ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
long pole; long pole with hooked end-piece (for pulling down branches or fruit)
frame, framework, chassis, skeleton; model, prototype; rough sketch, outline
bullock, ox, especially old or emaciated one; cattle in general
ਬੰਗਾਲ ਵਿੱਚ ਇੱਕ ਪਰਗਨਾ ਅਤੇ ਬਹੁਤ ਪੁਰਾਣਾ ਸ਼ਹਿਰ, ਜੋ ਕਲਕੱਤੇ ਤੋਂ ੨੫੪ ਮੀਲ ਈਸ਼ਾਨ ਵੱਲ ਹੈ. ਇਹ ਬੁੱਢੀਗੰਗਾ ਦੇ ਕਿਨਾਰੇ ਆਬਾਦ ਹੈ. ਢਾਕੇ ਵਿੱਚ "ਢਾਕੇਸ਼੍ਵਰੀ" ਦੁਰਗਾ ਦਾ ਮੰਦਿਰ ਹੈ. ਪੁਰਾਣੇ ਜ਼ਮਾਨੇ ਢਾਕੇ ਦੀ ਮਲਮਲ ਅਤੇ ਹੋਰ ਕਈ ਬਾਰੀਕ ਵਸਤ੍ਰ ਭਾਰਤ ਵਿੱਚ ਬਹੁਤ ਪ੍ਰਸਿੱਧ ਸਨ. ਇੱਥੇ ਸੰਮਤ ੧੫੬੪ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ੧੭੨੩ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਪਧਾਰੇ ਹਨ. ਆਪ ਦੇ ਪਵਿਤ੍ਰ ਗੁਰਦ੍ਵਾਰੇ ਸ਼ੋਭਾ ਦੇ ਰਹੇ ਹਨ. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ "ਚਰਨਪਾਦੁਕਾ" ਕਰਕੇ ਪ੍ਰਸਿੱਧ ਹੈ.#ਨੌਵੇਂ ਗੁਰੂ ਸਾਹਿਬ ਦੀ ਯਾਤ੍ਰਾ ਦੀ ਕਥਾ ਭਾਈ ਸੰਤੋਖ ਸਿੰਘ ਜੀ ਗੁਰੁਪ੍ਰਤਾਪ ਸੂਰਯ ਵਿੱਚ ਇਉਂ ਲਿਖਦੇ ਹਨ:-#ਇਮ ਕੇਤਕ ਦਿਨ ਮਹਿਂ ਗੋਸਾਈ।#ਢਾਕੇ ਪਹੁਚੇ ਦਲ ਸਮੁਦਾਈ।#ਢਾਕੇ ਨਗਰ ਮਝਾਰ ਮਸੰਦ।#ਬਸਹਿ ਬੁਲਾਕੀਦਾਸ ਬਿਲੰਦ।।#ਤਿਸ ਕੀ ਮਾਤ ਬ੍ਰਿਧਾ ਬਹੁ ਤਨ ਕੀ।#ਬਡੀ ਲਾਲਸਾ ਗੁਰੁਦਰਸਨ ਕੀ।#ਕਰੇ ਪ੍ਰੇਮ ਨਿਜ ਸਦਨ ਮਝਾਰਾ।#ਗੁਰੁ ਹਿਤ ਏਕ ਪ੍ਰਯੰਕ ਸੁਧਾਰਾ।#ਆਸਤਰਨ ਸੋਂ ਛਾਦਨ ਕਰ੍ਯੋ।#ਸੇਜਬੰਦ ਸੰਗ ਕਸ ਕਰ ਧਰ੍ਯੋ।।#ਤੂਲ ਸੁਧਾਰ ਆਪਨੇ ਹਾਥ।#ਪੁਨ ਕਾਤ੍ਯੋ ਸੂਖਮ ਹਿਤ ਸਾਥ।#ਪ੍ਰੇਮ ਧਾਰ ਸੋ ਬਸਤ੍ਰ ਬੁਨਾਵਾ।#ਗੁਰੁ ਹਿਤ ਪੋਸ਼ਸ਼ ਸਕਲ ਬਨਾਵਾ।।#ਆਰਬਲਾ ਮਮ ਭਈ ਬਿਤੀਤ।#ਨਿਤਪ੍ਰਤਿ ਵਧਹਿ ਗੁਰੂਪਗ ਪ੍ਰੀਤਿ।#ਲਖਕਰ ਗਮਨੇ ਅੰਤਰਜਾਮੀ।#ਲੀਨਸਿ ਤਿਸ ਘਰ ਕੋ ਮਗ ਸ੍ਵਾਮੀ।#ਜਾਇ ਠਾਢ ਹੋਏ ਤਿਸ ਪੌਰ।#ਸੁਧ ਭੇਜੀ ਅੰਤਰ ਜਿਸ ਠੌਰ।।#ਹਰਬਰਾਇ ਸੁਨ ਤੂਰਨ ਆਈ।#ਚਰਨਕਮਲ ਗਹਿਕਰ ਲਪਟਾਈ।#ਆਜ ਘਰੀ ਪਰ ਮੈ ਬਲਿਹਾਰੀ।#ਜਿਸ ਤੇ ਪੁਰਵੀ ਆਸ ਹਮਾਰੀ।।#ਜਿਸ ਪ੍ਰਯੰਕ ਪਰ ਆਨ ਬਿਠਾਏ।#ਹਰਖਤ ਚਾਰੁ ਬਸਤ੍ਰ ਨਿਕਸਾਏ।#ਅਪਨੇ ਕਰ ਤੇ ਕਰੇ ਬਨਾਵਨ।#ਪ੍ਰੇਮ ਸਹਿਤ ਸੋ ਕਿਯ ਪਹਿਰਾਵਨ।।
ਢਕਕੇ। ੨. ਢਾਕ ਉੱਤੇ. ਕੁੱਛੜ ਤੇ.
ਢਕਲੀਤਾ. "ਸਤਿਗੁਰਿ ਢਾਕਿਲੀਆ ਮੋਹਿ ਪਾਪੀ ਪੜਦਾ." (ਤੁਖਾ ਛੰਤ ਮਃ ੫)
ਢਕਦਾ ਹੈ. "ਅਪਨੇ ਜਨ ਕਾ ਪਰਦਾ ਢਾਕੈ." (ਸੁਖਮਨੀ) ੨. ਢਾਕ (ਲੱਕ) ਤੇ. ਕਮਰ ਨਾਲ. " ਨ ਢਾਕੈ ਟੰਗੈ." (ਭਾਗੁ) ਲੱਕ ਨਾਲ ਨਹੀਂ ਬੰਨ੍ਹਦਾ. ਭਾਵ- ਅੰਗੀਕਾਰ ਨਹੀਂ ਕਰਦਾ. ਪੁਰਾਣੇ ਜ਼ਮਾਨੇ ਲੋਕ ਰੁਪਯਾ ਆਦਿ ਪਦਾਰਥ ਲੱਕ ਨਾਲ ਬੰਨ੍ਹਿਆ ਕਰਦੇ ਸਨ. ੩. ਢਾਕ (ਕੁੱਛੜ) ਵਿੱਚ.
ਢੱਠਾ. ਢਹਿਆ. "ਦੁਖ ਪਾਪ ਕਾ ਡੇਰਾ ਢਾਠਾ." (ਸੂਹੀ ਛੰਤ ਮਃ ੫) ੨. ਸੰਗ੍ਯਾ- ਦਾੜ੍ਹੀ ਬੰਨ੍ਹਣ ਦਾ ਰੁਮਾਲ.
landslide, large mass of rock or earth
informal. to lose heart or hope, be demoralised