ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਓਲਾ. ਹਿਮਉਪਲ. "ਆਪੇ ਸੀਤਲੁ ਠਾਰ ਗੜਾ." (ਮਾਰੂ ਸੋਲਹੇ ਮਃ ੫) ੨. ਦੇਖੋ, ਭਰਮਗੜ੍ਹ.


ਅੰ. Grenadier. ਬੰਮ ਦਾ ਗੋਲਾ ਫੈਂਕਣ ਵਾਲਾ ਸਿਪਾਹੀ। ੨. ਪੰਜਾਬੀ ਵਿੱਚ ਕੱਦਾਵਰ ਸਿਪਾਹੀ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ. ਇਸ ਦਾ ਮੂਲ ਗਿਰਾਂ- ਡੀਲ ਭੀ ਹੋ ਸਕਦਾ ਹੈ.


ਸੰਗ੍ਯਾ- ਗਡ (ਨੇਜਾ) ਆਰ (ਕੰਡੇ) ਵਾਲਾ. ਉਹ ਬਰਛਾ ਜਿਸ ਦੇ ਕਈ ਕੰਡੇ ਹੁੰਦੇ ਹਨ. "ਦਹ ਦਿਸ ਛੂਟਤ ਤੋਪ ਸਾਯਕ ਵਜ੍ਰ ਗੜਾੜ." (ਸਲੋਹ) ੨. ਸੰ. वडवागनि ਵੜਵਾਗ੍ਨਿ. ਪੁਰਾਣਾਂ ਅਨੁਸਾਰ ਉਹ ਅਗਨਿ, ਜੋ ਘੋੜੀ ਦੇ ਮੂੰਹੋਂ ਨਿਕਲਦੀ ਅਤੇ ਸਮੁੰਦਰ ਦੇ ਜਲਾਂ ਨੂੰ ਭਸਮ ਕਰਦੀ ਹੈ. "ਸੱਤ ਸਮੁੰਦ ਗੜਾੜ ਮਹਿਂ ਜਾਇ ਸਮਾਇ ਨ ਪੇਟ ਭਰਾਵੈ." (ਭਾਗੁ) ੩. ਪੁਰਾਣੇ ਜਮਾਨੇ ਲੋਕਾਂ ਦਾ ਇਹ ਭੀ ਖਿਆਲ ਸੀ ਕਿ ਸਮੁੰਦਰ ਦੇ ਵਿਚਕਾਰ ਇੱਕ ਵਡਾ ਮੋਘਾ (ਗ਼ਾਰ) ਹੈ ਜਿਸ ਵਿੱਚ ਪਾਣੀ ਗਰਕ ਹੁੰਦਾ ਰਹਿੰਦਾ ਹੈ, ਇਸੇ ਲਈ ਸਮੁੰਦਰ ਕਦੇ ਨਹੀਂ ਭਰਦਾ.


ਘੜਕੇ. ਘਟਨ ਕਰਕੇ। ੨. ਗੜ (ਦੁਰਗ) ਮੇਂ. ਕਿਲੇ ਅੰਦਰ. "ਗੜਿ ਦੋਹੀ ਪਾਤਿਸਾਹ ਕੀ." (ਓਅੰਕਾਰ)


ਗਠਨ ਕੀਤਾ. ਰਚਿਆ. ਘੜਿਆ.


ਛੋਟਾ ਗਢ (ਕਿਲਾ).


ਬੁੰਜਾਹੀ ਖਤ੍ਰੀਆਂ ਦੀ ਇੱਕ ਜਾਤੀ, ਜਿਸ ਦਾ ਸ਼ੁੱਧ ਉਚਾਰਣ ਗੁੜੀਅਲ ਹੈ. "ਗੜੀਅਲ ਮਥਰਾਦਾਸ ਹੈ." (ਭਾਗੁ) ੨. ਗਡ (ਨੇਜ਼ਾ) ਧਾਰੀ. ਭਾਲਾਬਰਦਾਰ.


ਸੰਗ੍ਯਾ- ਨੇਜਾ. ਭਾਲਾ। ੨. ਬਰਛੀ. "ਗੜੀਆ ਭਸੁਁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਨੰਨ ਸੇਵਕ ਬ੍ਰਹਮਗ੍ਯਾਨੀ ਇੱਕ ਸਿੱਖ. ਇਸ ਨੂੰ ਗੁਰੂ ਸਾਹਿਬ ਨੇ ਧਰਮਪ੍ਰਚਾਰ ਲਈ ਕਸ਼ਮੀਰ ਭੇਜਿਆ ਸੀ. ਇਸ ਤੋਂ ਗੁਜਰਾਤ ਨਿਵਾਸੀ ਸਾਂਈਂ ਸ਼ਾਹਦੌਲਾ ਸੁਖਮਨੀ ਸੁਣਕੇ ਗੁਰੂਘਰ ਦਾ ਸ਼੍ਰੱਧਾਲੂ (ਮੋਤਕਿਦ) ਹੋਇਆ ਸੀ. ਇਹ ਮਹਾਤਮਾ ਨੌਵੇਂ ਸਤਿਗੁਰੂ ਦੀ ਭੀ ਸੇਵਾ ਕਰਦਾ ਰਿਹਾ ਹੈ. ਇਸ ਦਾ ਨਾਉਂ ਗਢੀਆ ਭੀ ਲਿਖਿਆ ਹੈ.


ਦੇਖੋ, ਗਢ ਅਤੇ ਗੜ. "ਜਿਨਿ ਭਰਮਗੜੁ ਤੋੜਿਆ." (ਵਾਰ ਗੂਜ ੨. ਮਃ ੫)