ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗੋਲ ਅਕਾਰ ਦਾ ਇੱਕ ਯੰਤ੍ਰ. ਜਿਸ ਨੂੰ ਡੋਰੀ ਲਪੇਟਕੇ ਘੁਮਾਈਦਾ ਹੈ (humming top) "ਲਾਟੂ ਮਧਾਣੀਆ ਅਨਗ਼ਾਹ." (ਵਾਰ ਆਸਾ) ੨. ਛੱਤ ਦੇ ਸਿੰਗਾਰ ਲਈ ਲਟਕਦੇ ਹੋਏ ਕੱਚ ਦੇ ਗੋਲੇ। ੩. ਰੌਸ਼ਨੀ ਦੇ ਗੋਲੇ (bulb)


ਵੇਲਣ. ਦੇਖੋ, ਲਠ. "ਲਾਠ ਦਬਾਵੈ ਕੋਲੂ ਊਖ ਸੁਰਸ ਨਿਕਸਾਵੈ." (ਗੁਪ੍ਰਸੂ) ੨. ਸਤੂਨ. ਮੁਨਾਰਾ (column).


ਸੰਗ੍ਯਾ- ਸੋਟੀ. ਯਸ੍ਟਿ.


ਸੰਗ੍ਯਾ- ਪਿਆਰ। ੨. ਮੋਹ। ੩. ਖੇਲ. "ਲਾਡਿਲ ਲਾਡ ਲਡਾਇ." (ਬਿਲਾ ਛਤ ਮਃ ੫) ਦੇਖੋ, ਲਡ ਧਾ.


ਵਿ- ਖੇਲ (ਕ੍ਰੀੜਾ) ਕਰਨ ਵਾਲਾ, ਵਾਲੀ। ੨. ਪਿਆਰਾ, ਪਿਆਰੀ, ਦੇਖੋ, ਲਡ.