ਕ੍ਰਿ. ਵਿ- ਭੱਜ (ਨੱਠ) ਕੇ. "ਸਰਨਿ ਪਰਿਓ ਗੁਰ ਭਾਗਿ." (ਜੈਤ ਮਃ ੫) ੨. ਭਾਗ੍ਯ (ਨਸੀਬ) ਨਾਲ. "ਸੰਤ ਭੇਟੇ ਵਡਭਾਗਿ." (ਜੈਤ ਮਃ ੫) ੩. ਵਿ- ਭਾਗ੍ਯਵਾਨ, ਸੁਭਾਗੀ. "ਸਚੀ ਬਾਣੀ ਪਾਏ ਭਾਗਿ ਕੋਇ." (ਆਸਾ ਮਃ ੩) ੪. ਦੇਖੋ, ਭਾਗੀ.
ਭਾਗੀਂ. ਭਾਗ੍ਯ ਸੇ. ਭਾਗਾਂ ਨਾਲ. "ਗੁਰ ਚਰਨ ਬੇਹਿਥ ਮਿਲਿਓ ਭਾਗੀ." (ਸਾਰ ਮਃ ੫) ੨. ਸੰ. भागिन्. ਵਿ- ਹਿੱਸਾ ਲੈਣ ਵਾਲਾ। ੩. ਹਿੱਸੇਦਾਰ. "ਕੇਵਲ ਰਾਮਭਗਤ ਨਿਜ ਭਾਗੀ." (ਗਉ ਕਬੀਰ) ੪. ਭਾਗ੍ਯ (ਨਸੀਬ) ਵਾਲਾ, ਵਾਲੇ. "ਵਡਭਾਗੀ ਸੇ ਕਾਢੀਅਹਿ." (ਬਿਲਾ ਮਃ ੫)
ਸੰਗ੍ਯਾ- ਇਸ੍ਟ- ਭਾਗ੍ਯ. ਉੱਤਮ ਭਾਗ. "ਜਿਸੁ ਮੁਸਤਕਿ ਭਾਗੀਠਾ." (ਮਾਝ ਮਃ ੫) ੨. ਵਿ- ਚੰਗੇ ਭਾਗ ਵਾਲਾ.
nan
ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਭਟਿੰਡਾ, ਥਾਣਾ ਰਾਮਾ ਵਿੱਚ ਰੇਲਵੇ ਸਟੇਸ਼ਨ ਰਾਮੇ ਤੋਂ ਪੰਜ ਕੋਹ, ਅਰ ਕੋਟਫੱਤੇ ਤੋਂ ਸੱਤ ਕੋਹ ਹੈ, ਇਸ ਪਿੰਡ ਤੋਂ ਦੱਖਣ ਪੱਛਮ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ, ਗੁਰੂ ਜੀ ਨੇ ਦਮਦਮੇ ਨੂੰ ਜਾਂਦੇ ਇੱਥੇ ਚਰਨ ਪਾਏ ਹਨ. ਉਦਾਸੀ ਸਾਧੂ ਪੁਜਾਰੀ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ.
ਵਿ- ਭਗੀਰਥ ਨਾਲ ਹੈ ਜਿਸ ਦਾ ਸੰਬੰਧ। ੨. ਦੇਖੋ, ਭਗੀਰਥ.
ਭਗੀਰਥ ਨੇ. "ਜਾਹਰਨਵੀ ਤਪੈ ਭਾਗੀਰਥਿ ਆਣੀ." (ਮਲਾ ਮਃ ੪) ਦੇਖੋ, ਜਾਹਰਨਵੀ। ੨. ਦੇਖੋ, ਭਾਗੀਰਥੀ
ਭਗੀਰਥ ਦੀ ਲਿਆਂਦੀ ਹੋਈ ਨਦੀ, ਗੰਗਾ. ਦੇਖੋ, ਭਗੀਰਥ। ੨. ਗੰਗਾ ਦੀ ਇੱਕ ਖਾਸ ਸ਼ਾਖ਼, ਜੋ ਮੁਰਸ਼ਦਾਬਾਦ ਦੇ ਜਿਲੇ, ਗੰਗਾ ਤੋਂ ਅਲਗ ਹੋਕੇ ਬਰਦਵਾਨ ਅਤੇ ਨਦੀਆ ਜਿਲੇ ਦੀ ਹੱਦ ਵੱਖ ਕਰਦੀ ਹੋਈ ਜਲੰਗੀ ਨਦੀ ਵਿੱਚ ਜਾ ਮਿਲਦੀ ਹੈ.
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)
ਦੇਖੋ, ਭਾਗੋ ਮਲਿਕ। ੨. ਦੇਖੋ, ਭੱਟੂ ੨। ੩. ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ ਫੂਸਮੰਡੀ ਤੋਂ ਅੱਧ ਮੀਲ ਦੱਖਣ ਹੈ. ਇਸ ਪਿੰਡ ਤੋਂ ਚੜ੍ਹਦੇ ਵੱਲ ਇੱਕ ਫਰਲਾਂਗ ਪੁਰ ਸ਼੍ਰੀ ਗੁਰ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਦਮਦਮੇ ਸਾਹਿਬ ਤੋਂ ਭਟਿੰਡੇ ਜਾਂਦੇ ਚਰਣ ਪਾਏ ਹਨ, ਛੋਟਾ ਜਿਹਾ ਮੰਦਿਰ ਅਤੇ ਕੱਚੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਇਸ ਨਾਲ ੨੦. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ.
ਦੌੜੇ. ਨੱਠੋ. ਦੇਖੋ, ਭਾਗਨਾ. ੨. "ਪਾਪ ਤਜਿ ਭਾਗੋ." (ਹਜਾਰੇ ੧੦) ੨. ਦੇਖੋ, ਭਾਗੋ ਮਲਿਕ। ੩. ਦੇਖੋ, ਭਾਗੋ ਮਾਈ.
ਦੇਖੋ, ਭਾਗੋ ਮਾਈ.