ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਡਾਈ.


ਵਿ- ਵਿਸ਼ਾਲ ਨੇਤ੍ਰ. ਦੇਖੋ, ਬਡ ਆਛ. "ਬਡ੍ਯਾਛ ਬਡੋ ਅਭਿਮਾਨ ਧਰੇ ਮਨ." (ਪਾਰਸਾਵ)


ਸੰ. ਇਸ ਦਾ ਉੱਚਾਰਣ ਵਡਿਸ਼ ਭੀ ਸਹੀ ਹੈ. ਮੱਛੀ ਫਾਹੁਣ ਦੀ ਕੁੰਡੀ. "ਮਤਜ ਬਡਿਸ ਕੋ ਗ੍ਰਾਸੈ ਜੈਸੇ." (ਗੁਪ੍ਰਸੂ)


ਵਡੀ ਧਰਮਸ਼ਾਲਾ. ਜਿਸ ਸ਼ਹਿਰ ਕਈ ਗੁਰਅਸਥਾਨ ਹੋਣ, ਉੱਥੇ ਜੋ ਸਭ ਤੋਂ ਪ੍ਰਧਾਨ ਮਕਾਨ ਹੋਵੇ, ਉਹ "ਬਡੀਸੰਗਤ" ਨਾਮ ਤੋਂ ਬੁਲਾਇਆ ਜਾਂਦਾ ਹੈ, ਜਿਵੇਂ- ਸਸਰਾਮ ਅਤੇ ਕਲਕੱਤੇ ਆਦਿ ਸ਼ਹਿਰਾਂ ਵਿੱਚ ਬਡੀਸੰਗਤ ਹੈ.


ਦੇਖੋ, ਵਡੀਕੌਮ.


ਦੇਖੋ, ਛੋਟੀ ਗੁਜਰਾਤ.


ਬਸੀ ਕਲਾਂ. ਹੁਸ਼ਿਆਰਪੁਰ ਤੋਂ ਛੀ ਕੋਹ ਦੱਖਣ ਪੂਰਵ ਇੱਕ ਕਸਬਾ. ਇੱਥੋਂ ਦੇ ਅਤ੍ਯਚਾਰੀ ਮੁਸਲਮਾਨ ਸਰਦਾਰ ਨੇ ਇੱਕ ਬ੍ਰਾਹਮਣ ਦੀਆਂ ਦੋ ਲੜਕੀਆਂ ਜਬਰਨ ਖੋਹ ਲਈਆਂ ਸਨ. ਦਸ਼ਮੇਸ਼ ਦੇ ਹੁਕਮ ਨਾਲ ਬਾਬਾ ਅਜੀਤ ਸਿੰਘ ਜੀ ਨੇ ਸੰਮਤ ੧੭੫੭ ਵਿੱਚ ਅਪਰਾਧੀ ਨੂੰ ਮਾਰਕੇ ਲੜਕੀਆਂ ਉਨ੍ਹਾਂ ਦੇ ਪਿਤਾ ਦੇ ਸਪੁਰਦ ਕੀਤੀਆਂ, ਪਰ ਲੜਕੀਆਂ ਨੇ ਸੱਤਵੇਂ ਸਤਿਗੁਰੂ ਦੇ ਗੁਰਦ੍ਵਾਰੇ ਹਰੀਆਂਵੇਲਾਂ ਵਿੱਚ ਜਾਕੇ ਵ੍ਰਤਸਾਧਨਾ ਦ੍ਵਾਰਾ ਸ਼ਰੀਰ ਤਿਆਗ ਦਿੱਤੇ, ਜਿਸ ਥਾਂ ਉਨ੍ਹਾਂ ਦੀਆਂ ਸਮਾਧਾਂ ਵਿਦ੍ਯਮਾਨ ਹਨ.