to be in one's lot, or available by luck
same as ਨਸੀਬ
fortunate, lucky
ਸੰ. निहन्तृ. ਨਿਹੰਤਾ. ਵਿ- ਵਧ ਕਰਨ ਵਾਲਾ. ਮਾਰਨ ਵਾਲਾ. "ਬੀਰ ਬਾਂਕਰੇ ਨਹਾਂਕਰੇ ਹਕਾਰਤੇ." (ਗੁਪ੍ਰਸੂ)
ਅ਼. [نہار] ਸੰਗ੍ਯਾ- ਦਿਨ. ਸੂਰਯ ਦੇ ਨਿਕਲਣ ਤੋਂ ਛਿਪਣ ਤੀਕ ਦਾ ਸਮਾਂ। ੨. ਫ਼ਾ. ਫ਼ਾਕ਼ਾ. ਨਆਹਾਰ. ਦੇਖੋ, ਸੰ. ਨਿਰਾਹਾਰ.
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)
ਵ੍ਯ- ਨਹੀਂ. ਨਾ. "ਜਾਤਿ ਅਰੁ ਪਾਤਿ ਨਹਿਨ ਜਿਹ." (ਜਾਪੁ) ੨. ਦੇਖੋ, ਨਹਨ.
ਅ਼. [نہر] ਨਹਰ. ਸੰਗ੍ਯਾ- ਸਮੁੰਦਰ ਅਥਵਾ ਦਰਿਆ ਤੋਂ ਕੱਢੀ ਹੋਈ ਬਣਾਉਟੀ ਨਦੀ, ਜਿਸ ਨਾਲ ਜਹਾਜਰਾਨੀ ਹੁੰਦੀ ਹੈ ਅਤੇ ਖੇਤਾਂ ਨੂੰ ਸਿੰਜਿਆ ਜਾਂਦਾ ਹੈ.¹ ਸਭ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਫ਼ਿਰੋਜ਼ਸ਼ਾਹ ਤੁਗ਼ਲਕ ਨੇ ਸਨ ੧੩੫੦ ਵਿੱਚ ਜਮਨਾਂ ਤੋਂ ਨਹਿਰ ਕੱਢੀ.#ਪੁਰਾਣਾਂ ਵਿੱਚ ਕਥਾ ਹੈ ਕਿ ਕ੍ਰਿਸਨ ਜੀ ਦੇ ਭਾਈ ਬਲਰਾਮ ਨੇ ਹਲ ਨਾਲ ਜਮਨਾ ਨੂੰ ਖਿੱਚਕੇ ਲੈ ਆਂਦਾ ਸੀ. ਇਸ ਤੋਂ ਵਿਦ੍ਵਾਨ ਸਮਝਦੇ ਹਨ ਕਿ ਬਲਰਾਮ ਨੇ ਖੇਤੀਆਂ ਦੀ ਆਬਪਾਸ਼ੀ ਲਈ ਜਮੁਨਾ ਵਿੱਚੋਂ ਨਹਿਰ ਕੱਢੀ ਸੀ.
ਦੇਖੋ, ਨਹਸ.