ਸੰਗ੍ਯਾ- ਅਪਗਤਿ. ਦੁਰਦਸ਼ਾ. ਬੁਰੀ ਹਾਲਤ। ੨. ਵਿ- ਬੁਰੀ ਹਾਲਤ ਵਾਲਾ। ੩. ਜੋ ਮੁਕਤਿ ਦਾ ਅਧਿਕਾਰੀ ਨਹੀਂ. "ਪਰਹਿ ਨਰਕ ਮਰਕੈ ਅਗਤਿ." (ਗੁਪ੍ਰਸੂ)
nan
ਵਿ- ਜਿਸ ਦੀ ਗਾਥਾ (ਕਥਾ) ਕਹਿਣ ਵਿੱਚ ਨਾ ਆ ਸਕੇ. ਅਕਥਨੀਯ. "ਸਮਰਥ ਅਗਥ ਅਪਾਰ ਨਿਰਮਲ." (ਆਸਾ ਛੰਤ ਮਃ ੫) "ਪਲੈ ਨਾਮ ਅਗਥਾ." (ਵਾਰ ਮਾਰੂ ੨. ਮਃ ੫)
nan
ਸੰ. ਵਿ- ਗਦ (ਰੋਗ) ਬਿਨਾ. ਅਰੋਗ. "ਕਾਲ ਕ੍ਰਿਪਾ ਕਰ ਭਏ ਅਗਦ ਸਭ." (ਸਲੋਹ) ੨. ਸੰਗ੍ਯਾ- ਦਵਾਈ. ਔਖਧ, ਜੋ ਅਰੋਗ ਕਰਦੀ ਹੈ. ਗਦ (ਰੋਗ) ਮਿਟਾਉਣ ਵਾਲੀ ਵਸਤੁ।#੩. ਅ਼. [عقد] ਅ਼ਕ਼ਦ.¹ ਪ੍ਰਤਿਗ੍ਯਾ. ਇਕ਼ਰਾਰ। ੪. ਵਿਆਹ. ਸ਼ਾਦੀ. ਨਿਕਾਹ. "ਅਗਦੁ ਪੜੈ ਸੈਤਾਨ ਵੇ ਲਾਲੋ." (ਤਿਲੰ ਮਃ ੧) ਕਾਜੀ ਦੀ ਥਾਂ ਸ਼ੈਤਾਨ (ਕਾਮ) ਨਿਕਾਹ ਪੜ੍ਹਦਾ ਹੈ. ਦੇਖੋ, ਸ਼ੈਤਾਨ.
nan
ਵਿ- ਅਗਾਧ. ਅਥਾਹ. "ਹਰਿ ਅਗਮ ਅਗਧਾ." (ਗਉ ਵਾਰ ੨. ਮਃ ੫)
ਦੇਖੋ, ਅਗਣ ੧. "ਗਨ ਅਗਨ ਨਵੋ ਹੀ ਰਸ." (ਨਾਪ੍ਰ) ੨. ਸੰ. ਅਗਿਨ. ਸੰਗ੍ਯਾ- ਅੱਗ. ਆਤਿਸ਼। ੩. ਪੰਜ ਤੱਤਾਂ ਵਿੱਚੋਂ ਇੱਕ ਤੱਤ, ਜੋ ਗਰਮੀ (ਉਸਨਤਾ) ਰੂਪ ਹੈ। ੪. ਵਿ- ਅਗਣਿਤ. ਬੇਸ਼ੁਮਾਰ. "ਇਤ ਕੋਪ ਮਲੇਛ ਚੜ੍ਹੇ ਅਗਨੇ." (ਕ੍ਰਿਸਨਾਵ) "ਆਇ ਅਗਨ ਰਾਛਸ ਯੁਤ ਰਾਵਨ." (ਗੁਪ੍ਰਸੂ) ੫. ਚੰਡੋਲ ਦੀ ਜਾਤਿ ਦਾ ਇੱਕ ਪੰਛੀ, ਜਿਸਦਾ ਕੱਦ ਚੰਡੋਲ ਨਾਲੋਂ ਛੋਟਾ ਹੁੰਦਾ ਹੈ. ਇਹ ਆਕਾਸ਼ ਵਿੱਚ ਉਡਕੇ ਅਨੇਕ ਪ੍ਰਕਾਰ ਦੀ ਮਿੱਠੀ ਬੋਲੀ ਬੋਲਦਾ ਹੈ. ਪੰਜਾਬ ਵਿੱਚ ਅਗਨ ਬਹੁਤ ਹੁੰਦਾ ਹੈ. ਰੰਗ ਖਾਕੀ ਅਤੇ ਸਿਰ ਸਾਫ ਹੁੰਦਾ ਹੈ, ਅਰਥਾਤ ਚੰਡੋਲ ਜੇਹੀ ਵਾਲਾਂ ਦੀ ਕਲਗੀ ਨਹੀਂ ਹੁੰਦੀ. ਇਹ ਜਮੀਨ ਤੇ ਆਲਨਾ ਬਣਾਕੇ ਆਂਡੇ ਦਿੰਦਾ ਹੈ. ਕਈ ਇਸ ਨੂੰ 'ਹਜ਼ਾਰ ਦਾਸਤਾਨ' ਭੀ ਆਖ ਦੇ ਹਨ. ਬੁਲਬੁਲ ਨੂੰ ਭੀ ਕਈ ਅਞਾਣ ਕਵਿ ਹਜ਼ਾਰ ਦਾਸਤਾਨ ਲਿਖ ਦਿੰਦੇ ਹਨ.
ਸੰਗ੍ਯਾ- ਅੱਗ ਦਾ ਵੈਰੀ, ਜਲ। ੨. ਸ਼ਸਤ੍ਰਨਾਮ ਮਾਲਾ ਵਿੱਚ ਅਗਨਿਸਖਾ ਪੌਣ ਨੂੰ ਭੀ ਅਗਨਿਅਰਿ ਲਿਖਿਆ ਹੈ, ਕਿਉਂਕਿ ਈਂਧਨ ਹੋਵੇ ਤਾਂ ਸਖਾ ਹੈ, ਅਤੇ ਈਂਧਨ ਬਿਨਾ ਅੰਗਾਰਰੂਪ ਅਗਿਨਿ ਦਾ ਵੈਰੀ ਹੈ. "ਪ੍ਰਿਥਮ ਅਗਨ ਕੇ ਨਾਮ ਲੈ ਅੰਤ ਸ਼ਬਦ ਅਰਿ ਦੇਹੁ। ਤਨੁਜ ਅਨੁਜ ਸੂਤਰਿ ਉਚਰ ਨਾਮ ਬਾਣ ਲਖਲੇਹੁ." (ਸਨਾਮਾ ੧੫੦) ਅਗਨਅਰਿ ਪਵਨ, ਉਸ ਦਾ ਪੁਤ੍ਰ ਭੀਮਸੇਨ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਸੂਤ (ਰਥਵਾਹੀ) ਕ੍ਰਿਸਨ, ਉਸ ਦਾ ਵੈਰੀ ਤੀਰ.
ਸੰਗ੍ਯਾ- ਤੀਰ. ਬਾਣ. (ਸਨਾਮਾ) ਅਗਨਿ ਦਾ ਵੈਰੀ ਜਲ, ਉਸ ਦਾ ਵੈਰੀ ਪੌਣ,¹ ਉਸ ਦਾ ਪੁਤ੍ਰ ਭੀਮ, ਉਸ ਦਾ ਛੋਟਾ ਭਾਈ ਅਰਜੁਨ, ਉਸ ਦੇ ਸੂਤ (ਰਥਵਾਹੀ) ਕ੍ਰਿਸਨ ਜੀ, ਉਨ੍ਹਾਂ ਦਾ ਵੈਰੀ ਤੀਰ. ਕ੍ਰਿਸਨ ਜੀ ਦਾ ਦੇਹਾਂਤ ਤੀਰ ਨਾਲ ਹੋਇਆ ਸੀ.
ਸੰਗ੍ਯਾ- ਅਗਨਿ ਦੀ ਨਦੀ. ਮਾਇਆ (ਮਾਯਾ). ੨. ਤ੍ਰਿਸਨਾ. "ਨਹਿ ਪੋਹੈ ਅਗਨਈ." (ਵਾਰ ਰਾਮ ੨, ਮਃ ੫) ੩. ਗਰਮੀ. ਸੰਤਾਪ.
ਸੰਗ੍ਯਾ- ਅਗਨਿ ਦਾ ਮਿਤ੍ਰ, ਪਵਨ. ਹਵਾ.