ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پرواز] ਸੰਗ੍ਯਾ- ਉਡਾਰੀ. ਸੰ. ਧ੍ਰਾਜ.


ਦੇਖੋ, ਪਰਵਾਣ ਅਤੇ ਪ੍ਰਮਾਣ.


ਸੰਗ੍ਯਾ- ਜਿਸ ਨਾਲ ਪਰਿਮਾਣ (ਤੋਲ) ਜਾਣਿਆ ਜਾਵੇ, ਵੱਟਾ. "ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ" (ਵਾਰ ਆਸਾ) ੨. ਫ਼ਾ. [پروانہ] ਪਰਵਾਨਹ ਆਗ੍ਯਾਪਤ੍ਰ ਹੁਕਮਨਾਮਾ. "ਪਰਵਾਣਾ ਆਇਆ ਹੁਕਮਿ ਪਠਾਇਆ" (ਧਨਾ ਛੰਤ ਮਃ ੧) ੩. ਆਗਯਾ ਦਾ ਲੇਖ. "ਕਾਇਆ ਕਾਗਦੁ ਮਨ ਪਰਵਾਣਾ." (ਧਨਾ ਮਃ ੧) "ਜਿਨ੍ਹਾ ਧੁਰੇ ਪੈਯਾ ਪਰਵਾਣਾ." (ਮਃ ੧. ਵਾਰ ਰਾਮ ੧) ੪. ਪਤੰਗ. ਭਮੱਕੜ। ੫. ਸੰ. ਪ੍ਰਾਮਾਣਿਕ. ਵਿ- ਸ਼ਾਸ੍ਵ ਦਾ ਗ੍ਯਾਤਾ. ਵਿਦ੍ਵਾਨ. "ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ." (ਰਾਮ ਅਃ ਮਃ ੧)


ਦੇਖੋ, ਪ੍ਰਾਮਾਣਿਕ.


ਦੇਖੋ, ਪ੍ਰਮਾਣ। ੨. ਸੰਗ੍ਯਾ- ਜਿਸ ਨਾਲ ਪਰਿਮਾਣ (ਵਜ਼ਨ) ਜਾਣਿਆ ਜਾਵੇ, ਵੱਟਾ. "ਅਮੁਲੁ ਤੁਲੁ ਅਮੁਲੁ ਪਰਵਾਣੁ." (ਜਪੁ) ੩. ਵਿ- ਪ੍ਰਾਮਾਣਿਕ. ਮੰਨਣ ਯੋਗ੍ਯ. ਮਾਨਨੀਯ. "ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ." (ਆਸਾ ਮਃ ੫) "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ." (ਵਾਰ ਆਸਾ)#੪. ਅੰਗੀਕਾਰ ਕੀਤਾ. ਮਕ਼ਬੂਲ. "ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ." (ਮਾਝ ਮਃ ੫) ੫. ਪ੍ਰਮਾਣ ਦ੍ਵਾਰਾ ਸਿੱਧ. ਭਾਵ- ਪ੍ਰਤ੍ਯਕ੍ਸ਼੍‍. ਜਾਹਿਰ. "ਆਪੇ ਹੀ ਗੁਪਤ ਵਰਤਦਾ ਪਿਆਰਾ, ਆਪੇ ਹੀ ਪਰਵਾਣੁ." (ਸੋਰ ਮਃ ੪)


ਦੇਖੋ, ਪਰਵਾਣੁ ੪. "ਮਰਣ ਮੁਣਸਾ ਸੂਰਿਆ ਹਕੁ ਹੈ, ਜੋ ਹੋਇ ਮਰਨਿ ਪਰਵਾਣੋ." (ਵਡ ਅਲਾਹਣੀਆਂ ਮਃ ੧)


ਸੰ. ਸੰਗ੍ਯਾ- ਨਿੰਦਾ. ਅਪਵਾਦ। ੨. ਦੇਖੋ, ਪਰਿਵਾਦ.