ਸੰਗ੍ਯਾ- ਤ੍ਰਿਲੋਕ. ਤਿੰਨ ਲੋਕ। ੨. ਇੱਕ ਛੰਦ. ਇਸ ਦਾ ਨਾਮ "ਉਪਚਿਤ੍ਰਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ, ਚਾਰ ਅਰ ਅੱਠ ਮਾਤ੍ਰਾ ਪਿੱਛੋਂ ਗੁਰੁ ਅੱਖਰ, ਅਤੇ ਚਰਣ ਦੇ ਅੰਤ ਗੁਰੁ.#ਉਦਾਹਰਣ-#ਸਤਜੁਗ ਆਦਿ ਕਲੀਯੁਗ ਅੰਤੇ,#ਜਹਿਂ ਤਹਿਂ ਆਨਦ ਸੰਤ ਮਹੰਤੇ,#ਬਾਜਤ ਤੂਰੰ ਗਾਵਤ ਗੀਤਾ,#ਜਹਿਂ ਤਹਿਂ ਕਲਕੀ ਜੁੱਧਨ ਜੀਤਾ. (ਕਲਕੀ)#(ਅ) ਪਿੰਗਲਗ੍ਰੰਥਾਂ ਵਿੱਚ ਤਿਲੋਕੀ ਦਾ ਇੱਕ ਹੋਰ ਰੂਪ ਭੀ ਹੈ- ਚਾਰ ਚਰਣ, ਪ੍ਰਤਿ ਚਰਣ ੨੧. ਮਾਤ੍ਰਾ, ੧੧- ੧੦ ਪੁਰ ਵਿਸ਼੍ਰਾਮ, ਅੰਤ ਲਘੁ ਗੁਰੁ.#ਉਦਾਹਰਣ-#ਸ਼੍ਰੀ ਗੁਰੂ ਕਰ੍ਯੋ ਬਖਾਨ, ਸਿੱਖ ਸੇਵਕ ਸੁਨੋ,#ਪਰਸੁਖ ਕੋ ਸੁਖ ਮਾਨ, ਦੁੱਖ ਕੋ ਦੁਖ ਗੁਨੋ,#ਜੁਲਮ ਮਿਟਾਵਨ ਹੇਤ, ਕਮਰ ਬਾਂਧੇ ਰਹੋ,#ਨਿਜ ਵਡਿਆਈ ਮਾਨ, ਸ੍ਵਪਨ ਮੇ ਨਾ ਚਹੋ.
nan
ਦਿੱਲੀ ਦੇ ਕੋਲ ਇੱਕ ਅਸਥਾਨ, ਜਿੱਥੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਸਕਾਰ ਹੋਇਆ ਅਤੇ ਗੁਰਦ੍ਵਾਰਾ ਬਾਲਾਸਾਹਿਬ ਹੈ. ਕਿਤਨਿਆਂ ਨੇ ਇਸ ਦਾ ਨਾਮ ਕਿਲੋਖਰੀ ਲਿਖਿਆ ਹੈ. ਦੇਖੋ, ਦਿੱਲੀ.
ਸੰ. ਤ੍ਰਿਲੋਚਨ. ਸੰਗ੍ਯਾ- ਤਿੰਨ ਹਨ ਲੋਚਨ (ਨੇਤ੍ਰ) ਜਿਸ ਦੇ, ਸ਼ਿਵ। ੨. ਇੱਕ ਭਗਤ, ਜਿਸ ਦੀ ਬਾਣੀ ਗੁਰੂ ਗ੍ਰੰਥਸਾਹਿਬ ਵਿੱਚ ਹੈ. "ਨਾਮਦੇਵ ਕਬੀਰ ਤਿਲੋਚਨ." (ਮਾਰੂ ਰਵਿਦਾਸ) ਦੇਖੋ, ਤ੍ਰਿਲੋਚਨ.
nan
ਸੰ. तिलोत्त्मा. ਹਿਰਨ੍ਯਾਕ੍ਸ਼੍ ਦੇ ਪੁਤ੍ਰ ਸੁੰਦ ਅਤੇ ਉਪਸੁੰਦ ਨੇ ਤਪਸ੍ਯਾ ਕਰਕੇ ਵਰ ਪਾਇਆ ਸੀ ਕਿ ਅਸੀਂ ਕਿਸੇ ਹੋਰ ਦੇ ਮਾਰੇ ਨਾ ਮਰੀਏ. ਇਨ੍ਹਾਂ ਨੇ ਦੇਵਤਿਆਂ ਦੀ ਜਾਨ ਨੱਕ ਵਿੱਚ ਲੈਆਂਦੀ. ਬ੍ਰਹਮਾ੍ ਨੇ ਇਨ੍ਹਾਂ ਦੇ ਮਾਰਨ ਲਈ ਸਾਰੀ ਸੁੰਦਰ ਵਸਤਾਂ ਵਿੱਚੋਂ ਤਿਲ ਤਿਲ ਉੱਤਮਤਾ ਲੈਕੇ ਇੱਕ ਅਪਸਰਾ ਰਚੀ, ਜੋ ਤਿਲੋੱਤਮਾ ਕਹਾਈ.¹ ਜਦ ਤਿਲੋੱਤਮਾ ਵਿੰਧ੍ਯ ਪਰਬਤ ਤੇ ਗਈ ਜਿੱਥੇ ਕਿ ਸੁੰਦ ਉਪਸੁੰਦ ਰਹਿਂਦੇ ਸਨ, ਤਦ ਦੋਵੇਂ ਦੇਖਕੇ ਮੋਹਿਤ ਹੋ ਗਏ ਅਰ ਆਪਣੀ ਆਪਣੀ ਵਹੁਟੀ ਬਣਾਉਣ ਲਈ ਯਤਨ ਕਰਨ ਲੱਗੇ. ਤਿਲੋੱਤਮਾ ਨੇ ਆਖਿਆ ਕਿ ਦੋਹਾਂ ਵਿੱਚੋਂ ਜੋ ਬਲੀ ਹੋਵੇਗਾ ਅਤੇ ਯੁੱਧ ਵਿੱਚ ਫ਼ਤੇ ਪਾਵੇਗਾ, ਮੈਂ ਉਸੀ ਨੂੰ ਵਰਾਂਗੀ. ਇਸ ਪੁਰ ਦੋਵੇਂ ਆਪੋ ਵਿੱਚੀ ਲੜ ਮੋਏ. "ਤੀਰ ਤਿਲੋਤਮ ਕੇ ਚਲ ਆਏ. ××× ਦੁਹੂੰ ਭ੍ਰਾਤ ਵਧਕੈ ਤ੍ਰਿਯਾ ਗਈ ਬ੍ਰਹਮ੍ਪੁਰ ਧਾਇ."×× (ਚਰਿਤ੍ਰ ੧੧੬)
ਸੰਗ੍ਯਾ- ਤਿਲਾਂ ਨਾਲ ਮਿਲਿਆ ਉਦਕ (ਪਾਣੀ). ਦੇਖੋ, ਤਿਲਾਂਜਲੀ.
nan
ਸੰਗ੍ਯਾ- ਤਿਲ ਅਤੇ ਰਕਤ ਚੰਦਨ ਨਾਲ ਹੋਰ ਕਈ ਪਦਾਰਥ ਮਿਲਾਕੇ ਬਣਾਇਆ ਹੋਇਆ ਵਟਣਾ, ਜੋ ਵਿਆਹ ਸਮੇਂ ਦੁਲਹਾ ਦੇ, ਅਤੇ ਜੰਗ ਸਮੇਂ ਸ਼ਹੀਦ ਹੋਣ ਵਾਲੇ ਯੋਧਾ ਦੇ ਸ਼ਰੀਰ ਮਲੀਦਾ ਹੈ। ੨. ਤਿਲ ਦਾ ਤੇਲ। ੩. ਵਿ- ਤੇਲ ਕਰਕੇ ਲਿਪ੍ਤ. ਤੇਲ ਨਾਲ ਤਰ. "ਸਭ ਤਨ ਵਸਤ੍ਰ ਤਿਲੋਨਾ ਧਰਾ." (ਪਾਰਸਾਵ) ਸੜਨ ਲਈ ਤੇਲ ਦੇ ਲਿਬੜੇ ਵਸਤ੍ਰ ਪਹਿਰੇ.
ਸੰ. तैलङ्ग- ਤੈਲੰਗ. ਇਸ ਦਾ ਨਾਮ ਸੰਸਕ੍ਰਿਤ ਗ੍ਰੰਥਾਂ ਵਿੱਚ ਤ੍ਰਿਕਲਿੰਗ ਅਤੇ ਤ੍ਰਿਲਿੰਗ ਭੀ ਹੈ. ਇੱਕ ਦੱਖਣੀ ਦੇਸ਼ ਜੋ ਸ਼੍ਰੀਸ਼ੈਲ ਤੋਂ ਚੋਲ ਰਾਜ੍ਯ ਦੇ ਮੱਧ ਤੀਕ ਹੈ. ਇਸ ਨਾਮ ਦਾ ਕਾਰਣ ਇਹ ਹੈ ਕਿ ਇਸ ਵਿੱਚ ਸ਼੍ਰੀਸ਼ੈਲ, ਕਾਲੇਸ਼੍ਵਰ ਅਤੇ ਭੀਮੇਸ਼੍ਵਰ ਨਾਮਕ ਤਿੰਨ ਪਹਾੜ ਹਨ, ਜਿਨ੍ਹਾਂ ਉੱਪਰ ਤਿੰਨ ਸ਼ਿਵਲਿੰਗ ਹਨ। ੨. ਬਿਲਾਵਲ ਠਾਟ ਦਾ ਇੱਕ ਔੜਵ ਰਾਗ. ਇਸ ਵਿੱਚ ਰਿਸਭ ਅਤੇ ਧੈਵਤ ਵਰਜਿਤ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਨਿਸਾਦ ਅਤੇ ਪੰਚਮ ਦੀ ਇਸ ਵਿੱਚ ਸੰਗਤਿ ਹੈ. ਵਾਦੀ ਸੁਰ ਗਾਂਧਾਰ ਅਤੇ ਨਿਸਾਦ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ.#ਆਰੋਹੀ- ਸ ਗ ਮ ਪ ਨ ਸ.#ਅਵਰੋਹੀ- ਸ ਨ ਪ ਮ ਗ ਸ.#ਕਿਤਨਿਆਂ ਨੇ ਇਸ ਵਿੱਚ ਧੈਵਤ ਸੁਰ ਲਾਕੇ ਸਾੜਵ ਮੰਨਿਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ ਚੌਦਵਾਂ ਨੰਬਰ ਹੈ.
ਮੱਕੇ ਦੀ ਗੋਸਟਿ (ਗੋਸ੍ਠਿ) ਵਿੱਚ ਇਸ ਨਾਮ ਦੀ ਇੱਕ ਵਾਰ ਹੈ, ਜੋ ਕਿਸੇ ਪ੍ਰੇਮੀ ਨੇ ਸ਼੍ਰੀ ਗੁਰੂ ਨਾਨਕਦੇਵ ਦੇ ਨਾਮ ਤੋਂ ਰਚੀ ਹੈ.
nan