ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਫਰਕਨਾ। ੨. ਮੂੰਹ ਵਿੱਚ ਕੋਈ ਪਤਲਾ ਪਦਾਰਥ ਲੈਕੇ ਸ੍ਵਾਸ ਦੇ ਜੋਰ ਨਾਲ ਫੁਹਾਰ ਦੀ ਤਰਾਂ ਬਾਹਰ ਫੈਂਕਣਾ.


ਦੇਖੋ, ਫੁਲਕਾ. "ਫੁਰਕੇ ਚਹੁਁ ਦਿਸ ਦਿਯੇ ਬਗਾਇ." (ਗੁਵਿ ੧੦)


ਵਾਤਦੋਸ ਨਾਲ ਕਿਸੇ ਅੰਗ ਦੇ ਪੱਠੇ ਦਾ ਥਰਕਣਾ. "ਦੇਵੀ ਦੇਵ ਨ ਸੇਵਕਾ, ਤੰਤ ਨ ਮੰਤ ਨ ਫੁਰਣ ਵਿਚਾਰੇ." (ਭਾਗੁ) ਤੰਤ੍ਰਸ਼ਾਸਤ੍ਰ ਵਿੱਚ ਅੰਗਾਂ ਦੇ ਫੁਰਣ ਦੇ ਸ਼ੁਭ ਅਸ਼ੁਭ ਫਲ ਮੰਨੇ ਹਨ। ੨. ਦੇਖੋ, ਫੁਰਣਾ ੧.


ਕ੍ਰਿ- ਸੰਕਲਪ ਦਾ ਪ੍ਰਗਟ ਹੋਣਾ. ਸਫੁਰਣ। ੨. ਫਲੀਭੂਤ ਹੋਣਾ. "ਰਿਧਿ ਸਿਧਿ ਜਾ ਕਉ ਫੁਰੀ." (ਮਾਰੂ ਕਬੀਰ) ੩. ਸਤ੍ਯ ਹੋਣਾ। ੪. ਸੰਗ੍ਯਾ- ਸੰਕਲਪ. ਇਰਾਦਾ। ੫. ਦੇਖੋ, ਫੁਰਣ.


ਦੇਖੋ, ਫੁਰਤੀ. "ਕਾਰ ਕਰਨ ਮੇ ਧਰਤੀ ਫੁਰਤ." (ਗੁਪ੍ਰਸੂ)


ਸੰ. ਸ੍‍ਫੁਰ੍‌ਤਿ. ਸੰਗ੍ਯਾ- ਸ਼ੀਘ੍ਰਤਾ. ਤੇਜ਼ੀ। ੨. ਔਸਾਣ.


ਵਿ- ਫੁਰਤੀ ਵਾਲਾ, ਜੋ ਸੁਸ੍ਤ ਨਹੀਂ.