ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ੨੯ ਵਾਂ ਅੱਖਰ, ਇਸ ਦਾ ਉੱਚਾਰਣ ਅਸਥਾਨ ਹੋਠ ਹੈ. ਪੰਜਾਬੀ ਵਿੱਚ ਇਹ ਬ ਦੀ ਥਾਂ ਭੀ ਵਰਤੀਦਾ ਹੈ, ਜੈਸੇ ਸਰਬ ਦੀ ਥਾਂ ਸਭ, ਅਤੇ ਬਹਿਸ਼ਤ ਦੀ ਥਾਂ ਭਿਸਤ. ਕਦੇ ਕਦੇ ੫. ਦੀ ਥਾਂ ਭੀ ਆ ਜਾਂਦਾ ਹੈ, ਜਿਵੇਂ ਅਪਿ ਦੀ ਥਾਂ ਭੀ ਆਦਿ। ੨. ਸੰ. ਸੰਗ੍ਯਾ- ਪ੍ਰਕਾਸ਼. ਰੌਸ਼ਨੀ। ੩. ਨਕ੍ਸ਼੍‍ਤ੍ਰ. ਤਾਰਾ। ੪. ਭ੍ਰਮਰ. ਭੌਰ। ੫. ਭੁਲੇਖਾ. ਭ੍ਰਮ। ੬. ਸ਼ੁਕ੍ਰਾਚਾਰਯ। ੭. ਭਗਣ () ਦਾ ਸੰਖੇਪ। ੮. ਪਹਾੜ.
ਸੰ. ਭਯ. ਸੰਗ੍ਯਾ- ਭੈ. ਡਰ. ਖ਼ੌਫ਼. "ਨਿਰਭਉ ਨਿਰਵੈਰੁ." (ਜਪੁ) ੨. ਸੰ. ਭ੍ਰਮਣ. ਭਉਣਾ. "ਭਉਕਿ ਮਰਹਿ ਭਉ ਭਉ ਭਉਹਾਰਾ." (ਮਾਰੂ ਸੋਲਹੇ ਮਃ ੧) ਭਉਂਕਕੇ ਭ੍ਰਮਦਾ ਹੋਇਆ (ਚੌਰਾਸੀ ਦੇ ਗੇੜ ਵਿੱਚ) ਭੈਭੀਤ ਹੋਇਆ ਮਰਦਾ ਹੈ। ੩. ਸੰ. ਭਵ. ਜਨਮ. ਭਾਵ- ਆਵਾਗਮਨ (ਗੌਣ). "ਭਉਖੰਡਨੁ ਦੁਖਭੰਜਨੋ." (ਗਉ ਮਃ ੫) "ਡਰੁ ਭ੍ਰਮੁ ਭਉ ਦੂਰਿ ਕਰਿ." (ਮਃ ੪. ਵਾਰ ਸ੍ਰੀ) ਦੇਖੋ, ਭ੍ਰਮਭਉ। ੪. ਭਵਜਲ (ਸੰਸਾਰਸਾਗਰ) ਦਾ ਸੰਖੇਪ. "ਭਉ ਦੁਤਰ ਤਾਰ." (ਗਉ ਮਃ ੪) "ਹਰਿ ਜਪਿ ਭਉਬਿਖਮ ਤਰ." (ਮਃ ੪. ਵਾਰ ਸ੍ਰੀ) ੫. ਸੰ. ਭਾਗ. ਹਿੱਸਾ. "ਇਕੁ ਭਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ." (ਮਃ ੧. ਵਾਰ ਸੂਹੀ)
ਕ੍ਰਿ- ਭਸਣ. (ਸੰ. ਭਸ੍ ਭੌਂਕਣਾ) ਕੁੱਤੇ ਵਾਂਗ ਬੋਲਣਾ. ਭਾਵ- ਵ੍ਰਿਥਾ ਬਕਬਾਦ ਕਰਨਾ। ੨. ਵਿ- ਭਉਕਣ ਵਾਲਾ. ਬਕਬਾਦੀ. "ਕੂਕਰੁ ਭਉਕਨਾ ਕਰੰਗ ਪਿਛੈ ਉਠਿਧਾਇ." (ਸ. ਕਬੀਰ) ੩. ਭਾਵ- ਲਾਲਚੀ ਜੀਵ. "ਇਹੁ ਤਨੁ ਭਉਕਣਾ." (ਸ. ਫਰੀਦ) ਤਨ ਤੋਂ ਭਾਵ ਸੰਸਾਰ ਹੈ.
same as ਭਵਸਾਗਰ / ਭਵਜਲ
ਵਿ- ਭੈ ਵਾਲਾ. ਭਯਭੀਤ ਹੋਇਆ. ਦੇਖੋ, ਭਉ ੨। ੨. ਭੈਦਾਇਕ. ਭਯਾਵਨਾ. ਡਰਾਵਨਾ.
ਸੰਗ੍ਯਾ- ਭ੍ਰੂ. ਭ੍ਰਿਕੁਟਿ. ਦੇਖੋ, ਭੌਂਹ.