ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਪੰਜਾਬੀ ਵਰਣਮਾਲਾ ਦਾ ਗ੍ਯਾਰਵਾਂ (ਯਾਰ੍ਹਵਾਂ) ਅੱਖਰ. ਇਸ ਦਾ ਉੱਚਾਰਣ ਤਾਲੂਏ ਤੋਂ ਹੁੰਦਾ ਹੈ। ੨. ਪ੍ਰਤ੍ਯ- ਕਾ. ਦਾ. "ਸਿੰਘਚ ਭੋਜਨ ਜੋ ਨਰ ਜਾਨੈ." (ਆਸਾ ਨਾਮਦੇਵ) ੩. ਸੰ. ਵ੍ਯ- ਪੁਨਹ. ਔਰ. ਫਿਰ। ੪. ਨਿਸ਼ਚਾ. ਯਕ਼ੀਨ। ੫. ਤੁੱਲ. ਮਾਨਿੰਦ। ੬. ਸੰਗ੍ਯਾ- ਸੂਰਜ। ੭. ਚੰਦ੍ਰਮਾ। ੮. ਕੱਛੂ। ੯. ਚੋਰ। ੧੦. ਦੁਰਜਨ. ਖੋਟਾ ਆਦਮੀ। ੧੧. ਸ਼ਿਵ। ੧੨. ਪੰਜਾਬੀ ਵਿੱਚ, "ਵਿੱਚ" ਦਾ ਸੰਖੇਪ, ਜਿਵੇਂ- ਥੋੜੇ ਦਿਨਾਂਚ ਇਹ ਕੰਮ ਹੋ ਜਾਊਗਾ. (ਲੋਕੋ)
ਚਵਣੁ ਦਾ ਅਮਰ. ਆਖ. ਕਥਨਕਰ. ਕਹੁ. ਦੇਖੋ, ਚਵਣੁ. "ਤੂੰ ਚਉ ਸਜਣ ਮੈਡਿਆ." (ਵਾਰ ਮਾਰੂ ੨. ਮਃ ੫) ੨. ਦੇਖੋ, ਚਊ। ੩. ਚਤੁਰ. ਚਾਰ. "ਸੇਖਾ, ਚਉ ਚਕਿਆ ਚਉ ਵਾਇਆ." (ਵਾਰ ਸੋਰ ਮਃ ੩) ਦੇਖੋ, ਚਉਚਕਿਆ ਅਤੇ ਚਉਵਾਇਆ। ੪. ਚਾਉ. ਉਮੰਗ. ਉਤਸਾਹ. "ਲਖ੍ਯੋ ਆਜ ਕਸ ਹੈ ਚਉ ਬਾਢਯੋ." (ਨਾਪ੍ਰ)
ਅਠਾਸਠ. "ਭਰੇ ਜੋਗਣੀ ਪਤ੍ਰ ਚਉਸੱਠ ਚਾਰੰ." (ਚੰਡੀ ੨) ਦੇਖੋ, ਯੋਗਿਨੀ.
ਸੰ. चतुः षष्टि ਚਤੁਃਸਸ੍ਟਿ. ਚਾਰ ਅਤੇ ਸੱਠ- ੬੪.
same as ਕਸਕ , shooting or throbbing pain
(for wound) to give throbbing pain
sharpness, keenness; taste