ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

thirty-first letter of Gurmukhi script representing the frictionless palatal consonant [y]
ਪੰਜਾਬੀ ਵਰਣਮਾਲਾ ਦਾ ਇਕਤੀਹਵਾਂ ਅੱਖਰ. ਇਸ ਦਾ ਉੱਚਾਰਣ ਤਾਲੂ ਤੋਂ ਹੁੰਦਾ ਹੈ. ਪੰਜਾਬੀ ਵਿੱਚ ਇਹ ਅਨੇਕ ਥਾਂ ਜੱਜਾ ਹੋ ਜਾਂਦਾ ਹੈ, ਜਿਵੇਂ- ਯਤੀ ਦੀ ਥਾਂ ਜਤੀ, ਯੁਗ ਦੀ ਥਾਂ ਜੁਗ, ਯੋਗ ਦੀ ਥਾਂ ਜੋਗ ਆਦਿ, ਅਰ ਬਹੁਤ ਜਗਾ ਈੜੀ ਅਤੇ ਦੋਲਾਵਾਂ ਦੇ ਥਾਂ ਭੀ ਆਉਂਦਾ ਹੈ,² ਜਿਵੇਂ- ਸਹਾਯ- ਸਹਾਇ, ਜਇ- ਜਯ- ਜੈ, ਭਇ- ਭਯ- ਭੈ ਆਦਿ। ੨. ਸੰ. ਸੰਗ੍ਯਾ- ਪਵਨ. ਹਵਾ। ੩. ਯਸ਼. ਕੀਰਤਿ। ੪. ਯਗ੍ਯ. ਜੱਗ। ੫. ਗਤਿ. ਚਾਲ। ੬. ਸੰਯਮ. ਰੋਕਣ ਦੀ ਕ੍ਰਿਯਾ। ੭. ਇੰਦ੍ਰੀਆਂ ਦਾ ਰੋਕਣਾ। ੮. ਯਗਣ ਦਾ ਸੰਖੇਪ ਨਾਮ. ਦੇਖੋ, ਯਗਣ। ੯. ਯਾਨ ਸਵਾਰੀ। ੧੦. ਜੋ. ਯਵ। ੧੧. ਪ੍ਰਕਾਸ਼। ੧੨. ਫ਼ਾ. [ے] ਇਹ ਅੱਖਰ ਸ਼ਬਦ ਦੇ ਅੰਤ ਲਗਕੇ ਇੱਕ ਦਾ ਅਰਥ ਦਿੰਦਾ ਹੈ, ਜੈਸੇ- ਮਰਦੇ
servile fawning, cringing request; unconvincing explanations after falsehood has been discovered
ਸੰ. यशस्. ਕੀਰਤਿ. ਵਡਿਆਈ. ਨੇਕਨਾਮੀ.
ਸੰ. ਸੰਗ੍ਯਾ- ਧੁਜਾ ਨੇਜ਼ੇ ਆਦਿ ਦਾ ਡੰਡਾ। ੨. ਸੋੱਟੀ. ਲਾਠੀ। ੩. ਮੁਲੱਠੀ। ੪. ਬਾਂਹ. ਭੁਜਾ.
ਸੰ. यशस्विन. ਵਿ- ਯਸ਼ ਵਾਲਾ. ਨੇਕਨਾਮ.
ਲਾਠੀ. ਸੋਟੀ. ਦੇਖੋ, ਯਸ੍ਟਿ.