ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੌੜੀ. ਭੱਜੀ. ਨੱਠੀ. ਦੇਖੋ, ਦਵਰ.


ਅ਼. [دوا] ਸੰਗ੍ਯਾ- ਰੋਗ ਦੂਰ ਕਰਨ ਵਾਲੀ ਵਸ੍‍ਤੁ. ਔਸਧ. ਦਾਰੂ। ੨. ਦੇਖੋ, ਦਵ ਅਤੇ ਦਾਵਾ. "ਸ੍ਰਉਣ ਕੋ ਪਾਨ ਕਰ੍ਯੋ ਜ੍ਯੋਂ ਦਵਾ ਹਰਿ." (ਚੰਡੀ ੧) ਜਿਵੇਂ ਦਾਵਾਅਗਨਿ ਕ੍ਰਿਸਨ ਜੀ ਨੇ ਪੀਲਈ ਸੀ। ੩. ਦੇਖੋ, ਦੁਆ.; ਵਿ- ਦ੍ਵਯ. ਦੋ। ੨. ਕ੍ਰਿ. ਵਿ- ਦੋਵੇਂ. ਦੋਨੋ.


ਦੇਖੋ, ਦਵਾ ੧.