ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਰੁਣ ਦਾ ਸ਼ਸਤ੍ਰ ਫਾਹੀ. ਪਾਸ਼. ਦੇਖੋ, ਬਰੁਣਾਯੁਧ.


ਸੰਗ੍ਯਾ- ਵਰੁਣ (ਜਲ) ਦਾ ਘਰ, ਸਮੁੰਦਰ। ੨. ਵਰੁਣ ਦੇਵਤਾ ਦੇ ਨਿਵਾਸ ਦਾ ਥਾਂ ਵਸੁਧਾ. ਦੇਖੋ, ਵਰੁਣ.


ਸੰ. ਸੰਗ੍ਯਾ- ਗਰੋਹ. ਝੁੰਡ. ਸਮੁਦਾਯ। ੨. ਰਥ ਦਾ ਗਿਲਾਫ। ੩. ਕਵਚ. ਸੰਜੋਆ.


ਸੰ. ਸੰਗ੍ਯਾ- ਸੈਨਾ. ਫੌਜ, ਜਿਸ ਵਿੱਚ ਯੋਧਿਆਂ ਦੇ ਵਰੂਥ (ਟੋਲੇ) ਹਨ. ਕਵਚ ਪਹਿਰਣ ਵਾਲੀ ਸੈਨਾ. ਦੇਖੋ, ਵਰੂਥ ੩.


ਵਰ ਸਹਿਤ ਹੋਣਾ. ਦੇਖੋ, ਬਰੋਸਾਉਣਾ ਅਤੇ ਵਰਸਾਉਣਾ ੩- ੪.