ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਗਵੇਸਣਾ. ਸੰਗ੍ਯਾ- ਖੋਜ. ਤਲਾਸ਼ "ਨ ਗੱਲੀਂ ਗਾਖੀਐ." (ਭਾਗੁ) "ਰਸ ਜਾਨਤ ਸੋ ਨਰ ਜੋ ਰਸ ਗਾਖੈ." (ਕ੍ਰਿਸਨਾਵ) ੨. ਨਿਰਣੈ ਕਰਨਾ. "ਸਾਦਹੁੰ ਗੁਣ ਗਾਖੈ." (ਭਾਗੁ) ੩. ਦੇਖਭਾਲ. ਛਾਨਬੀਨ. "ਸਹੈ ਕਸੌਟੀ ਮਨ ਕੋ ਗਾਖੈ." (ਗੁਪ੍ਰਸੂ)


ਵਿ- ਕਠਿਨ. ਔਖਾ. ਔਖੀ. ਮੁਸ਼ਕਿਲ। ੨. ਦੁਰਗਮ, ਜਿਸ ਥਾਂ ਜਾਣਾ ਮੁਸ਼ਕਿਲ ਹੈ। ੩. ਦੁੱਸਹ. ਜਿਸ ਦਾ ਸਹਾਰਣਾ ਔਖਾ ਹੈ. ਇਹ ਸ਼ਬਦ ਸੰ. गोक्षुर ਗੋਕ੍ਸ਼ੁਰ ਤੋਂ ਬਣਿਆ ਹੈ. ਗੋਕ੍ਸ਼ੁਰ ਨਾਉਂ ਹੈ ਭੱਖੜੇ ਦੇ ਕੰਡੇ ਦਾ. ਗੋਕ੍ਸ਼ੁਰ (ਗੋਖਰੂ) ਵਾਲਾ ਮਾਰਗ, ਗਾਖਰਾ. "ਘੂਮਨਘੇਰਿ ਅਗਾਹ ਗਾਖਰੀ." (ਆਸਾ ਮਃ ੫) "ਸਤਿਗੁਰ ਕੀ ਸੇਵਾ ਗਾਖੜੀ." (ਸ੍ਰੀ ਮਃ ੩) "ਕਾਮੁ ਕ੍ਰੋਧੁ ਅਹੰਕਾਰੁ ਗਾਖਰੋ, ਸੰਜਮਿ ਕਉਨੁ ਛੁਟਿਓ ਰੀ?" (ਆਸਾ ਮਃ ੫) "ਗ੍ਰੀਖਮ ਰੁਤਿ ਗਾਖੜੀ." (ਰਾਮ ਮਃ ੫. ਰੁਤੀ) "ਵਿਛੋਹੇ ਜੰਬੂ ਖਵੇ ਨ ਵੰਞਨਿਗਾਖੜੇ" (ਵਾਰ ਗੂਜ ੨. ਮਃ ੫) "ਊਚਉ ਪਰਬਤ ਗਾਖੜੋ." (ਸ੍ਰੀ ਅਃ ਮਃ ੧) "ਸਭ ਔਗੁਨ ਤੇ ਗਰਬ ਗਾਖੜੋ, ਪਰਮੇਸ੍ਵਰ ਨਹਿ ਭਾਵਤ." (ਸਲੋਹ)


ਸੰਗ੍ਯਾ- ਇੱਕ ਕੰਦ. ਅਰਵੀ. ਇਹ ਕਚਾਲੂ ਦੀ ਇੱਕ ਜਾਤਿ ਹੈ. ਗਾਗਟੀ ਦੀ ਤਰਕਾਰੀ ਅਤੇ ਪੱਤਿਆਂ ਦੇ ਪਤੌੜ ਬਣਦੇ ਹਨ. ਇਹ ਚੇਤ ਵੈਸਾਖ ਬੀਜੀ ਅਤੇ ਕੱਤਕ ਵਿੱਚ ਪੱਟੀ ਜਾਂਦੀ ਹੈ.