ਜਦੋਂ ਪਿਆਦਾ ਵਰੰਟ ਲੈ ਕੇ ਬੂਹੇ ਤੇ ਆ ਬੈਠਾ, ਉਨ੍ਹਾਂ ਦੇ ਦੰਦ ਜੁੜ ਗਏ ਤੇ ਪਤਾ ਤਦ ਲੱਗਾ ਕਿ ਉਨ੍ਹਾਂ ਤੇ ਮੁਕੱਦਮਾ ਹੋ ਗਿਆ ਹੈ।
ਜ਼ਿਮੀਂਦਾਰ ਆਪਣੇ ਇਲਾਕੇ ਤੇ ਬੜਾ ਜ਼ੁਲਮ ਕਰਦਾ ਸੀ ਇਸ ਲਈ ਫੁਰਮਾਨ ਲੋਚਦਾ ਸੀ ਕਦੀ ਉਸਦੀਆਂ ਉੱਚੀਆਂ ਗੁਮਟੀਆਂ ਵਾਲੀ ਹਵੇਲੀ ਢਾਹ ਕੇ ਢੇਰੀ ਕਰ ਸੁੱਟੇ । ਫੁਰਮਾਨ ਜਿਮੀਦਾਰ ਦੇ ਘੋੜੇ, ਬਾਜ, ਕੁੱਤੇ ਦੇਖ ਕੇ ਦੰਦ ਕੀੜਾਂ ਵੱਟਦਾ ਸੀ !
ਉਹ ਗੁੱਸੇ ਵਿੱਚ ਦੰਦ ਕਰੀਚ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਜੋ ਹੋਣਾ ਸੀ ਹੋ ਗਿਆ, ਹੁਣ ਸਬਰ ਕਰੋ।
ਹਰਦਵਾਰ ਵਿੱਚ ਅੱਜ ਘੁਸਰ ਮੁਸਰ ਹੋ ਰਹੀ ਹੈ। ਜਨਾਨੀਆਂ ਤੇ ਮਰਦ, ਪਾਂਡੇ ਤੇ ਸਾਧੂ ਸਭ ਢਾਣੀਆਂ ਵਿੱਚ ਕੁਝ ਦੰਦ ਕਥਾ ਕਰ ਰਹੇ ਹਨ।
ਜੁੰਮੇ ਨੂੰ ਚੀਰ ਪੜਾਂ ਦੀ ਵਾਰਤਾ ਤੇ ਕਦੀ ਵਿਸ਼ਵਾਸ ਨਾ ਆਉਂਦਾ । ਕਈ ਵਾਰ ਉਸ ਨੇ ਇਹ ਕਹਾਣੀ ਰਵੇਲ ਤੋਂ ਸੁਣੀ ਸੀ । ਹੋਰ ਲੋਕਾਂ ਨੇ ਵੀ ਉਸ ਨੂੰ ਇਹ ਦੰਦ ਕਥਾ ਸੁਣਾਈ ਸੀ, ਪਰ ਉਹਦਾ ਦਿਲ ਕਦੀ ਨਾ ਮੰਨਦਾ ਕਿ ਓਥੇ ਕੋਈ ਚੁੜੇਲ ਰਹਿੰਦੀ ਹੈ।
ਬੁੱਢਾ ਬਾਜ਼ਾਰ ਵਿੱਚ ਕੇਲੇ ਦੇ ਛਿੱਲੜ ਤੋਂ ਤਿਲਕ ਕੇ ਡਿੱਗ ਪਿਆ। ਆਸ ਪਾਸ ਖੜੇ ਲੋਕਾਂ, ਉਸ ਦੀ ਸਹਾਇਤਾ ਕਰਨ ਦੀ ਥਾਂ, ਦੰਦ ਕੱਢਣੇ ਸ਼ੁਰੂ ਕਰ ਦਿੱਤੇ।
ਉਹ ਕਾਲਜ ਵਿੱਚ ਕਿਸੇ ਤੇ ਮਰਦਾ ਫਿਰਦਾ ਏ ਤੇ ਉੱਧਰ ਕੁੜੀ ਵਿਚਾਰੀ ਸੱਸ ਦੇ ਕਾਬੂ ਆ ਦੋਜ਼ਖ ਭੋਗਦੀ ਏ। ਉਹਦੀ ਖਾਣ ਤੇ ਪਹਿਨਣ ਦੀ ਵਰੇਸ ਏ ; ਸੱਸ ਢਿੱਡ ਭਰਨ ਨੂੰ ਨਹੀਂ ਦਿੰਦੀ।
ਨੀ ਕੁੜੀਉ, ਸੁੱਤੀਆਂ ਪਈਆਂ ਉ ? ਲਾੜਾ ਦੋਹੀਂ ਦੋਹੀਂ ਹੱਥੀਂ ਲੱਗ ਪਿਆ ਜੇ, ਕੁੜੀ ਦੀ ਮੁੱਠ ਖੋਲਣ।
ਤੁਹਾਡੇ ਤੇ ਦੋਹੀਂ ਹੱਥੀਂ ਲੱਡੂ ਹਨ। ਖ਼ਾਤਰਾਂ ਹੀ ਖ਼ਾਤਰਾਂ ਹਨ।
ਫ਼ੀਲਡ ਮਾਰਸ਼ਲ ਮੰਟਗੁਮਰੀ ਨੇ ਮੇਰੇ ਕੋਲੋਂ ਪੁੱਛਿਆ ਕਿ ਮੈਨੂੰ ਕਿਵੇਂ ਗਿਆਨ ਹੋਇਆ ਜੁ ਸੋਵੀਅਤ ਯੂਨੀਅਨ ਵਿੱਚ ਇਤਨਾ ਬਲ ਹੈ। ਮੈਂ ਉੱਤਰ ਦਿੱਤਾ, 'ਸਾਇੰਸ ਨੂੰ ਲੋਕ-ਕਾਰਖਾਨਿਆਂ ਤੇ ਲੋਕ-ਖੁਸ਼ਹਾਲੀ ਲਈ ਦੋਹਾਂ ਹੱਥਾਂ ਨਾਲ ਸਤਕਾਰਨ ਵਾਲਾ ਦੇਸ਼ ਕਦੇ ਹਾਰ ਨਹੀਂ ਸਕਦਾ।
ਹਰ ਤੱਕੜੀ ਉਲਰੀ ਦਿਸਦੀ ਹੈ, ਹਰ ਪਾਲੀਸੀ ਦੋ ਰੰਗੀ ਹੈ। ਹੈ ਪਾਪ ਇੱਕ ਦੀ ਮਾਹਸੂਮੀਅਤ ਇੱਕ ਦੀ ਨਿਰਲਜਤਾ ਚੰਗੀ ਹੈ।
ਸ਼ਾਬਾਸ਼, ਮੈਨੂੰ ਤੇਰੇ ਪਾਸੋਂ ਇਹੋ ਉਮੀਦ ਹੈ। ਬੇਟਾ ਦੁਨੀਆਂ ਦੋ ਮੂੰਹੀ ਤਲਵਾਰ ਹੈ, ਸੋ ਆਪਣੇ ਮਤਲਬ ਨਾਲ ਮਤਲਬ ਰੱਖ। ਜਿੰਨਾ ਪੱਕਾ ਰਹੇਂਗਾ ਓਨਾ ਹੀ ਫ਼ਾਇਦਾ ਉਠਾਏਂਗਾ।