ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਵਿਨਾਸ਼ ਕਰਨ ਵਾਲਾ.


ਵਿ- ਪ੍ਰਧਾਨ. ਸਭ ਤੋਂ ਉੱਚਾ. ਸ਼੍ਰੇਸ੍ਟ. ਉੱਤਮ "ਆਪੇ ਹੀ ਪਰਧਾਣੁ." (ਸੋਰ ਮਃ ੪)


ਵਿ- ਪ੍ਰਧਾਨ. ਸਭ ਤੋਂ ਉੱਚਾ. ਸ਼੍ਰੇਸ੍ਟ. ਮੁਖੀਆ. ਦੇਖੋ, ਯੂ- ਪ੍ਰਤਾਨ. "ਜਿਨਿ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ." (ਸ੍ਰੀ ਮਃ ੫) ੨. ਫੂਲਵੰਸ਼ ਦੇ ਰਤਨ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਟਿੱਕਾ ਸਰਦੂਲ ਸਿੰਘ ਤੋਂ ਛੋਟੀ ਸੀ. ਰਮਦਾਸ ਝੰਡੇ ਦੇ ਸਰਦਾਰ ਸ਼ਾਮ ਸਿੰਘ ਨਾਲ ਇਸ ਦੀ ਸ਼ਾਦੀ ਹੋਈ. ਇਹ ਵਡੀ ਧਰਮਾਤਮਾ ਅਤੇ ਵਿਦ੍ਵਾਨ ਸੀ. ਇਸ ਨੇ ਬਰਨਾਲੇ ਸੰਤ ਗਾਂਧਾ ਸਿੰਘ ਜੀ ਦੇ ਡੇਰੇ ਨੂੰ ਜਾਗੀਰ ਲਾਕੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਗੁਰਮਤ ਦੇ ਸੰਤਾਂ ਨੂੰ ਕਾਸ਼ੀ ਜਾਣ ਦੀ ਖੇਚਲ ਨਾ ਕਰਨੀ ਪਵੇ, ਇੱਥੇ ਹੀ ਸਭ ਵਿਦ੍ਯਾ ਪ੍ਰਾਪਤ ਕਰਕੇ ਪੰਥ ਅਤੇ ਦੇਸ਼ ਦਾ ਹਿੱਤ ਕਰਨ. ਬੀਬੀ ਜੀ ਦੀ ਲਾਈ ਜਾਗੀਰ ਹੁਣ ਬਰਾਬਰ ਜਾਰੀ ਹੈ, ਪਰ ਵਿਦ੍ਯਾ ਦੀ ਟਕਸਾਲ ਬਣਾਉਣ ਵੱਲ ਕਿਸੇ ਮਹੰਤ ਅਤੇ ਮਹਾਰਾਜੇ ਨੇ ਧਿਆਨ ਨਹੀਂ ਦਿੱਤਾ.


ਪ੍ਰਧਾਨਤਾ ਵਾਲੀ. "ਤੂੰ ਸਤਵੰਤੀ ਤੂੰ ਪਰਧਾਨਿ." (ਆਸਾ ਮਃ ੫) ੨. ਪ੍ਰਧਾਨ ਨੇ.


ਦੇਖੋ, ਪਰਧਾਨ. "ਸੋਈ ਨਾਮ ਪਰਧਾਨੁ." (ਸਵੈਯੇ ਮਃ ੩. ਕੇ)


ਦੇਖੋ, ਸਬਦਿ ਪਰਧੁਨਿ ਧੁਨਿ ਅਰਿ.


ਸੰਗ੍ਯਾ- ਪੜਨ (ਪੈਣ) ਦੀ ਕ੍ਰਿਯਾ। ੨. ਮ੍ਰਿਦੰਗ ਦੇ ਮੁੱਖ ਬੋਲ ਦਾ ਇੱਕ ਖੰਡ. ਪਰਨਾਂ ਵਿਸ਼ੇਸ ਕਰਕੇ ਧ੍ਰੁਵਕ ਦੇ ਸਾਥ ਨਾਲ ਵਜਾਈਆਂ ਜਾਂਦੀਆਂ ਹੋਨ. ਉਦਾਹਰਣ ਲਈ ਦੇਖੋ, ਧਾਗਿਨਕਤ ਤਕ ਤਕ ਤਕਿ ਨਕਤਿਕ ਧਿੰਨੂ ਕਿਤਾ ਗਿਦੀ ਗਿਨਾ ਧਾ। ੩. ਪਰਨਾ. ਆਸਰਾ. "ਪਰਨ ਸਰਨ ਕਰ ਚਰਨ ਕੋ." (ਨਾਪ੍ਰ) ੪. ਦੇਖੋ, ਪ੍ਰਣ। ੫. ਸੰ. ਪਰ੍‍ਣ. ਪੱਤਾ। ੬. ਪੰਖ. ਪਰ.


ਕ੍ਰਿ- ਪੜਨਾ. ਪੈਣਾ. "ਪਾਰਿ ਨ ਪਰਨਾ ਜਾਇ." (ਮਾਰੂ ਮਃ ੫) ੨. ਭਰੋਸਾ. ਆਸਰਾ. ਦੇਖੋ, ਪਰਣਾ ੩. ਅਤੇ ੪. "ਠਾਕੁਰ ਜੀਉ ਤੁਹਾਰੋ ਪਰਨਾ." (ਕਾਨ ਮਃ ੫) ੩. ਤੌਲੀਆ. ਰੁਮਾਲ. ਝਾੜਨ.