ਦੇਖੋ, ਤਿਲਸਮ.
ਸੰਗ੍ਯਾ- ਤਿਲਾਂ ਦੀ ਗਿਰੂ. ਛਿਲਕਾ ਲਾਹਕੇ ਧੋਤੇ ਹੋਏ ਤਿਲ। ੨. ਦੇਖੋ, ਤਿੱਲੀ.
ਸੰ. ਪ੍ਲੀਹਾ. Spleen. ਦੇਖੋ, ਲਿੱਫ.
nan
(ਸੰ. तिल. ਧਾ- ਜਾਣਾ, ਚੋਪੜਨਾ) ਸੰ. तिल. ਸੰਗ੍ਯਾ- ਤਿਲ ਦਾ ਬੂਟਾ. "ਜਿਉ ਬੂਆੜ ਤਿਲੁ ਖੇਤ ਮਾਹਿ ਦੁਹੇਲਾ." (ਸੁਖਮਨੀ) ੨. ਤਿਲ ਦਾ ਬੀਜ. ਤੈਲਫਲ. L. Sesamum Indicum. ਦੇਖੋ, ਤਿਲਾਂਜਲੀ। ੩. ਤਿਲ ਦੇ ਆਕਾਰ ਦਾ ਕਾਲਾ ਦਾਗ, ਜੋ ਤੁਚਾ ਵਿੱਚ ਹੁੰਦਾ ਹੈ. ਖ਼ਾਲ। ੪. ਵਿ- ਤਿਲ ਜਿੰਨਾਂ. ਤਿਲਮਾਤ੍ਰ. "ਜੇਕੋ ਪਾਵੈ ਤਿਲ ਕਾ ਮਾਨੁ." (ਜਪੁ) ੫. ਕ੍ਸ਼੍ਣਮਾਤ੍ਰ. "ਖਿਨੁ ਆਵੈ ਤਿਲੁ ਜਾਵੈ." (ਸੂਹੀ ਮਃ ੧) ੬. ਅ਼. [طِل] ਤ਼ਿੱਲ ਸੰਗ੍ਯਾ- ਧੋਖਾ. ਛਲ. "ਗੁਰੁ ਮਿਲੈ ਨਾ ਤਿਸੁ ਤਿਲ ਨ ਤਮਾਇ." (ਸ੍ਰੀ ਅਃ ਮਃ ੧) ਨਾ ਉਸ ਵਿੱਚ ਕਪਟ ਹੈ ਨਾ ਤ਼ਮਅ਼ ਹੈ.; ਦੇਖੋ, ਤਿਲ। ੨. ਤਿਲਮਾਤ੍ਰ. ਭਾਵ- ਥੋੜਾ ਜਿਹਾ. ਤਨਿਕ.
ਤਿਲਮਾਤ੍ਰ. ਦੇਖੋ, ਤਿਲਸਾਰ.
nan
ਦੇਖੋ, ਤ੍ਰਿਲੋਕ.
ਨਾਭੇ ਅਤੇ ਜੀਂਦ ਰਾਜਵੰਸ਼ ਦਾ ਵਡੇਰਾ, ਬਾਬੇ ਫੂਲ ਦਾ ਵਡਾ ਸੁਪੁਤ੍ਰ. ਇਸ ਨੇ ਆਪਣੇ ਛੋਟੇ ਭਾਈ ਰਾਮਸਿੰਘ ਨਾਲ ਮਿਲਕੇ ਦਮਦਮੇ ਸਾਹਿਬ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਪਦ ਧਾਰਣ ਕੀਤਾ. ਇਨ੍ਹਾਂ ਪੁਰ ਜੋ ਕਲਗੀਧਰ ਦੀ ਅਪਾਰ ਕ੍ਰਿਪਾ ਹੋਈ ਹੈ ਉਸ ਦਾ ਅਨੁਮਾਨ ਹੇਠ ਲਿਖੇ ਹ਼ੁਕਮਨਾਮੇ ਤੋਂ ਹੋ ਸਕਦਾ ਹੈ:-#ੴ ਸਤਿਗੁਰੂ ਜੀ ॥#ਸ੍ਰੀ ਗੁਰੂ ਜੀਉ ਕੀ ਆਗਿਆ ਹੈ ਭਾਈ ਤੇਲੋਕਾ ਭਾਈ ਰਾਮਾ ਸਰਬਤ ਸੰਗਤ ਗੁਰੂ ਰਖੈਗਾ ਤੁਧ ਜਮੀਅਤ ਲੈਕੇ ਅਸਾਡੇ ਹਜੂਰ ਆਵਣਾ ਮੇਰੀ ਤੇਰੇ ਉਪਰਿ ਬਹੁਤ ਖੁਸੀ ਹੈ ਤੇਰਾ ਘਰੁ ਮੇਰਾ ਹੈ ਤੁਥੁ ਹੁਕਮੁ ਦੇਖਦਿਆ ਹੀ ਛੇਤੀ ਅਸਾਡੇ ਹਜੂਰ ਆਵਣਾ ਤੇਰਾ ਘਰੁ ਮੇਰਾ ਅਸੈ¹ ਤੁਧੁ ਸਿਤਾਬੀ ਹੁਕਮ ਦੇਖਦਿਆ ਹੀ ਆਵਣਾ ਤੁਸਾਂ ਅਸਵਾਰ ਲੈਕੇ ਆਵਣਾ ਜਰੂਰ ਆਵਣਾ ਤੇਰੇ ਉਤੈ ਅਸਾਡੀ ਭਾਰੀ ਮਿਹਰਵਾਨਗੀ ਅਸੈ ਤੈ ਆਵਣਾ ਇਕ ਜੋੜਾ² ਭੇਜਾ ਹੈ ਰਖਾਵਣਾ ਭਾਦੋਂ ੨. ਸੰਮਤ ੫੩॥" (੧੭੫੩)#ਇਹ ਅਸਲ ਹੁਕਮਨਾਮਾ ਬਾਬਾ ਆਲਾਸਿੰਘ ਜੀ ਦੇ ਬੁਰਜ ਪਟਿਆਲੇ ਹੈ, ਅਤੇ ਇਸ ਦੀ ਨਕ਼ਲ ਨਾਭੇ ਅਰ ਸੰਗਰੂਰ ਹੈ. ਦੇਖੋ, ਨਾਭਾ, ਪਟਿਆਲਾ ਅਤੇ ਫੂਲਵੰਸ਼.
ਦੇਖੋ, ਤਿਲੋਖਰੀ.
ਪਾਠਕ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ, ਜੋ ਗ਼ਜ਼ਨੀ ਦੇ ਹ਼ਾਕਿਮ ਪਾਸ ਨੌਕਰ ਸੀ. ਗੁਰੂ ਪ੍ਰਤਾਪ ਸੂਰਯ ਵਿੱਚ ਕਥਾ ਹੈ ਕਿ ਗੁਰੂ ਸਾਹਿਬ ਨੇ ਇਸ ਦੀ ਕਾਠ ਦੀ ਤਲਵਾਰ ਫ਼ੌਲਾਦੀ ਕਰ ਦਿੱਤੀ ਸੀ. ਦੇਖੋ, ਰਾਸਿ ੨. ਅਃ ੪੦। ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਪ੍ਰੇਮੀ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨ ਯੋਧਾ ਸੀ. ਇਸ ਨੇ ਅਮ੍ਰਿਤਸਰ ਦੇ ਯੁੱਧ ਵਿੱਚ ਵਡੀ ਵੀਰਤਾ ਦਿਖਾਈ। ੩. ਦੇਖੋ, ਤਿਲੋਕਸਿੰਘ.