ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

intoxicated with or charmed by ਰਸ
ਦੇਖੋ, ਰਸਾਇਣਿ.
ਰਸਾਯਣ ਵਿਦ੍ਯਾ ਦੇ ਜਾਣਨ ਵਾਲਾ. Alchemist "ਪਾਰਾ ਮਾਰਡਾਰਤ ਹੈ ਪਲ ਮੇ ਰਸਾਇਨੀ." (ਹਨੂ)
ਦੇਖੋ, ਰਸਾਉਣਾ ੪. "ਦੁਇ ਪੁਰ ਜੋਰਿ ਰਸਾਈ ਭਾਠੀ, ਪੀਉ ਮਹਾ ਰਸ ਭਾਰੀ." (ਰਾਮ ਕਬੀਰ) ੨. ਰਸ ਵਾਲੀ ਹੋਈ. ਦੇਖੋ, ਰਸਾਉਣਾ ੨. "ਹਰਿਰਸ ਰਸਨ ਰਸਾਈ." (ਸੋਰ ਮਃ ੩) ੩. ਸੰਗ੍ਯਾ- ਰੁਸੂਖ਼। ੪. ਪਹੁਚ. ਗਮ੍ਯਤਾ. ਫ਼ਾ. [رسائی] .
ਵਿ- ਰਸ ਕਰਨ ਵਾਲਾ. ਜਿਸ ਤੋਂ ਰਸ ਪੈਦਾ ਹੋਵੇ. "ਉਰਿ ਧਾਰਿਓ ਹਰਿ ਰਸਿਕ ਰਸਾਕ." (ਕ੍ਸ਼ਾਨ ਮਃ ੪) ੨. ਰਸਾਕਰ. ਰਸ- ਆਕਰ ਦਾ ਸੰਖੇਪ. ਰਸ ਦੀ ਖਾਣ। ੩. ਰਸਾ (ਪ੍ਰਿਥਿਵੀ) ਕਰਨ (ਰਚਨ) ਵਾਲਾ.
ਸੰਗ੍ਯਾ- ਪ੍ਰਿਥਿਵੀ ਦੇ ਹੇਠ ਦਾ ਦੇਸ਼। ੨. ਪੁਰਾਣਾਂ ਅਨੁਸਾਰ ਸੱਤਵਾਂ ਪਾਤਾਲ। ੩. ਨਰਕ.
ਰਸਾਤਲ (ਨਰਕ) ਵਿੱਚ. "ਚਿਤਿ ਨ ਆਇਓ ਪਾਰਬ੍ਰਹਮ, ਤਾ ਖੜਿ ਰਸਾਤਲਿ ਦੀਤ." (ਸ੍ਰੀ ਅਃ ਮਃ ੫) "ਇਨ ਸਨਬੰਧੀ ਰਸਾਤਲਿ ਜਾਇ." (ਪ੍ਰਭਾ ਅਃ ਮਃ ੫)