ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تعزیِہ] ਤਅ਼ਜ਼ੀਯਹ. ਸੰਗ੍ਯਾ- ਮਾਤਮ. ਸ਼ੋਕ। ੨. ਸ਼ੋਕ ਦੇ ਦਿਨ। ੩. ਖ਼ਾਸ ਕਰਕੇ ਮੁਹ਼ੱਰਮ ਦੇ ਦਿਨੀਂ ਇਮਾਮ ਹ਼ੁਸੈਨ ਦੇ ਸ਼ੋਕ ਵਿੱਚ ਕੱਢਿਆ ਵਿਮਾਨ, ਜੋ ਮਕਬਰੇ ਦੀ ਸ਼ਕਲ ਦਾ ਹੁੰਦਾ ਹੈ. ਤਾਜੀਏ ਬਣਾਉਣ ਦੀ ਰੀਤਿ ਮੁਖ਼ਤਾਰ ਬਿਨ ਅਬੂ ਅ਼ਬੈਦੁੱਲਾ ਨੇ ਚਲਾਈ ਹੈ. ਦੇਖੋ, ਇਸਲਾਮ ਦੇ ਫਿਰਕੇ ਅੰਗ (ਅ) ੯.


ਦੇਖੋ, ਤਾਜਨ ੨.


ਅ਼. [تعظیم] ਤਅ਼ਜੀਮ. ਅ਼ਜਮਤ (ਵਡਾਈ) ਕਰਨ ਦੀ ਕ੍ਰਿਯਾ. ਸਨਮਾਨ। ੨. ਅਦਬ.


ਸੰਗ੍ਯਾ- ਉਹ ਸਰਦਾਰ, ਜਿਸ ਦੀ ਦਰਬਾਰ ਵਿੱਚ ਮਹਾਰਾਜਾ ਖਲੋਕੇ ਨਜ਼ਰ ਲਵੇ.


ਦੇਖੋ, ਤਜੀਰ.


ਦੇਖੋ, ਤਅ਼ੱਜੁਬ.


ਤਾੜਤ. ਤਾੜਨਾ ਕਰਦਾ. "ਤਾਟਤ ਹੈ ਸਭ ਕੋ." (ਕ੍ਰਿਸਨਾਵ)


ਸੰ. ਤਾਟਕ ਅਤੇ ਤਾਡੰਕ. ਸੰਗ੍ਯਾ- ਕਰਨਫੂਲ. ਤਨੌੜਾ. ਇਸਤ੍ਰੀਆਂ ਦੇ ਕੰਨਾਂ ਦਾ ਗਹਿਣਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ, ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੪. ਪੁਰ, ਅੰਤ ਮਗਣ .#ਉਦਾਹਰਣ-#ਜਿਉ ਜਿਉ ਜਪੈ ਤਿਵੈ ਸੁਖੁ ਪਾਵੈ,#ਸਤਿਗੁਰੁ ਸੇਵਿ ਸਮਾਵੈਗੋ,#ਭਗਤਜਨਾ ਕੀ ਖਿਨੁ ਖਿਨੁ ਲੋਚਾ,#ਨਾਮੁ ਜਪਤ ਸੁਖ ਪਾਵੈਗੋ. ××× (ਕਾਨ ਅਃ ਮਃ ੪)#(ਅ) ਤਾਟੰਕ ਦਾ ਦੂਜਾ ਭੇਦ. ਅੰਤ ਮਗਣ ਦੀ ਥਾਂ ਕੇਵਲ ਇੱਕ ਗੁਰੁ ਦਾ ਨਿਯਮ.#ਉਦਾਹਰਣ-#ਅੰਤਰਿ ਸਬਦ ਨਿਰੰਤਰਿ ਮੁੰਦ੍ਰਾ.#ਹਉਮੈ ਮਮਤਾ ਦੂਰਿ ਕਰੀ,#ਕਾਮੁ ਕ੍ਰੋਧੁ ਅਹਁਕਾਰੁ ਨਿਵਾਰੈ,#ਗੁਰ ਕੈ ਸਬਦਿ ਸੁ ਸਮਝ ਪਰੀ,#ਖਿੰਥਾ ਝੋਲੀ ਭਰਿਪੁਰਿ ਰਹਿਆ,#ਨਾਨਕ ਤਾਰੈ ਏਕੁ ਹਰੀ,#ਸਾਚਾ ਸਾਹਿਬੁ ਸਾਚੀ ਨਾਈ,#ਪਰਖੈ ਗੁਰ ਕੀ ਬਾਤ ਖਰੀ (ਸਿਧਗੋਸਟਿ)


ਦੇਖੋ, ਤਾਰਕਾ ੨. ਅਤੇ ਤਾੜਕਾ.