ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਫੁਰਣਾ। ੨. ਅੰਗ ਦਾ ਫਰਕਣਾ. ਦੇਖੋ, ਫੁਰਣ ੧.


ਕ੍ਰਿ- ਫਰਮਾਨ ਦੇਣਾ. ਆਗ੍ਯਾ ਕਰਨੀ. ਦੇਖੋ, ਫਰਮਾਨ.


ਫਰਮਾਨ ਹੋਣ ਕਰਕੇ. ਫਰਮਾਨੇ ਸੇ. "ਸਾਹੈ ਕੈ ਫੁਰਮਾਇਅੜੈ." (ਮਾਰੂ ਅੰਜੁਲੀ ਮਃ ੫)


ਫਰਮਾਨ ਕੀਤਾ. ਹੁਕਮ ਦਿੱਤਾ. "ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ." (ਵਾਰ ਬਿਹਾ ਮਃ ੩)


ਦੇਖੋ, ਫਰਮਾਯਸ. "ਲਖਾਂ ਉਪਰਿ ਫੁਰਮਾਇਸਿ ਤੇਰੀ." (ਆਸਾ ਮਃ ੧) "ਬਹੁਤ ਕਰਹਿ ਫੁਰਮਾਇਸੀ, ਵਰਤਹਿ ਹੋਇ ਅਫਾਰ." (ਸ੍ਰੀ ਮਃ ੫) ੨. ਸ਼ਿਫ਼ਾਰਿਸ਼. "ਬਾਰ ਬਾਰ ਸਿਖ ਦਾਸ ਮਸੰਦ। ਦਿਜ ਕੀ ਫੁਰਮਾਇਸ ਕਹਿਂ ਬ੍ਰਿੰਦ." (ਗੁਪ੍ਰਸੂ) ੩. ਯਾਚਨਾ. "ਸ਼੍ਰੀ ਕਰਤਾਰ ਉਦਾਰ ਮਹਾਂ, ਤਿਹ ਊਪਰਿ ਹੈ ਫੁਰਮਾਇਸ ਮੇਰੀ." (ਨਾਪ੍ਰ)