ਰੱਤਕ. ਘੁੰਘਚੀ. ਗੁੰਜਾ.
ਦੇਖੋ, ਲਾਲਹ। ੨. ਵਿ- ਪ੍ਰਿਯ. ਲਾਲ. ਪਿਆਰਾ। ੩. ਸੰਗ੍ਯਾ- ਖਤ੍ਰੀ ਅਤੇ ਵੈਸ਼੍ਯ ਵਰਣ ਦੇ ਲੋਕਾਂ ਦੀ ਸਨਮਾਨ ਬੋਧਕ ਪਦਵੀ। ੪. ਫ਼ਾ. [لالا] ਦਾਸ. ਗ਼ੁਲਾਮ. ਸੇਵਕ. "ਸਤਿਗੁਰੁ ਸੇਵੇ, ਸੁ ਲਾਲਾ ਹੋਇ." (ਆਸਾ ਮਃ ੩) ੫. ਪੁੰਨੂ ਗੋਤ ਦਾ ਜੱਟ ਸਿੱਖ, ਜੋ ਜਨਮਸਾਖੀ ਅਨੁਸਾਰ ਭਾਈ ਬਾਲੇ ਨਾਲ ਸ਼੍ਰੀ ਗੁਰੂ ਅੰਗਦ ਜੀ ਦੀ ਆਗਿਆ ਪਾਕੇ ਬਾਬੇ ਲਾਲੂ ਤੋਂ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਜਨਮਪਤ੍ਰੀ ਲੈਣ ਤਲਵੰਡੀ ਗਿਆ ਸੀ. "ਦੀਨੀ ਲਾਲੂ ਨੇ ਕਰ ਬਾਲਾ। ਤਾਂਹਿ ਦਈ ਕਰ ਪੁੰਨੂ ਲਾਲਾ." (ਨਾਪ੍ਰ) ੬. ਇੱਕ ਬਾਲਕ, ਜੋ ਸਤਿਗੁਰੂ ਨਾਨਕਦੇਵ ਜੀ ਦਾ ਸੇਵਕ ਹੋਇਆ, ਜਿਸ ਦਾ ਨਾਮ ਸਤਿਗੁਰੂ ਨੇ ਸੁਭਾਗਾ ਰੱਖਿਆ ਅਰ ਸ਼ਬਦ ਉਚਾਰਿਆ- "ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸਭਾਗਾ." (ਮਾਰੂ ਮਃ ੧) ੭. ਸੇਠੀ ਜਾਤਿ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ੮. ਸੰ. ਲਾਲਾ. ਮੂੰਹ ਤੋਂ ਟਪਕਿਆ ਲੇਸਦਾਰ ਥੁੱਕ. ਲਾਰ.
nan
ਖਰੀਦਿਆ ਹੋਇਆ ਗ਼ੁਲਾਮ. ਮੁੱਲ ਲੀਤਾ ਸੇਵਕ. "ਹਮ ਹੋਵਹਿ ਲਾਲੇ ਗੋਲੇ ਗੁਰਸਿੱਖਾਂ ਕੇ." (ਗੂਜ ਮਃ ੪)
ਦੇਖੋ, ਜੈਦ ਪਰਾਣਾ.
ਲਾਲ (ਪਿਆਰੇ) ਨਾਲ, ਪ੍ਰੀਤਮ ਵਿੱਚ. "ਲਾਲਿ ਰਤੀ. ਲਾਲੀ ਭਈ." (ਓਅੰਕਾਰ)
ਵਿ- ਲਡਾਇਆ ਹੋਇਆ.
nan
ਸੰ. ਸੰਗ੍ਯਾ- ਲਾਲੀ. ਸੁਰਖੀ.
ਸੰਗ੍ਯਾ- ਸੁਰਖ਼ੀ. ਅਰੁਣਤਾ। ੨. ਪ੍ਰਤਿਸ੍ਟਾ, ਜਿਸ ਤੋਂ ਮੁਖ ਉੱਪਰ ਲਾਲੀ ਹੁੰਦੀ ਹੈ. "ਕਵਨ ਬਨੀ ਰੀ ਤੇਰੀ ਲਾਲੀ?" (ਆਸਾ ਮਃ ੫) ੩. ਲਾਲਾ ਦੀ ਇਸਤ੍ਰੀ। ੪. ਦਾਸੀ. ਟਹਲਣ. "ਮਾ ਲਾਲੀ ਪਿਉ ਲਾਲਾ ਮੇਰਾ." (ਮਾਰੂ ਮਃ ੧) ਦੇਖੋ, ਲਾਲਾ ੪। ੫. ਪਿਆਰੀ, ਦੁਲਾਰੀ। ੬. ਨਾਰਾਯਣੇ (ਦਾਦੂਦ੍ਵਾਰੇ) ਤੋਂ ਚੱਲਕੇ ਗੁਰੂ ਗੋਬਿੰਦਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਲਾਲੀ ਪਿੰਡ ਵਿਰਾਜੇ ਹਨ. "ਲਾਲੀ ਨਗਰ ਪਹੂਚੇ ਜਾਇ। ਵਡੀ ਮਜਲ ਕਰਿ ਗਏ ਸੁਬਾਇ." (ਗੁਪ੍ਰਸੂ)
ਦੇਖੋ, ਲਾਲ.