ਸੰ. ਸੰਗ੍ਯਾ- ਪਾਣੀ। ੨. ਘੀ। ੩. ਦੇਖੋ, ਤਾਮ੍ਰ.
ਸੰ. ਸੰਗ੍ਯਾ- ਜਲ ਵਿੱਚ ਸੌਣ ਵਾਲਾ, ਕਮਲ. "ਸੰਤ ਤਾਮਰਸ ਹੇਰ ਵਿਕਾਸੇ." (ਨਾਪ੍ਰ) ੨. ਸੁਵਰਣ. ਸੋਨਾ। ੩. ਤਾਂਬਾ। ੪. ਧਤੂਰਾ। ੫. ਸਾਰਸ ਪੰਛੀ। ੬. ਇੱਕ ਛੰਦ. ਲੱਛਣ- ਨ ਜ ਜ ਯ , , , .
nan
ਸੰ. ਤਾਮ੍ਰਾਭ. ਵਿ- ਤਾਂਬੇ ਰੰਗਾ. ਲਾਲੀ ਦੀ ਝਲਕ ਸਹਿਤ.
ਦੇਖੋ, ਤਾਂਬਾ। ੨. ਦੇਖੋ, ਤਾਮ ੫। ੩. ਸ਼ਿਕਾਰੀਆਂ ਦੇ ਸੰਕੇਤ ਵਿੱਚ ਬਾਜ਼ ਆਦਿ ਸ਼ਿਕਾਰੀ ਪੰਛੀਆਂ ਨੂੰ ਦਿੱਤੀ ਹੋਈ ਸੰਝ ਦੀ ਖੁਰਾਕ, ਜੋ ਪੰਛੀ ਦੇ ਕੱਚੇ ਮਾਸ ਦੀ ਹੁੰਦੀ ਹੈ. ਕਦੇ ਕਦੇ ਹੋਰ ਮਾਸ ਭੀ ਦਿੱਤਾ ਜਾਂਦਾ ਹੈ. ਤਾਮਾ ਪੇਟ ਭਰਕੇ ਖਵਾਈਦਾ ਹੈ। ੪. ਭਾਵ- ਮਾਸ. "ਤੁਰਕਨ ਤੇਜ ਤਾਮਾ ਤੌ ਲਗ ਤਰੇਈ ਤਰੇ, ਖਾਲਸਾ ਸਰੂਪ ਸਿੰਘ ਜੌ ਲਗ ਛਕੈ ਨਹੀਂ." (ਗੁਪ੍ਰਸੂ) ਤੁਰਕਾਂ ਦਾ ਤੇਜ ਰੂਪ ਤਾਮਾ, ਉਸ ਵੇਲੇ ਤੀਕ ਹੀ ਤਰਾਤਰ (ਬਹੁਤ ਜਾਦਾ) ਹੈ, ਜਦ ਤੀਕ ਸਿੰਘਰੂਪ ਖਾਲਸਾ ਉਸ ਨੂੰ ਛਕ ਨਹੀਂ ਜਾਂਦਾ.
ਤ (ਤਬ) ਆਮਿ (ਆਮਯ). "ਦੁਖੁ ਦਾਰੂ ਸੁਖੁ ਰੋਗ ਭਇਆ, ਜਾ ਸੁਖੁ ਤਾਮਿ ਨ ਹੋਈ." (ਵਾਰ ਆਸਾ) ਉਪਕਾਰ ਅਤੇ ਉੱਦਮ ਕਰਕੇ ਦੁਖ ਉਠਾਉਣਾ ਦਾਰੂ ਹੈ, ਵਿਸਯਭੋਗ ਅਤੇ ਆਰਾਮਤ਼ਲਬੀ ਰੋਗ ਹੈ. ਜਦ ਉੱਪਰ ਦੱਸੀ ਦਵਾ ਨਾਲ ਸੁਖ ਪ੍ਰਾਪਤ ਹੋ ਜਾਵੇ, ਤਦ ਆਮਯ (ਰੋਗ) ਨਹੀਂ ਹੁੰਦਾ. ਭਾਵ- ਨਿਤ੍ਯ ਅਰੋਗ ਰਹੀਦਾ ਹੈ। ੨. ਤ਼ਆ਼ਮ (ਖਾਣੇ) ਦੀ. "ਤਾਮਿ ਪਰੀਤਿ ਵਸੈ ਘਰਿ ਆਇ." (ਆਸਾ ਮਃ ੧) ੩. ਕ੍ਰਿ. ਵਿ- ਤਦੇ. ਤਬ ਹੀ. "ਅੰਦਰਿ ਹੋਇ ਸਾਚਾ, ਤਾਮਿ ਸਾਚਾ ਪਾਈਐ." (ਵਡ ਛੰਤ ਮਃ ੧) ੪. ਸੰ. ਸੰਗ੍ਯਾ- ਪ੍ਰਾਣਾਂ ਦਾ ਨਿਰੋਧ. ਸ੍ਵਾਸ ਦਾ ਸੰਯਮ.
nan
ਅ਼. [تامعیر] ਤਅ਼ਮੀਰ. ਸੰਗ੍ਯਾ- ਇ਼ਮਾਰਤ ਬਣਾਉਣ ਦੀ ਕ੍ਰਿਯਾ। ੨. ਆਬਾਦ ਕਰਨਾ। ੩. ਭਾਵ- ਇ਼ਮਾਰਤ. ਉਸਾਰੀ.
nan
ਅ਼. [تاعمیل] ਤਅ਼ਮੀਲ. ਸੰਗ੍ਯਾ- ਅ਼ਮਲ ਕਰਨਾ. ਆਗ੍ਯਾ ਪਾਲਨ.
nan
ਸੰ. ਵਿ- ਸ੍ਤੁਤਿ (ਉਸਤਤਿ) ਕਰਨ ਵਾਲਾ.