਼ਮੀਨ ਖਰੀਦੀ ਹੋਈ ਹੈ. ਸੇਵਾਦਾਰ ਸਿੰਘ ਹੈ.
ਦੇਖੋ, ਲਕ੍ਸ਼੍ਣ। ੨. ਕਲੰਕ. ਦੇਖੋ, ਲਾਂਛਨ. "ਕਹੂੰ ਲਾਖਨ ਲਵੈਯਾ." (ਅਕਾਲ)
ਕ੍ਰਿ- ਲਾਖ ਕਾ ਪੋਚਾ ਕਿਸੇ ਭਾਂਡੇ ਵਿੱਚ ਦੇਣਾ.
ਲਖਿਆ. ਜਾਣਿਆ. "ਤਿਨ ਘਰਿ ਰਤਨੁ ਨ ਲਾਖਾ." (ਜੈਤ ਮਃ ੪) ੨. ਲਕ੍ਸ਼੍ ਦਾ. ਲੱਖਾਂ ਰੁਪਯਾਂ ਪੁਰ. "ਰਤਨੁ ਬਿਕਾਨੋ ਲਾਖਾ." (ਜੈਤ ਮਃ ੪) ੩. ਸੰਗ੍ਯਾ- ਲਾਕ੍ਸ਼ਾ. ਲਾਖ। ੪. ਲਾਖਰੰਗਾ, ਜਿਵੇਂ- ਲਾਖਾ ਬਲਦ.
ਕ੍ਰਿ. ਵਿ- ਲਖਕੇ. ਦੇਖਕੇ। ੨. ਜਾਣਕੇ। ੩. ਉਲੰਘਕੇ. ਅਬੂਰ ਕਰਕੇ. "ਅਸਟ ਨਦਿਯੰ ਲਾਖਿ." (ਰਾਮਾਵ)
ਲਖਿਆ. ਜਾਣਿਆ. "ਕਿਨੈ ਵਿਰਲੈ ਲਾਖਿਆ." (ਮਃ ੪. ਵਾਰ ਵਡ)
ਵਿ- ਲਾਕ੍ਸ਼ਿਕ. ਲਾਕ੍ਸ਼ਾ ਦਾ. ਲਾਖ ਦਾ ਬਣਿਆ ਹੋਇਆ। ੨. ਲਖੀ. ਜਾਣੀ. "ਗਤਿ ਤੇਰੀ ਜਾਇ ਨ ਲਾਖੀ." (ਸਾਰ ਮਃ ੫) ੩. ਲਾਖ ਦੇ ਰੰਗ ਦੀ, ਜਿਵੇਂ- ਲਾਖੀ ਗਾਂ.