ਸੰਗ੍ਯਾ- ਅਗ੍ਯਾਨ ਵਾਲੀ ਬੁੱਧੀ. ਅਗ੍ਯਾਨ ਸਹਿਤ ਮਤੀ. "ਅਗਿਆਨਮਤੀ ਅੰਧੇਰ ਹੈ." (ਸ੍ਰੀ ਮਃ ੩) ੨. ਵਿ- ਅਗ੍ਯਾਨ ਸਹਿਤ ਹੈ ਜਿਸ ਦੀ ਬੁੱਧੀ.
nan
ਸੰ. अज्ञानिन- ਅਗ੍ਯਾਨੀ. ਵਿ- ਗ੍ਯਾਨ- ਹੀਨ. ਮੂਰਖ. ਬੇਸਮਝ. "ਅਗਿਆਨੀ ਅੰਧਾ ਮਗੁ ਨ ਜਾਣੈ." (ਮਾਝ ਅਃ ਮਃ ੧) ੨. ਕ੍ਰਿ. ਵਿ- ਅਚਾਨਕ. ਪਤਾ ਲੱਗਣ ਤੋਂ ਬਿਨਾ. "ਬਿਨਸੈ ਕਾਚੀ ਦੇਹ ਅਗਿਆਨੀ." (ਸੋਰ ਮਃ ੫); ਦੇਖੋ, ਅਗਿਆਨੀ. ਪੰਜਾਬੀ ਵਿੱਚ ਛੰਦ- ਰਚਨਾ ਲਈ "ਅਗ੍ਯਾਨੀ" ਲਿਖਣਾ ਹੀ ਉੱਤਮ ਹੈ. ਦੇਖੋ, ਅਗ੍ਯਾਨ.
nan
ਦੇਖੋ. ਅਗਣਿਤ.
ਸੰ. ਅਗਨਿ. ਸੰਗ੍ਯਾ- ਆਗ. ਅੱਗ।#੨. ਅਗ੍ਨੀਆਂ. "ਦੁਖ ਕੀਆ ਅਗੀ ਮਾਰੀਅਹਿ." (ਵਾਰ ਸਾਰ ਮਃ ੧) ੩. ਅੱਗ ਨੂੰ. ਅਗਨਿ ਕੋ. "ਅਗੀ ਪਾਲਾ ਕਿ ਕਰੇ?" (ਵਾਰ ਮਾਝ ਮਃ ੨)
nan
ਵਿ- ਗੁਣ ਰਹਿਤ. ਨਿਰਗੁਣ. ਬੇਹੁਨਰ। ੨. ਰਜ ਤਮ ਸਤ ਗੁਣਾ ਤੋਂ ਰਹਿਤ। ੨. ਅਵਗੁਣ. ਦੋਸ "ਗੁਨ ਸਿਖਰਾਇ ਅਗੁਨ ਪਰਹਰਕੈ." (ਗੁਪ੍ਰਸੂ)
ਦੇਖੋ, ਅਗਰ। ੨. ਵਿ- ਜੋ ਗੁਰੁ (ਵਡਾ ਅਥਵਾ ਭਾਰੀ) ਨਹੀਂ.
ਸੰਗ੍ਯਾ- ਅਗ੍ਰਭਾਗ. ਅਗਲਾ ਪਾਸਾ.।#੨. ਅੱਗੇ ਵਧਕੇ ਲੈਣ ਵਾਲਾ. ਪੇਸ਼ਵਾਈ ਕਰਨ ਵਾਲਾ. "ਅਗੂਆ ਲੇਨ ਅਗਾਊ ਆਏ." (ਚਰਿਤ੍ਰ ੨੪੭) ੩. ਆਗੂ. ਪੇਸ਼ਵਾ.
nan
ਵਿ- ਜੋ ਗੂਢ (ਛਿਪਿਆ) ਨਾ ਹੋਵੇ. ਪ੍ਰਗਟ ਪ੍ਰਸਿੱਧ. "ਰੇ ਮਨ ਮੂੜ, ਅਗੂੜ ਇਸੋ ਪ੍ਰਭੁ ਤੈ ਕਿਹ ਕਾਜ ਕਹੋ ਬਿਸਰਾਯੋ?" (ਸਵੈਯੇ ੩੩)