ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਵਸੀ. ਸੰਗ੍ਯਾ- ਤੇਸ਼ਾ. ਬਹੋਲਾ. ਤਖਾਣਾ ਸੰਦ, ਜਿਸ ਨਾਲ ਲੱਕੜ ਤੱਛੀ ਜਾਂਦੀ ਹੈ। ੨. ਛੋਟਾ ਕੁਦਾਲ. ਖਿਲਨਾ. ਜ਼ਮੀਨ ਗੋਡਣ ਦਾ ਸੰਦ। ੩. ਵਿਵਸ਼ ਵਿੱਚ ਲੀਤਾ. ਕਾਬੂ ਕੀਤਾ. "ਕਾਮ ਕ੍ਰੋਧੁ ਦੁਇ ਕਰਹੁ ਬਸੋਲੇ, ਗੋਡਹੁ ਧਰਤੀ ਭਾਈ." (ਬਸੰ ਮਃ ੧) ਇਸ ਥਾਂ ਬਸੋਲਾ ਸ਼ਬਦ ਵਿੱਚ ਸ਼ਲੇਸ ਹੈ. ਵਸ਼ ਕੀਤੇ ਕਾਮ ਕ੍ਰੋਧ ਬਸੋਲੇ ਬਣਾਓ.
ਦੇਖੋ, ਬਸੋਹਲੀ। ੨. ਛੋਟਾ ਬਸੋਲਾ (ਤੇਸ਼ਾ).
ਜੰਮੂ ਦੀ ਜਸਰੋਟਾ ਤਸੀਲ ਵਿੱਚ ਰਾਵੀ ਦੇ ਸੱਜੇ ਕਿਨਾਰੇ ਇੱਕ ਨਗਰ, ਜੋ ਪੁਰਾਣੀ ਪਹਾੜੀ ਰਿਆਸਤ ਸੀ. ਇੱਥੋਂ ਦਾ ਰਾਜਾ ਗੁਰੂ ਗੋਬਿੰਦਸਿੰਘ ਸਾਹਿਬ ਦਾ ਸਾਦਿਕ ਸੀ. ਇੱਕ ਵਾਰ ਕਲਗੀਧਰ ਜੀ ਬਸੋਹਲੀ ਭੀ ਪਧਾਰੇ ਹਨ. ਸਨ ੧੮੩੫ ਵਿੱਚ ਬਸੋਹਲੀ ਦਾ ਰਾਜਾ ਸੰਤਾਨ ਬਿਨਾ ਮਰ ਗਿਆ, ਇਸ ਲਈ ਇਹ ਰਿਆਸਤ ਜੰਮੂ ਵਿੱਚ ਮਿਲ ਗਈ.
ਵਾਸ ਕਰੰਤ. ਵਸਦਾ. "ਫੁਨਿ ਗਰਭ ਨਾਹੀ ਬਸੰਤ." (ਰਾਮ ਮਃ ੫) ੨. ਵਸਣ ਵਾਲਾ. ਬਾਸ਼ਿੰਦਾ. "ਧੰਨੁ ਸੁ ਥਾਨੁ ਬਸੰਤ ਧੰਨੁ. ਜਹ ਜਪੀਐ ਨਾਮੁ." (ਬਿਲਾ ਮਃ ੫) ੩. ਸੰ. ਵਸੰਤ (वसन्त) ਪ੍ਰਿਥਿਵੀ ਨੂੰ ਪਤ੍ਰ ਫੱਲ ਆਦਿ ਨਾਲ ਢਕ ਲੈਣ ਵਾਲੀ ਰੁੱਤ. ਚੇਤੇ ਵੈਸਾਖ ਦੀ ਰੁੱਤ. ਬਹਾਰ. "ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸ ਜੀਉ." (ਰਾਮ ਰੁਤੀ ਮਃ ੫) ੪. ਇੱਕ ਰਾਗ, ਜੋ ਪੂਰਬੀ ਠਾਟ ਦਾ ਸੰਪੂਰਣ ਹੈ. ਇਸ ਵਿੱਚ ਦੋਵੇਂ ਮੱਧਮ ਲਗਦੇ ਹਨ. ਸੜਜ ਗਾਂਧਾਰ ਮੱਧਮ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲੱਗਦਾ ਹੈ. ਗਾਉਣ ਦਾ ਵੇਲਾ ਵਸੰਤ ਰੁੱਤ ਅਥਵਾ ਰਾਤ ਦਾ ਸਮਾਂ ਹੈ.#ਆਰੋਹੀ- ਸ ਗ ਮ ਧ ਰਾ ਸ.#ਅਵਰੋਹੀ- ਰਾ ਨ ਧ ਪ ਮੀ ਗ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬਸੰਤ ਦਾ ਨੰਬਰ ਪਚੀਹਵਾਂ ਹੈ। ੫. ਫਾਗ (ਹੋਰੀ) ਦਾ ਨਾਮ ਭੀ ਬਸੰਤ ਕਈ ਥਾਈਂ ਆਇਆ ਹੈ, ਕਿਉਂਕਿ ਇਹ ਵਸੰਤ ਰੁੱਤ ਵਿੱਚ ਹੋਇਆ ਕਰਦੀ ਹੈ. "ਖੇਲ ਬਸੰਤ ਬਡੇ ਖਿਲਵਾਰ." (ਚਰਿਤ੍ਰ ੫੨)
paradise, heaven, garden of Eden, Eden
to discuss, debate, argue, wrangle, engage in or resort to ਬਹਿਸ ; also ਬਹਿਸ ਕਰਨੀ