ਗੁਰੁ ਪ੍ਰਸਾਦ (ਕ੍ਰਿਪਾ) ਕਰਕੇ. ਗੁਰੁਕ੍ਰਿਪਾ ਦ੍ਵਾਰਾ. "ਗੁਰਪਰਸਾਦਿ ਨ ਹੋਇ ਸੰਤਾਪੁ." (ਬਿਲਾ ਮਃ ੫) "ਗੁਰਪਰਸਾਦੀ ਪਾਇਆ." (ਸ੍ਰੀ ਮਃ ੧. ਜੋਗੀ ਅੰਦਰ) "ਗੁਰਪਰਸਾਦੀ ਏਕੋ ਜਾਣਾ." (ਮਾਝ ਅਃ ਮਃ ੩)
ਸੰਗ੍ਯਾ- ਗੁਰੁਗ੍ਯਾਨ ਦਾ ਚਮਤਕਾਰ। ੨. ਆਤਮਪ੍ਰਕਾਸ਼। ੩. ਵਿ- ਵਡਾ ਪ੍ਰਕਾਸ਼, ਜੋ ਚੰਦ੍ਰਮਾ ਸੂਰਜ ਤੋਂ ਭੀ ਵਧਕੇ ਹੈ.
ਸੰਗ੍ਯਾ- ਗੁਰੁਪ੍ਰਮਾਣ. ਗੁਰੁਸ਼ਬਦ ਦਾ ਪ੍ਰਮਾਣ। ੨. ਵਿ- ਪ੍ਰਾਮਾਣਿਕ ਗੁਰੂ. ਸਾਰੇ ਪ੍ਰਮਾਣਾਂ ਤੋਂ ਸਿੱਧ ਹੋਇਆ ਗੁਰੂ. "ਸੇਵਿਆ ਗੁਰਪਰਵਾਨ." (ਸਵੈਯੇ ਮਃ ੨. ਕੇ)
nan
ਉਹ ਪਲਾਸ (ਢੱਕ), ਜਿਸ ਦਾ ਗੁਰੂ ਨਾਲ ਸੰਬੰਧ ਹੈ. ਖਾਸ ਕਰਕੇ ਅੱਗੇ ਲਿਖੇ ਗੁਰਪਲਾਹ ਪ੍ਰਸਿੱਧ ਹਨ-#ਜਿਲਾ ਜਲੰਧਰ ਬੰਗੇ ਪਿੰਡ ਤੋਂ ਅੱਧ ਕੋਹ ਉੱਤਰ ਸੋਤ੍ਰ ਪਿੰਡ ਵਿੱਚ. ਇਸ ਪਲਾਸ ਹੇਠ ਛੀਵੇਂ ਸਤਿਗੁਰੂ ਕੁਝ ਕਾਲ ਠਹਿਰੇ ਹਨ. ਇੱਥੇ ਵੀਹ ਹਾੜ ਨੂੰ ਮੇਲਾ ਹੁੰਦਾ ਹੈ. ਬੰਗਾ ਰੇਲਵੇ ਸਟੇਸ਼ਨ ਤੋਂ ਇੱਕ ਮੀਲ ਪੱਛਮ ਹੈ। ੨. ਫਗਵਾੜੇ ਤੋਂ ੨. ਕੋਹ ਪੂਰਵ ਇੱਕ ਪਲਾਸ, ਜਿਸ ਹੇਠ ਸੱਤਵੇਂ ਸਤਿਗੁਰੂ ਵਿਰਾਜੇ ਹਨ। ੩. ਫਗਵਾੜੇ ਤੋਂ ਪੰਜ ਕੋਹ ਪੂਰਵ ਸਰਾਲੇ ਪਿੰਡ ਪਾਸ ਨੌਵੇਂ ਸਤਿਗੁਰੂ ਦਾ ਪਲਾਹ। ੪. ਆਨੰਦਪੁਰ ਤੋਂ ਬਾਰਾਂ ਕੋਹ ਪੱਛਮ ਇੱਕ ਪਲਾਸ, ਜਿਸ ਹੇਠ ਭਬੌਰ ਤੋਂ ਹਟਦੇ ਹੋਏ ਕਲਗੀਧਰ ਕੁਝ ਕਾਲ ਠਹਿਰੇ ਹਨ. ਇਹ ਪਿੰਡ ਬਾਥੂ ਤੋਂ ਇੱਕ ਫਰਲਾਂਗ ਪੂਰਵ ਹੈ. ਇਸ ਨੂੰ ਪੱਚੀ ਘੁਮਾਉਂ ਜ਼ਮੀਨ ਹੈ. ਰਿਆਸਤ ਨਾਭੇ ਤੋਂ ਪੱਚੀ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਜੇਜੋ ਤੋਂ ਦਸ ਮੀਲ ਪੂਰਵ ਹੈ.
ਗੁਰਪਗ. ਗੁਰੁਚਰਣ. "ਮਸਤਕ ਡਾਰਿ ਗੁਰਪਾਗਿਓ." (ਗਉ ਮਃ ੫) ਗੁਰੂ ਦੇ ਚਰਣਾਂ ਉੱਪਰ.
ਦੇਖੋ, ਗੁਰੁਪੁਰ.
ਦੇਖੋ, ਗੁਰੁਪਰਬ. "ਭਾਇ ਭਗਤਿ ਗੁਰਪੁਰਬ ਕਰੰਦੇ." (ਭਾਗੁ)
ਸੰਗ੍ਯਾ- ਗੁਰੁਪ੍ਰਸਾਦ. ਗੁਰੁਕ੍ਰਿਪਾ. ਸਤਿਗੁਰੂ ਦੀ ਦਯਾ.
ਦੇਖੋ, ਗੁਰੁ ਅਤੇ ਪ੍ਰਸਾਦਿ "ਅਜੂਨੀ ਸੈਭੰ ਗੁਰਪ੍ਰਸਾਦਿ." (ਜਪੁ) ੨. ਗੁਰੁਕ੍ਰਿਪਾ ਕਰਕੇ. ਗੁਰੁਕ੍ਰਿਪਾ ਦ੍ਵਾਰਾ. "ਗੁਰਪ੍ਰਸਾਦਿ ਨਾਨਕ ਮਨਿ ਜਾਗਹੁ." (ਸੁਖਮਨੀ)
ਦੇਖੋ, ਗੁਰੁਪ੍ਰਣਾਲੀ.
ਜਿਲਾ ਜਲੰਧਰ, ਤਸੀਲ ਨਵਾਂਸ਼ਹਰ, ਥਾਣਾ ਬੰਗੇ ਦਾ ਇੱਕ ਪਿੰਡ ਗੁਰੂ ਕਾ ਚੱਕ ਹੈ. ਇਸ ਤੋਂ ਅੱਧ ਮੀਲ ਪੱਛਮ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ "ਗੁਰਪ੍ਰਤਾਪ" ਹੈ. ਗੁਰੂ ਜੀ ਨੇ "ਬਾਬੇ ਬਕਾਲੇ" ਤੋਂ ਚੱਲਕੇ ਕੀਰਤਪੁਰ ਜਾਂਦੇ ਇੱਥੇ ਇੱਕ ਮਹੀਨਾ ਨਿਵਾਸ ਕੀਤਾ. ਇੱਥੇ ਜਲ ਦੀ ਤਕਲੀਫ ਸੀ, ਇਲਾਕੇ ਦੇ ਵਸਨੀਕਾਂ ਦੀ ਪ੍ਰਾਰਥਨਾ ਕਰਨ ਪੁਰ ਗੁਰੂ ਜੀ ਨੇ ਇੱਕ ਖੂਹ ਲਗਵਾਇਆ, ਜਿਸ ਦਾ ਟੱਕ ਮਾਤਾ ਗੁਜਰੀ ਜੀ ਨੇ ਲਾਇਆ ਅਤੇ 'ਗੁਰੂ ਕਾ ਚੱਕ' ਪਿੰਡ ਵਸਾਇਆ.#ਮਹਾਰਾਜਾ ਰਣਜੀਤ ਸਿੰਘ ਨੇ ਇਸ ਸਾਰੇ ਪਿੰਡ ਦੀ ਜ਼ਮੀਨ ਗੁਰਦ੍ਵਾਰੇ ਨਾਲ ਲਾ ਦਿੱਤੀ. ਗੁਰਦ੍ਵਾਰੇ ਵੱਲੋਂ ਪਿੰਡ ਵਾਲੇ ਵਾਹੁੰਦੇ ਰਹੇ, ਪਰ ਹੁਣ ਅੰਗ੍ਰੇਜ਼ੀ ਅਮਲਦਾਰੀ ਸਮੇਂ ਆਨੰਦਪੁਰ ਦੇ ਸੋਢੀਆਂ ਨੇ ਪਿੰਡ ਵਾਲਿਆਂ ਨੂੰ ਮੌਰੂਸੀ ਬਣਾ ਲਿਆ ਹੈ, ਹੱਕ ਮਾਲਕਾਨਾ ਅਤੇ ਚੁਕੋਤਾ ਆਪ ਵਸੂਲ ਕਰਦੇ ਹਨ. ੧੫. ਘੁਮਾਉਂ ਜ਼ਮੀਨ ਅਜੇ ਭੀ ਗੁਰਦ੍ਵਾਰੇ ਨਾਲ ਹੈ.#ਇਹ ਅਸਥਾਨ ਰੇਲਵੇ ਸਟੇਸ਼ਨ "ਕਲਥਮ ਅ਼ਬਦੁੱਲਾਸ਼ਾਹ" ਤੋਂ ਡੇਢ ਮੀਲ ਦੱਖਣ ਹੈ.