ਦੇਖੋ, ਚਾਂਭਲਨਾ."ਭਾਮਿਨੀ ਜੇ ਕਾਮਰਤ ਚਾਮਲੀ ਅਪਾਰ ਹੀ." (ਨਾਪ੍ਰ)
ਸੰ. ਸੰਗ੍ਯਾ- ਚਮੀਕਰ (ਕ੍ਰਿਤਸ੍ਵਰ) ਨਾਮਕ ਖਾਨਿ ਤੋਂ ਉਪਜਿਆ ਪਦਾਰਥ. ਸੁਵਰਣ. ਸੋਨਾ.
ਸੰ. चामुण्डा ਸੰਗ੍ਯਾ- ਚੰਡ ਮੁੰਡ ਨੂੰ ਮਾਰਨ ਵਾਲੀ ਦੁਰਗਾ। ੨. ਚੰਡ ਅਤੇ ਮੁੰਡ ਦੋ ਰਾਖਸਾਂ ਨੂੰ ਮਾਰਨ ਲਈ ਦੁਰਗਾ ਦੇ ਮੱਥੇ ਵਿੱਚੋਂ ਉਤਪੰਨ ਹੋਈ ਇੱਕ ਦੇਵੀ. ਮਾਰਕੰਡੇਯ ਪੁਰਾਣ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ ਕਿ ਦੁਰਗਾ ਦੇ ਤਿਉੜੀ ਪਏ ਮੱਥੇ ਵਿੱਚੋਂ ਇੱਕ ਦੇਵੀ ਪ੍ਰਗਟ ਹੋਈ, ਜਿਸ ਦੀ ਸ਼ਕਲ ਕਾਲੀ ਅਤੇ ਡਰਾਉਣੀ ਸੀ, ਇਸ ਦੇ ਇੱਕ ਹੱਥ ਤਲਵਾਰ ਅਤੇ ਇੱਕ ਵਿੱਚ ਫਾਹੀ ਅਰ ਮੋਢੇ ਤੇ ਇੱਕ ਭਾਰੀ ਗਦਾ ਸੀ. ਗਲ ਵਿੱਚ ਮੁੰਡਾਂ ਦੀ ਮਾਲਾ, ਸ਼ਰੀਰ ਤੇ ਹਾਥੀ ਦੀ ਖੱਲ, ਮੂੰਹ ਭਯਾਨਕ ਅੱਡਿਆ ਹੋਇਆ, ਜ਼ੁਬਾਨ ਬਾਹਰ ਨਿਕਲੀ ਹੋਈ, ਅੱਖੀਆਂ ਲਾਲ ਅਤੇ ਕਿਲਕਾਰੇ ਮਾਰ ਰਹੀ ਸੀ. ਇਸ ਵੇਲੇ ਇਸ ਨੇ ਦੋਹਾਂ ਦੈਤਾਂ ਨੂੰ ਮਾਰ ਲਿਆ ਤਾਂ ਉਨ੍ਹਾਂ ਦੇ ਸਿਰ ਦੁਰਗਾ ਪਾਸ ਲੈ ਗਈ, ਜਿਸ ਤੋਂ ਦੁਰਗਾ ਨੇ ਪ੍ਰਸੰਨ ਹੋ ਕੇ ਇਸ ਦਾ ਨਾਮ "ਚਾਮੁੰਡਾ" ਰੱਖ ਦਿੱਤਾ.#ਚੰਬੇ ਦੇ ਰਾਜ ਵਿੱਚ ਸਿੰਧਾਲ ਗ੍ਰਾਮ ਪਾਸ ਚਾਮੁੰਡਾ ਦਾ ਵਡਾ ਪ੍ਰਸਿੱਧ ਮੰਦਿਰ ਹੈ, ਜਿਸ ਥਾਂ ਬਹੁਤ ਪਸ਼ੂ ਬਲੀ ਦਿੱਤੇ ਜਾਂਦੇ ਹਨ। ੩. ਯੋਗਿਨੀ। ੪. ਇਲ੍ਹ. ਚੀਲ੍ਹ। ੫. ਗਿਰਝ. ਗਿੱਧ.
ਚਾਮੁੰਡਾ ਦਾ ਪੁਤ੍ਰ ਭੈਰਵ ਦੇਵਤਾ.
nan
ਸੰ. चाय् ਧਾ. ਜਾਣਨਾ, ਸਮਝਣਾ, ਪੂਜਾ ਕਰਨਾ, ਸਨਮਾਨ ਕਰਨਾ। ੨. ਸੰਗ੍ਯਾ- ਚਾਉ. ਉਮੰਗ. "ਸਦਾ ਚਾਯ ਮੁਖਿ ਮਿਸ੍ਟ ਬਾਣੀ." (ਸਵੈਯੇ ਮਃ ੩. ਕੇ) ੩. ਚੀਨੀ ਭਾਸਾ ਵਿੱਚ "ਚਾ" ਸੰਗ੍ਯਾ ਦਾ ਇੱਕ ਬੂਟਾ ਅਤੇ ਉਸ ਦੇ ਪੱਤੇ. ਚਾਯ ਦੇ ਪੱਤੇ ਉਬਾਲਕੇ ਪੀਣ ਦਾ ਪ੍ਰਚਾਰ ਹੁਣ ਸਾਰੀ ਦੁਨੀਆਂ ਵਿੱਚ ਹੋ ਗਿਆ ਹੈ. ਸਭ ਤੋਂ ਪਹਿਲਾਂ ਚਾਯ ਪੀਣ ਦੀ ਕਾਢ ਚੀਨੀਆਂ ਨੇ ਕੱਢੀ ਹੈ. ਚੀਨੀ ਆਖਦੇ ਹਨ ਕਿ ਚਾਯ ਦੀ ਉਤਪੱਤੀ ਇੱਕ ਰਿਖੀ ਦੇ ਭੌਹਾਂ ਦੇ ਵਾਲਾਂ ਤੋਂ ਹੋਈ ਹੈ. ਫ਼ਾ. [چائے] ਚਾਯ. ਅੰ. Tea. L. Camellia Thea. ਚਾਯ ਦੀ ਤਾਸੀਰ ਗਰਮ ਖ਼ੁਸ਼ਕ ਹੈ. ਗਰਮ ਦੇਸ਼ਾਂ ਵਿੱਚ ਇਸ ਦੇ ਨਿੱਤਪੀਣ ਤੋਂ ਬਹੁਤ ਨੁਕਸਾਨ ਹੁੰਦੇ ਹਨ.
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)
ਦੇਖੋ, ਉਪਦਿਸ਼ਾ.
nan
nan