ਕ੍ਰਿ- ਗਰ੍ਤ ਕਰਨਾ. ਟੋਆ ਖੋਦਣਾ। ੨. ਟੋਏ ਵਿੱਚ ਦੱਬਣਾ. ਦਫ਼ਨ ਕਰਨਾ.#"ਉਇ ਲੇ ਜਾਰੇ ਉਇ ਲੇ ਗਾਡੇ." (ਸੋਰ ਕਬੀਰ)#੩. ਗਾੜਾ ਸੰਬੰਧ ਕਰਨਾ. ਮਿਲਾਉਣਾ. "ਇਹੁ ਤਨੁ ਜਿਨ ਸਿਉ ਗਾਡਿਆ." (ਸੂਹੀ ਛੰਤ ਮਃ ੧)
nan
ਡਿੰਗ. ਸੰਗ੍ਯਾ- ਭੇਡ. ਸੰ. गड्डुरी ਗੱਡੁਰੀ. "ਗਾਡਰ ਲੇ ਕਾਮਧੇਨੁ ਕਰਿ ਪੂਜੀ." (ਗਉ ਮਃ ੫)
ਡਿੰਗ. ਸੰਗ੍ਯਾ- ਮੀਢਾ. ਛੱਤਰਾ. ਦੇਖੋ, ਗਾਡਰ.
ਸੰਗ੍ਯਾ- ਖੰਭਾ. ਸ੍ਤੰਭ. ਜੋ ਦ੍ਰਿੜ੍ਹ ਕਰਕੇ ਗੱਡਿਆ ਹੋਇਆ ਹੈ. "ਗਾਡਾ ਚਲੈ ਨ ਹਾਡਾ ਹਲ ਹੈ." (ਵਿਚਿਤ੍ਰ) ਖੰਭਾ ਭਾਵੇਂ ਚਲ ਜਾਵੇ, ਪਰ ਰਾਜਪੂਤ ਮੈਦਾਨੋਂ ਨਹੀਂ ਹੱਲਦਾ। ੨. ਗੱਡਾ. ਸ਼ਕਟ. "ਗਾਡੇ ਲਾਦੇ ਛਾਰ." (ਮਾਰੂ ਅਃ ਮਃ ੧) ੩. ਗੜ੍ਹਾ. ਟੋਆ. ਗਰਤ। ੪. ਸ਼ਕਟਾਸੁਰ ਵਾਸਤੇ ਭੀ ਗਾਡਾ ਸ਼ਬਦ ਆਇਆ ਹੈ. ਦੇਖੋ, ਸਕਟਾਸੁਰ। ੫. ਵਿ- ਗਾਢਾ. ਦ੍ਰਿੜ੍ਹ. ਮਜਬੂਤ "ਕਹਾਂ ਸੁ ਤੇਗਬੰਦ ਗਾਡੇ ਰੜਿ?" (ਆਸਾ ਅਃ ਮਃ ੧) ਉਹ ਤਲਵਾਰ ਬੰਨ੍ਹਣ ਵਾਲੇ, ਜੋ ਰੜ (ਮੈਦਾਨੇ ਜੰਗ) ਵਿੱਚ ਦ੍ਰਿੜ੍ਹ ਸਨ, ਕਿੱਥੇ ਹਨ?
ਮਿਲਾਕੇ. "ਗਰੁੜਾ ਖਾਣਾ ਦੁਧ ਸਿਉ ਗਾਡਿ." (ਬਸੰ ਮਃ ੧)
ਸੰਗ੍ਯਾ- ਗੰਤ੍ਰੀ ਗੱਡੀ. ਬਹਿਲੀ. "ਧੂੜਿਮਣੀ ਗਾਡੀ ਚਾਲਤੀ." (ਬਸੰ ਨਾਮਦੇਵ) ੨. ਦੇਖੋ, ਗਾਡਨਾ। ੩. ਗੱਡੀ ਹੋਈ "ਗਾਡੀ ਹੁਇ ਠਾਢੀ ਤਹਿਂ ਐਸੇ." (ਗੁਪ੍ਰਸੂ)
ਸੰਗ੍ਯਾ- ਸੜਕ ਦਾ ਰਸਤਾ. ਉਹ ਮਾਰਗ ਜਿਸ ਪੁਰ ਗੱਡੀ ਆਸਾਨੀ ਨਾਲ ਜਾ ਸਕੇ। ੨. ਭਾਵ- ਸਿੱਖ ਧਰਮ, ਜਿਸ ਮਾਰਗ ਚੱਲਕੇ ਕੋਈ ਔਕੜ ਪੇਸ਼ ਨਹੀਂ ਆਉਂਦੀ. "ਗੁਰਮੁਖ ਗਾਡੀਰਾਹ ਚਲਾਯਾ." (ਭਾਗੁ)
nan