ਸੰ. चङ्ग ਚੰਗ. ਵਿ- ਸੁੰਦਰ. ਸ਼ੋਭਾ ਸਹਿਤ. "ਜਿਉ ਕੁਸਮ ਚਾਰਿ ਦਿਨ ਚਾਗਾ." (ਮਾਲੀ ਮਃ ੪)
ਚਾਂਗਾਂ ਮਾਰਦਿਆਂ. ਦੇਖੋ ਚਾਂਗ.
nan
nan
nan
ਦੇਖੋ, ਚੰਡਾਲ। ੨. ਵਿ- ਚੰਡਾਲ ਦਾ.
nan
ਦੇਖੋ, ਚੰਡੂਰ. "ਕੰਸ ਕੇਸੁ ਚਾਂਡੂਰੁ ਨ ਕੋਈ." (ਗਉ ਅਃ ਮਃ ੧)
ਸੰਗ੍ਯਾ- ਚੰਦ੍ਰ. ਚੰਦ੍ਰਮਾ। ੨. ਚੰਦ੍ਰਮਾ ਦੇ ਆਕਾਰ ਦੀ ਕੋਈ ਵਸਤੁ.
ਸੰਗ੍ਯਾ- ਚੰਦ੍ਰਮਾ ਦਾ ਪ੍ਰਕਾਸ਼। ੨. ਉਜਾਲਾ. ਰੌਸ਼ਨੀ. "ਚਾਂਦਨਾ ਚਾਦਨੁ ਆਂਗਨਿ ਪ੍ਰਭਜੀਉ ਅੰਤਰਿ ਚਾਂਦਨਾ." (ਮਾਰੂ ਅਃ ਮਃ ੫)
ਸੰਗ੍ਯਾ- ਚੰਦ੍ਰਿਕਾ ਚੰਦ੍ਰਮਾ ਦੀ ਰੌਸ਼ਨੀ। ੨. ਚਿੱਟੀ ਚਾਦਰੈ, ਜੋ ਫ਼ਰਸ਼ ਪੁਰ ਵਿਛਾਈ ਜਾਂਦੀ ਹੈ। ੩. ਇੱਕ ਫੁੱਲਦਾਰ ਬੂਟਾ, ਜੋ ਬਹੁਤ ਚਿੱਟੇ ਫੁੱਲਾਂ ਵਾਲਾ ਹੁੰਦਾ ਹੈ. ਗੁਲਚਾਂਦਨੀ. L. Tabernaemontana Coronaria. ਇਸ ਦੇ ਫੁੱਲਾਂ ਦਾ ਰਸ ਤੇਲ ਵਿੱਚ ਮਿਲਾਕੇ ਸ਼ਰੀਰ ਤੇ ਮਲਨ ਤੋਂ ਖਾਜ ਦੂਰ ਹੁੰਦੀ ਹੈ. ਚਾਂਦਨੀ ਦੇ ਪੱਤਿਆਂ ਦਾ ਦੁੱਧ ਜੇਹਾ ਰਸ ਅਤੇ ਜੜਾਂ, ਅਨੇਕ ਦਵਾਈਆਂ ਵਿੱਚ ਵਰਤੀਦੀਆਂ ਹਨ। ੪. ਸਾਯਵਾਨ (ਚੰਦੋਏ) ਨੂੰ ਭੀ ਚਾਂਦਨੀ ਆਖਦੇ ਹਨ.
ਸੰਗ੍ਯਾ- ਸ਼ਹਿਰ ਦਾ ਪ੍ਰਧਾਨ ਚੌਕ, ਜਿਸ ਥਾਂ ਚਾਰ ਬਾਜ਼ਾਰ ਆਕੇ ਮਿਲਣ. ਸਾਰੇ ਸ਼ਹਿਰ ਦੀ ਰੌਨਕ਼ ਦਾ ਬਾਜ਼ਾਰ. "ਤਿਨ ਕੋ ਚੌਕਚਾਦਨੀ ਮਾਰ੍ਯੋ." (ਚਰਿਤ੍ਰ ੧੬੩) ੨. ਸ਼ਾਹਜਹਾਨਾਬਾਦ (ਦਿੱਲੀ) ਦਾ ਪ੍ਰਸਿੱਧ ਬਾਜ਼ਾਰ, ਜਿਸ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਸ਼ਹੀਦੀ ਅਸਥਾਨ "ਸੀਸਗੰਜ" ਗੁਰਦ੍ਵਾਰਾ ਹੈ. ਦੇਖੋ, ਦਿੱਲੀ.