ਸੰਗ੍ਯਾ- ਸ਼ਕ੍ਤਿ. ਬਲ। ੨. ਵਾਹਾ. ਪ੍ਰਵਾਹ. ਨਾਲਾ. "ਨਦੀਆ ਅਤੇ ਵਾਹ, ਪਵਹਿ ਸਮੁੰਦਿ ਨ ਜਾਣੀਅਹਿ." (ਜਪੁ) "ਨਦੀਆ ਵਾਹ ਵਿਛੁੰਨਿਆ." (ਆਸਾ ਛੰਤ ਮਃ ੧) ੩. ਹਲ ਦੀ ਵਹਾਈ. ਵਾਹੁਣ ਦੀ ਕ੍ਰਿਯਾ। ੪. ਸਰਵ. ਓਹ. ਵਹ। ੫. ਸੰ. वाह्. ਧਾ- ਯਤਨ ਕਰਨਾ, ਮਿਹਨਤ ਕਰਨਾ, ਲੈ ਜਾਣਾ, ਢੋਣਾ। ੬. ਸੰਗ੍ਯਾ- ਜਿਸ ਦ੍ਵਾਰਾ ਉਠਾਇਆ ਜਾਵੇ. ਸਵਾਰੀ। ੭. ਘੋੜਾ। ੮. ਬੈਲ. "ਬਹੁਰ ਬਾਨ ਬੱਤੀਸ ਸੋਂ ਵਾਹ ਪ੍ਰਹਾਰ੍ਯੋ." (ਚਰਿਤ੍ਰ ੧੪੨) ਬੱਤੀ ਤੀਰਾਂ ਨਾਲ ਸ਼ਿਵ ਦਾ ਬੈਲ ਘਾਇਲ ਕੀਤਾ। ੯. ਪਵਨ. ਹਵਾ. ਵਾਯੁ। ੧੦. ਨੌਕਾ. ਕਿਸ਼ਤੀ। ੧੧. ਫ਼ਾ. [واہ] ਵ੍ਯ- ਸ਼ਾਬਾਸ਼! ਆਫ਼ਰੀਨ! ਸੰ. वाढं. ਵਾਢੰ। ੧੨. ਅ਼. ਅਦਭੁਤ ਅਚਰਜ. "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ." (ਨਾਪ੍ਰ) ੧੩. ਖ਼ੂਬ. ਹੱਛਾ.
ਵਿ- ਲੈਜਾਣ ਵਾਲਾ। ੨. ਢੋਣ ਵਾਲਾ। ੩. ਵਾਹੁਣ ਵਾਲਾ। ੪. ਦੇਖੋ, ਬਾਹਕ.
ਮਨ ਬੁੱਧਿ ਤੋਂ ਪਰੇ ਸਭ ਤੋਂ ਵਡਾ ਪਾਰਬ੍ਰਹਮ. ਧਨ੍ਯਤਾ ਯੋਗ੍ਯ ਕਰਤਾਰ. "ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੨. ਸਿੱਖਾਂ ਦਾ ਮੂਲਮੰਤ੍ਰ. "ਸਤਿਗੁਰੁ ਪੁਰਖ ਦਿਆਲ ਹਇ ਵਾਹਗੁਰੂ ਸਚ ਮੰਤ੍ਰ ਸੁਣਾਇਆ" (ਭਾਗੁ) ਭਾਈ ਸੰਤੋਖਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਦੇ ਪਹਿਲੇ ਅਧ੍ਯਾਯ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ- ਵਾਹ (ਆਸ਼ਚਰ੍ਯ ਰੂਪ) ਗੁ (ਅੰਧਕਾਰ ਵਿੱਚ) ਰੁ (ਪ੍ਰਕਾਸ਼ ਕਰਨ ਵਾਲਾ). "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗ੍ਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ." ਇਸ ਸ਼ਬਦ ਦਾ ਉੱਚਾਰਣ ਵਾਹਿਗੁਰੂ ਭੀ ਸਹੀ ਹੈ. ਦੇਖੋ, ਵਾਹਿਗੁਰੂ.
ਸਿੱਖਾਂ ਦੇ ਪਰਸਪਰ ਮਿਲਣ ਸਮੇਂ ਦਾ ਸ਼ਿਸ੍ਟਾਚਾਰ ਬੋਧਕ ਵਾਕ. ਇਸ ਦਾ ਅਰਥ ਹੈ- ਜਯ ਕਰਤਾਰ ਦੀ.#ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੀ ਫਤੇ ਬਾਬਤ ਜੋ ਆਗ੍ਯਾ ਹੈ, ਉਸ ਨੂੰ ਭਾਈ ਮਨੀਸਿੰਘ ਜੀ ਇਉਂ ਲਿਖਦੇ ਹਨ- "ਜੋ ਕੋਈ ਸਿੱਖਾਂ ਨੂੰ ਅੱਗੋਂਦੇ ਵਾਹਗੁਰੂ ਜੀ ਕੀ ਫਤੇ ਬੁਲਾਂਵਦਾ ਹੈ, ਉਸ ਵੱਲ ਮੇਰਾ ਮੁਖ ਹੁੰਦਾ ਹੈ, ਅਰ ਜੋ ਪਿੱਛੋਂ ਬੁਲਾਂਵਦਾ ਹੈ, ਉਸ ਵੱਲ ਮੇਰਾ ਸੱਜਾ ਮੋਢਾ ਹੁੰਦਾ ਹੈ, ਅਰ ਜੋ ਪਿੱਛੋਂ ਹੌਲੀ ਬੁਲਾਂਵਦਾ ਹੈ, ਉਸ ਵੱਲ ਮੇਰਾ ਬਾਵਾਂ ਮੋਢਾ ਹੁੰਦਾ ਹੈ, ਜੋ ਨਹੀਂ ਬੁਲਾਂਵਦਾ, ਉਸ ਵੱਲ ਮੇਰੀ ਪਿੱਠ ਹੁੰਦੀ ਹੈ." (ਭਗਤਰਤਨਾਵਲੀ)#ਭਾਈ ਮਨੀਸਿੰਘ ਜੂ ਕੋ ਫਤੇ ਕੋ ਬ੍ਰਿਤਾਂਤ ਬ੍ਰਿੰਦ#ਆਪਨੇ ਮੁਖਾਰਬਿੰਦ ਨਾਥ ਜੂ ਸੁਨਾਯੋ ਹੈ,#ਗਾਜਕੈ ਅਗਾਰੀ ਸੇਂ ਮ੍ਰਿਗੇਂਦ੍ਰ ਸੌਂ ਬੁਲਾ੍ਯ ਜੋਈ#ਰਾਖਹੌਂ ਸਦੈਵ ਸੌਂਹੇਂ ਪ੍ਯਾਰੋ ਮੋਹ ਭਾਯੋ ਹੈ,#ਮਾਨਤੋ ਪ੍ਰਮੋਦ ਹਨਐ ਬਰਾਬਰੈਂ ਰਸੀਲੋ ਬੋਲ#ਦਾਹਿਨੇ ਬਿਠਾਰੌਂ ਸੋ ਦੀਵਾਨ ਬੀਚ ਆਯੋ ਹੈ,#ਨੈਕ ਸੀ ਬੀਮਾਰ ਜ੍ਯੋਂ ਕਬੂਲਤੋ ਸੋ ਬਾਵੈਂ ਅੰਗ#ਪਾਤਕੀ ਪਛੌਹੈਂ ਮੂੰਡ ਮੂਏ ਸੋ ਲੁਠਾਯੋ ਹੈ.#ਕਾਹੂੰ ਤੌ ਨਰਾਯਨ ਜੋ ਚਾਰ ਭੁਜਾਂ ਵਾਰੋ ਦੇਵ#ਵਾਂਕੋ ਵਾਰ ਵਾਰ ਨਮੋ ਲੋਕ ਸੇ ਕਰਾਈ ਹੈ,#ਕਾਹੂੰ ਜੈ ਉਚਾਰੀ ਰਾਮਚੰਦ੍ਰ ਕੀ ਪ੍ਰਤੀਤ ਬਾਂਧ#ਕਾਹੂੰ ਧੇਨੁਚਾਰੀ ਕੀ ਵਿਚਾਰੀ ਜੈ ਸੁਨਾਈ ਹੈ,#ਕਾਹੂੰ ਕਾਠ ਮਾਟੀ ਧਾਤੁ ਪਾਹਨ ਸਜੀਲੇ ਚਾਰੁ#ਪੋਚ ਪਾਚ ਮੂਰਤੀ ਬਨਾਈ ਜੈ ਗਜਾਈ ਹੈ,#ਵਾਹਗੁਰੂ ਜੀ ਕੋ ਪੰਥ ਖਾਲਸਾ ਸਜਾਯੋ ਨਾਥ#ਵਾਹਗੁਰੂ ਜੀ ਕੀ ਫਤੇ ਗਾਜਕੈ ਬੁਲਾਈ ਹੇ.#(ਕਵਿ ਨਿਹਾਲਸਿੰਘ ਜੀ)
ਦੇਖੋ ਬਾਹਣ.
ਦੇਖੋ, ਬਾਹਣਾ.
ਦੇਖੋ, ਵਾਹਿਦ.
nan
nan
nan
nan