nan
ਸੰਗ੍ਯਾ- ਖੰਡਨ. ਛੇਦਨ। ਨੋਚਨਾ. ਠੁੰਗਣਾ. "ਤਲੀਆਂ ਖੂੰਡਹਿ ਕਾਗ." (ਸ. ਫਰੀਦ)
ਵਿ- ਕੁੰਠਿਤ. ਮੁੜਿਆ ਹੋਇਆ. ਖ਼ਮਦਾਰ। ੨. ਸੰਗ੍ਯਾ- ਐਸਾ ਸੋਟਾ ਜਿਸ ਦਾ ਸਿਰ ਖ਼ਮਦਾਰ ਹੈ. ਕੁੰਠਿਤ ਸਿਰ ਵਾਲਾ।
ਖੂੰਡਾ ਦਾ ਇਸ੍ਤ੍ਰੀ ਲਿੰਗ. "ਖੂੰਡੀ ਦੀ ਖੇਡਾਰੀ." (ਵਾਰ ਗਉ ੨. ਮਃ ੫) ੨. ਸਖ਼ੀਸਰਵਰ (ਸੁਲਤਾਨ) ਦੀ ਹੁੱਕ, ਜੋ ਸੁਲਤਾਨੀਏ ਗਲ ਪਹਿਰਦੇ ਹਨ. "ਖੂੰਡੀ ਖਲਰਾ ਗਲ ਮਹਿ ਧਰੋ." (ਗੁਪ੍ਰਸੂ)
ਦੇਖੋ, ਖੁੰਬ. "ਭਾਦੋਂ ਮਾਸ ਖੂੰਬ ਜੁਗ ਜੈਸੇ." (ਗੁਪ੍ਰਸੂ) ੨. ਝੱਗ. ਫੇਨ. "ਚਲੀ ਬਹਿ ਸ੍ਰੋਣਤ ਊਪਰ ਖੂੰਬੇ." (ਚੰਡੀ ੧)
ਦੇਖੋ, ਖੌਂਚਾ.
nan
ਸੰ क्षमाभ्रज ਕ੍ਸ਼ਮਾ੍ਭ੍ਰਜ. ਸੰਗ੍ਯਾ- ਕ੍ਸ਼ਮਾ੍ (ਜਮੀਨ) ਅਤੇ ਅਭ੍ਰ (ਬੱਦਲ) ਦੇ ਸੰਜੋਗ ਤੋਂ ਪੈਦਾ ਹੋਇਆ ਛਤ੍ਰਾਕ. ਗੰਗਨਧੂਲ. ਬਰਸਾਤੀ ਮੌਸਮ ਵਿੱਚ ਪੈਦਾ ਹੋਇਆ ਪਦਬਹੇੜਾ. "ਜੈਸੇ ਭਾਦਉ ਖੂੰਬਰਾਜੁ." (ਬਸੰ ਰਵਿਦਾਸ)
ਸਿੰਧੀ. ਪ੍ਰਤ੍ਯ- ਸੰਬੰਧ ਬੋਧਕ. ਕਾ. ਕੀ. ਦਾ. ਦੇ. "ਧੂੜੀ ਮਜਨ ਸਾਧ ਖੇ." (ਸ੍ਰੀ ਛੰਤ ਮਃ ੫) ੨. ਕੋ. ਨੂੰ. ਤਾਂਈਂ. "ਜੋ ਡੁਬੰਦੋ ਆਪ ਸੋ ਤਰਾਏ ਕਿੰਨ ਖੇ?" (ਵਾਰ ਮਾਰੂ ੨. ਮਃ ੫) ੩. ਸੰ. ਖੰ. ਸੰਗ੍ਯਾ- ਆਕਾਸ਼. "ਖੇ ਕਂਹਿ ਗਯੋ ਧਰਨਿ ਪਸਗਯੋ!" (ਕ੍ਰਿਸਨਾਵ) ੪. ਸੰ. ਖੇ. ਆਕਾਸ਼ ਮੇਂ. "ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ." (ਗਉ ਵਾਰ ੨. ਮਃ ੫) ਜਿਵੇਂ ਖੇ (ਆਕਾਸ਼) ਵਿੱਚ ਦਾਮਿਨੀ (ਬਿਜਲੀ) ਦਾ ਚਮਤਕਾਰ ਹੈ, ਤਿਵੇਂ ਕ੍ਸ਼ਣਭੰਗੁਰ (ਪਲ ਵਿੱਚ ਮਿਟ ਜਾਣ ਵਾਲਾ) ਜਗਤ ਦਾ ਵਰਤਾਰਾ ਹੈ.
ਦੇਖੋ, ਖੇਵਨ.