ਅੱਜ ਦਾ ਕਵੀ


ਗਿ: ਸੋਹਣ ਸਿੰਘ ਸੀਤਲ

ਸਦਾ ਇੱਕ ਸਾਰ ਨਹੀਂ ਰਹਿੰਦੇ,
ਜ਼ਮਾਨੇ ਬਦਲ ਜਾਂਦੇ ਨੇ,
ਜੋ ਸਿਰ ਚੁੱਕਣ ਨਹੀਂ ਦੇਂਦੇ,
ਕਦੇ ਆ ਸਿਰ ਝੁਕਾਂਦੇ ਨੇ।
ਪਤਾ ਲੱਗਿਐ ਸਮਾਧੀ,
ਮਰਦ ਦੀ ਦੁਸ਼ਮਣ ਉਸਾਰਨਗੇ,
ਜੋ ਕੱਲ੍ਹ ਬਦਨਾਮ ਕਰਦੇ ਸੀ,
ਉਹ ਅੱਜ ਚੰਦੇ ਲਿਖਾਉਂਦੇ ਨੇ।
ਉਹ ਆਵਣਗੇ ਤੇਰੇ ਦਰ ਤੇ,
ਜ਼ਿਆਰਤ ਵਾਸਤੇ ਇੱਕ ਦਿਨ,
ਜਿਨ੍ਹਾਂ ਸਿਰ ਲੋਕ ਤੇਰੇ,
ਖੂਨ ਦਾ ਇਲਜ਼ਾਮ ਲਾਉਂਦੇ ਨੇ।


ਪੰਜਾਬੀ ਪੁਸਤਕਾਂ ਦਾ ਸੰਗ੍ਰਹਿ

ਪੰਜਾਬੀ ਪੁਸਤਕਾਂ ਗਿਆਨ ਅਤੇ ਸੱਭਿਆਚਾਰ ਦਾ ਅਹਿਮ ਖਜ਼ਾਨਾ ਹਨ, ਜੋ ਅਮੀਰ ਅਤੇ ਭਾਵਪੂਰਤ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਗਈਆਂ ਹਨ। ਇਹ ਪੁਸਤਕਾਂ ਖੇਤਰ ਦੀਆਂ ਪਰੰਪਰਾਵਾਂ ਅਤੇ ਕਹਾਣੀਆਂ ਨੂੰ ਸੁਰੱਖਿਅਤ ਰੱਖਦੇ ਹੋਏ ਗਲਪ, ਕਵਿਤਾ, ਇਤਿਹਾਸ ਅਤੇ ਅਧਿਆਤਮਿਕਤਾ ਸਮੇਤ ਵੱਖ-ਵੱਖ ਸ਼ੈਲੀਆਂ ਨੂੰ ਜੀਵਿਤ ਰੱਖਦੀਆਂ ਹਨ। ਪੁਸਤਕਾਂ ਪਾਠਕਾਂ ਨੂੰ ਪੰਜਾਬੀ ਸਾਹਿਤ ਅਤੇ ਇਸ ਦੀ ਸਦੀਵੀ ਸੂਝ ਨਾਲ ਡੂੰਘੀ ਸਾਂਝ ਪ੍ਰਦਾਨ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਲੇਖਕਾਂ ਦੀਆਂ ਪ੍ਰਸਿੱਧ ਪੁਸਤਕਾਂ ਪਾਠਕਾਂ ਲਈ ਪੇਸ਼ ਕੀਤੀਆਂ ਗਈਆਂ ਹਨ।

ਪੰਜਾਬੀ ਰੇਡੀਓ ਸਟੇਸ਼ਨਾਂ ਦਾ ਸੰਗ੍ਰਹਿ

ਪੰਜਾਬੀ ਰੇਡੀਓ ਸਟੇਸ਼ਨ ਪੰਜਾਬੀ ਭਾਸ਼ਾ ਵਿੱਚ ਸੰਗੀਤ, ਖ਼ਬਰਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਮਨੋਰੰਜਨ ਪ੍ਰਦਾਨ ਕਰਨ ਲਈ ਸਮਰਪਿਤ ਪ੍ਰਸਾਰਣ ਪਲੇਟਫਾਰਮ ਹਨ। ਰੇਡੀਓ ਮਨੋਰੰਜਨ ਅਤੇ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਸੰਗੀਤ, ਕਹਾਣੀਆਂ ਅਤੇ ਹੋਰ ਅੱਪਡੇਟਸ ਸਿੱਧੇ ਸਰੋਤਿਆਂ ਤੱਕ ਪਹੁੰਚਾਉਂਦਾ ਹੈ। ਇਸ ਸੈਕਸ਼ਨ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਪ੍ਰਸਿੱਧ ਰੇਡੀਓ ਸਟੇਸ਼ਨ ਸ਼ਾਮਿਲ ਕੀਤੇ ਗਏ ਹਨ।
ਦਿਨ ਦਾ ਸ਼ਬਦ

ਹਮਾਕਤ

ਸ਼ਬਦ ਸ਼੍ਰੇਣੀ: ਨਾਂਵ

ਅਰਥ:  ਮੂਰਖਤਾ, ਬੇਵਕੂਫੀ ਭਰਾ ਕੰਮ ਜਾਂ ਅਕਲ ਹੀਣ ਤਰੀਕੇ ਨਾਲ ਕੀਤੀ ਗਈ ਗਲਤੀ। ਇਹ ਸ਼ਬਦ ਕਿਸੇ ਅਜਿਹੇ ਕੰਮ ਜਾਂ ਸੋਚ ਲਈ ਵਰਤਿਆ ਜਾਂਦਾ ਹੈ, ਜੋ ਬਿਨਾ ਸੋਚੇ-ਸਮਝੇ ਕੀਤੀ ਜਾਂਦੀ ਹੈ।

ਵਾਕ: ਉਸਦੀ ਹਮਾਕਤ ਨੇ ਪੂਰੇ ਪਰਿਵਾਰ ਨੂੰ ਮੁਸੀਬਤ ਵਿੱਚ ਪਾ ਦਿੱਤਾ।

ਸਮਾਨਾਰਥੀ ਸ਼ਬਦ: ਬੇਵਕੂਫੀ, ਮੂਰਖਤਾ, ਅਜਾਣਤਾ, ਢੀਠਪਨ, ਨਾਦਾਨੀ

ਵਿਰੋਧੀ ਸ਼ਬਦ: ਬੁੱਧੀਮਾਨੀ, ਸਮਝਦਾਰੀ, ਸਿਆਣਪ, ਚਤੁਰਾਈ, ਦੂਰਦਰਸ਼ਤਾ

ਸ਼ਬਦਕੋਸ਼

ਪੰਜਾਬੀ ਭਾਸ਼ਾ ਅਤੇ ਇਸਦੀ ਸੱਭਿਆਚਾਰਕ ਵਿਰਾਸਤ ਦੀ ਅਮੀਰੀ ਦਾ ਜਸ਼ਨ ਮਨਾਉਣ ਵਾਲੇ ਪੰਜਾਬੀ ਸ਼ਬਦਾਂ, ਅਰਥਾਂ ਅਤੇ ਅਨੁਵਾਦਾਂ ਲਈ ਇੱਕ ਵਿਆਪਕ ਸਰੋਤ।

ਇੱਥੇ ਆਪਣੇ ਸ਼ਬਦ ਦੀ ਖੋਜ ਕਰੋ

ਬੋਲੀਆਂ


ਮਾਏ ਤੂੰ ਮੇਰਾ ਦੇ ਮੁਕਲਾਵਾ

ਮਾਏ ਤੂੰ ਮੇਰਾ ਦੇ ਮੁਕਲਾਵਾ,
ਵਾਰ ਵਾਰ ਸਮਝਾਵਾਂ।
ਚੁੱਲ੍ਹੇ ਚੌਂਤਰੇ ਸਾਰੇ ਢਹਿ ਗਏ,
ਸੁੰਨੀਆਂ ਪਈਆਂ ਸਬ੍ਹਾਤਾਂ।
ਹਾਏ ਮੇਰੇ ਯਾਰ ਦੀਆਂ,
ਕੌਣ ਕਟਾਊ ਰਾਤਾਂ।

ਸਭ ਦੇਖੋ

ਚੁਟਕਲੇ


ਇਕ ਵਿਅਕਤੀ ਨੇ ਆਪਣੀ ਸੱਸ ‘ਤੇ ਗੋਲੀ ਚਲਾ ਦਿੱਤੀ। ਸੱਸ ਨੇ ਉਸਨੂੰ ਗ੍ਰਿਫਤਾਰ ਕਰਵਾ ਦਿੱਤਾ। ਜਦੋਂ ਵਿਅਕਤੀ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਕਿਹਾ,'ਮੈਨੂੰ ਦੱਸਿਆ ਗਿਆ ਹੈ ਕਿ ਤੂੰ ਰੋਜ਼ ਸ਼ਰਾਬ ਪੀਂਦਾ ਏਂ। ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਸ਼ਰਾਬ ਕਿੰਨੀ ਨਾਮੁਰਾਦ ਚੀਜ਼ ਹੈ। ਤੂੰ ਇਹ ਹਰਕਤ ਸ਼ਰਾਬ ਦੇ ਨਸ਼ੇ ‘ਚ ਕੀਤੀ, ਸ਼ਰਾਬ ਕਾਰਨ ਤੂੰ ਆਪਣੇ ਹੋਸ਼ ‘ਚ ਨਹੀਂ ਰਿਹਾ। ਸ਼ਰਾਬ ਦੇ ਨਸ਼ੇ ‘ਚ ਹੀ ਤੂੰ ਰਿਵਾਲਵਰ ਕੱਢੀ, ਸ਼ਰਾਬ ਕਾਰਨ ਹੀ ਤੂੰ ਆਪਣੀ ਸੱਸ ‘ਤੇ ਗੋਲੀ ਚਲਾਈ ਅਤੇ ਸ਼ਰਾਬ ਕਾਰਨ ਹੀ ਤੇਰਾ ਨਿਸ਼ਾਨਾ ਖੁੰਝ ਗਿਆ।'

ਸਭ ਦੇਖੋ
ਕਿਤਾਬਾਂ

179

ਬੋਲੀਆਂ

208

ਲੇਖਕ

344

ਮੁਬਾਰਕਾਂ

386

ਬੁਝਾਰਤਾਂ

140

ਅਨਮੋਲ ਵਿਚਾਰ

60

  • ਸਾਡੇ ਸਹਿਯੋਗੀ ਬਣੋ

  • ہساڈا ساتھی بن جاؤ

  • Become Our Partners

  • ਸਾਡੇ ਸਹਿਯੋਗੀ ਬਣੋ

  • ہساڈا ساتھی بن جاؤ

  • Become Our Partners

  • ਸਾਡੇ ਸਹਿਯੋਗੀ ਬਣੋ

  • ہساڈا ساتھی بن جاؤ

  • Become Our Partners