ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [طریِقت] ਤ਼ਰੀਕ਼ਤ. ਸੰਗ੍ਯਾ- ਅੰਤਹ- ਕਰਣ ਦੀ ਸ਼ੁੱਧੀ ਦਾ ਤ਼ਰੀਕ਼ਾ. ਦੇਖੋ, ਸੂਫੀ. "ਤਰੀਕਤਿ ਤਰਕ ਖੋਜ ਟੋਲਾਵਹੁ." (ਮਾਰੂ ਸੋਲਹੇ ਮਃ ੫) ੨. ਭਾਵ- ਸ਼ਰਾ ਦੇ ਨਿਯਮਾ ਦੀ ਪੁਸ੍ਤਕ. ਹ਼ਦੀਸ ਆਦਿ. "ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਣ." (ਗਉ ਬਾਵਨ ਕਬੀਰ)


ਅ਼. [طریِقہ] ਸੰਗ੍ਯਾ- ਢੰਗ. ਰੀਤਿ। ੨. ਯੁਕਤਿ. ਉਪਾਯ. ਜਤਨ.


ਤੜੀ ਅਤੇ ਤਾਗਰੀ (ਗਿਲਾਫ). ਪਿੰਜਰੇ ਦੀ ਖਿੜਕੀ ਦੀ ਤੜੀ (ਚਟਖ਼ਨੀ) ਅਤੇ ਜਾਲੀਦਾਰ ਗ਼ਿਲਾਫ. "ਤਰੀ ਤਾਗਰੀ ਛੂਟੀ." (ਆਸਾ ਕਬੀਰ) ਦੇਖੋ, ਤਾਗਰੀ. ਦੇਖੋ, ਚਟਾਰਾ ਅਤੇ ਚਿਰਗਟ.