ਵਿ- ਪਰਾਧੀਨ. ਪਰਵਸ਼.
ਕ੍ਰਿ. ਵਿ- ਪ੍ਰਤਿ- ਅਹ (अहन्. ) ਪ੍ਰਤਿ ਦਿਨ. ਹਰ ਰੋਜ਼. ਨਿਤ੍ਯ.
ਸੰਗ੍ਯਾ- ਯੋਗਮਤ ਅਨੁਸਾਰ ਆਤਮ ਗ੍ਯਾਨੀ ਪੁਰਖ। ੨. ਅੰਤਰਾਤਮਾ. ਜੀਵਾਤਮਾ। ੩. ਪਰਮੇਸ਼੍ਵਰ.
ਕ੍ਰਿ. ਵਿ- ਪਿੱਛੇ. ਬਾਦ। ੨. ਪੀਸ਼੍ਤਮ.
ਪ੍ਰਤਿ- ਅਕ੍ਸ਼ਿ. ਜੋ ਅੱਖ ਦੇ ਸਾਮ੍ਹਣੇ ਹੋਵੇ. ਦੇਖੋ, ਪ੍ਰਤਖ.
ਕਾਵ੍ਯ ਅਨੁਸਾਰ ਚਾਰ ਦਰਸ਼ਨਾਂ. ਵਿੱਚੋਂ ਇੱਕ ਦਰਸ਼ਨ. ਪ੍ਰੀਤਮ ਨੂੰ ਨੇਤ੍ਰਾਂ ਦ੍ਵਾਰਾ ਸੰਮੁਖ ਦੇਖਣਾ. ਦੇਖੋ, ਦਰਸ਼ਨ.
ਸੰਗ੍ਯਾ- ਵਿਰੋਧੀ. ਮੁਕਾਬਲਾ ਕਰਨ ਵਾਲਾ। ੨. ਵਿਘਨ। ੩. ਪ੍ਰਬਲ ਵੈਰੀ ਪੁਰ ਕੁਝ ਵਸ਼ ਨਾ ਚਲੇ, ਪਰ ਉਸ ਦੇ ਪੱਖੀ ਨੂੰ ਦੁੱਖ ਦੇਣ ਦਾ ਜਤਨ ਕਰਨਾ. ਪ੍ਰਤ੍ਯਨੀਕ ਅਲੰਕਾਰ ਹੈ.#ਜਹਿਂ ਜੋਰਾਵਰ ਸ਼ਤ੍ਰੂ ਕੋ ਪਕ੍ਸ਼ੀ ਪੈ ਕਰ ਜੋਰ,#ਪ੍ਰਤ੍ਯਨੀਕ ਤਾਂ ਸੋਂ ਕਹੈਂ ਭੂਸਣ ਬੁੱਧਿਅਮੋਰ.#(ਸ਼ਿਵਰਾਜਭੂਸਣ)#ਉਦਾਹਰਣ-#ਵਰਮੀ ਮਾਰੀ ਸਾਪੁ ਨ ਮਰਈ, ਨਾਮ ਨ ਸੁਨਈ ਡੱਰਾ.#(ਆਸਾ ਮਃ ੫)#ਤਵ ਬਲ ਇਹਾਂ ਨ ਪਰ ਸਕੇ ਬਰਵਾ ਹਨਾ ਰਿਸਾਇ,#ਸਾਲਨ ਰਸ ਜਿਮ ਬਾਨੀਓ ਰੋਰਨ ਖਾਤ ਬਨਾਇ.#(ਵਿਚਿਤ੍ਰ)#ਸੱਤਨ ਸੋਂ ਵਸ਼ ਨਾ ਚਲ੍ਯੋ ਰਮਾ ਵਿਚਾਰਨ ਕੀਨ,#ਕਵਿ ਕੋਵਿਦ ਹਿਯ ਧਰਤ ਜੇ ਤਿਨ ਕੋ ਦਾਰਿਦ ਦੀਨ.#(ਅਲੰਕਾਰਸਾਗਰਸੁਧਾ)#ਵਿਦ੍ਯਾ ਸੌਕਣ ਨਾਲ ਤਾਂ ਲਕ੍ਸ਼੍ਮੀ ਦਾ ਕੁਝ ਜੋਰ ਨਾ ਚੱਲਿਆ, ਪਰ ਵਿਦ੍ਯਾ ਦੇ ਪ੍ਰੇਮੀ ਕਵਿ ਪੰਡਿਤਾਂ ਨੂੰ ਨਿਰਧਨ ਕਰ ਦਿੱਤਾ.
ਸੰ. ਸੰਗ੍ਯਾ- ਵਿਸ਼੍ਵਾਸ. ਯਕੀਨ। ੨. ਪ੍ਰਮਾਣ. ਸਬੂਤ। ੩. ਵਿਚਾਰ। ੪. ਕਾਰਣ. ਹੇਤੁ। ੫. ਵ੍ਯਾਖ੍ਯਾ। ੬. ਜ਼ਰੂਰਤ। ੭. ਚਿੰਨ੍ਹ. ਨਿਸ਼ਾਨ। ੮. ਨਿਰਣਾ. ਫੈਸਲਾ। ੯. ਸੰਮਤਿ. ਰਾਇ। ੧੦. ਸਹਾਇਕ। ੧੧. ਛੰਦਸ਼ਾਸਤ੍ਰ ਅਨੁਸਾਰ ਛੰਦਾਂ ਦੇ ਭੇਦ ਅਤੇ ਗਿਣਤੀ ਜਾਣਨ ਦੀ ਰੀਤਿ. ਇਨ੍ਹਾਂ ਦੀ ਗਿਣਤੀ ਅੱਠ ਹੈ- ਪ੍ਰਸ੍ਤਾਰ, ਸੰਖ੍ਯਾ, ਸੂਚੀ, ਨਸ੍ਟ, ਉਦਿਸ੍ਟ, ਮੇਰੁ, ਪਤਾਕਾ ਅਤੇ ਮਰਕਟੀ। ੧੨. ਵ੍ਯਾਕਰਣ ਅਨੁਸਾਰ ਉਹ ਅੱਖਰ ਅਥਵਾ ਸ਼ਬਦ, ਜੋ ਮੂਲ ਸ਼ਬਦ ਦੇ ਅੰਤ ਲਗਕੇ ਅਰਥ ਵਿੱਚ ਵਿਸ਼ੇਸਤਾ ਕਰਦਾ ਹੈ ਅਤੇ ਸੰਗ੍ਯਾ ਤੋਂ ਵਿਸ਼ੇਸਣ ਅਥਵਾ ਵਿਸ਼ੇਸਣ ਤੋਂ ਸੰਗ੍ਯਾ ਬਣਾ ਦਿੰਦਾ ਹੈ. ਜੈਸੇ- ਸੀਤ ਦੇ ਅੰਤ ਲ ਪ੍ਰਤ੍ਯਯ ਲੱਗਕੇ ਸੀਤਲ, ਮੂਰਖ ਦੇ ਅੰਤ ਤਾ ਲੱਗਕੇ ਮੂਰਖਤਾ ਆਦਿ.
ਸੰ. ਸੰਗ੍ਯਾ- ਉਹ ਪਾਪ, ਜੋ ਧਾਰਮਿਕ ਨਿਤ੍ਯਕਰਮ ਦੇ ਨਾ ਕਰਨ ਤੋਂ ਹੁੰਦਾ ਹੈ। ੨. ਉਲਟ ਫੇਰ. ਭਾਰੀ ਪਰਿਵਰਤਨ.
ਸੰ. ਸੰਗ੍ਯਾ- ਵਿਪਰੀਤਭਾਵ. ਉਲਟਾ ਖਿਆਲ। ੨. ਵ੍ਯ- ਬਲਕਿ. ਸਗੋਂ। ੩. ਇਸ ਦੇ ਵਿਰੁੱਧ. ਇਸ ਤੋਂ ਉਲਟ.
ਦੇਖੋ, ਪ੍ਰਤਿਉੱਤਰ.
ਸੰ. ਸੰਗ੍ਯਾ- ਵਿਘਨ. ਵਾਧਾ. ਰੁਕਾਵਟ. "ਭਯੋ ਨ ਕੋ ਪ੍ਰਤ੍ਯੂਹ." (ਗੁਪ੍ਰਸੂ)