nan
ਸੰਗ੍ਯਾ- ਕਟਕ. ਕੰਗਣ. ਕੰਕਨ। ੨. ਰੋੜ ਆਦਿਕ ਦਾ ਕਠੋਰ ਕੜ। ੩. ਕੜੇ ਦੇ ਆਕਾਰ ਦਾ ਕੁੰਡਾ। ੪. ਵਿ- ਕਰੜਾ. ਕਠੋਰ. ਸਖ਼ਤ.
ਸੰਗ੍ਯਾ- ਕਟਕ. ਕੰਗਣ. ਕੰਕਨ। ੨. ਰੋੜ ਆਦਿਕ ਦਾ ਕਠੋਰ ਕੜ। ੩. ਕੜੇ ਦੇ ਆਕਾਰ ਦਾ ਕੁੰਡਾ। ੪. ਵਿ- ਕਰੜਾ. ਕਠੋਰ. ਸਖ਼ਤ.
nan
ਮਰਾ. ਕਡਾਸਨ. ਸੰਗ੍ਯਾ- ਮ੍ਰਿਗਚਰਮ ਦਾ ਆਸਨ। ੨. ਸੰ. ਕਟਾਸਨ. ਕੁਸ਼ਾ ਦਾ ਆਸਨ. "ਕਾਇਆ ਕੜਾਸਣੁ ਮਨੁ ਜਾਗੋਟੀ." (ਸਿਧਗੋਸਟਿ) ਦੇਖੋ, ਜਾਗੋਟੀ.
ਸੰ. ਕਟਾਹ. ਸੰਗ੍ਯਾ- ਕੜਾਹਾ. ਲੋਹੇ ਦਾ ਕੁੰਡੇਦਾਰ ਖੁਲ੍ਹੇ ਮੂੰਹ ਦਾ ਬਰਤਨ। ੨. ਕੜਾਹੇ ਵਿੱਚ ਤਿਆਰ ਕੀਤਾ ਅੰਨ. ਹਲੂਆ.
nan
ਸੰਗ੍ਯਾ- ਸਿੱਖਮਤ ਦਾ ਮੁੱਖ ਪ੍ਰਸਾਦ, ਜੋ ਅਕਾਲ ਨੂੰ ਅਰਪਨ ਕਰਕੇ ਸੰਗਤਿ ਵਿੱਚ ਵਰਤਾਈਦਾ ਹੈ. ਇਸ ਦਾ ਨਾਉਂ ਪੰਚਾਮ੍ਰਿਤ ਅਤੇ ਵਿਸ਼ੇਸਣ ਮਹਾਪ੍ਰਸਾਦ ਭੀ ਹੈ.#ਕੜਾਹਪ੍ਰਸਾਦ ਬਣਾਉਣ ਅਤੇ ਵਰਤਾਉਣ ਦੀ ਵਿਧਿ ਰਹਿਤਨਾਮਿਆਂ ਵਿੱਚ ਇਉਂ ਲਿਖੀ ਹੈ-#"ਕੜਾਹ ਕਰਨ ਕੀ ਬਿਧਿ ਸੁਨ ਲੀਜੈ-#ਤੀਨ ਭਾਗ ਕੋ ਸਮਸਰ ਕੀਜੈ,#ਲੇਪਨ ਆਗੈ ਬਹੁਕਰ ਦੀਜੈ,#ਮਾਂਜਨ ਕਰ ਭਾਂਜਨ ਧੋਵੀਜੈ,#ਕਰ ਸਨਾਨ ਪਵਿਤ੍ਰ ਹ੍ਵੈ ਬਹੈ,#ਵਾਹਿਗੁਰੂ ਬਿਨ ਅਵਰ ਨ ਕਹੈ.#ਕਰ ਤਿਆਰ ਚੌਕੀ ਪਰ ਧਰੈ,#ਚਾਰ ਓਰ ਕੀਰਤਨ ਬਹਿ ਕਰੈ.#ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ,#ਕਿਸਿ ਥੋੜਾ ਕਿਸਿ ਅੱਗਲਾ ਸਦਾ ਰਹੈ ਤਿਸ ਸੋਗ."#(ਤਨਾਮਾ)#"ਪਾਵਨ ਤਨ ਪਾਵਨ ਕਰ ਥਾਨ,#ਘ੍ਰਿਤ ਮੈਦਾ ਲੇ ਖੰਡ ਸਮਾਨ,#ਕਰ ਕੜਾਹ ਜਪੁ ਪਾਠ ਸੁ ਠਾਨੈ,#ਗੁਰਪ੍ਰਸਾਦ ਅਰਦਾਸ ਬਖਾਨੈ." (ਗੁਪ੍ਰਸੂ)#ਦੇਖੋ, ਪੰਚਾਮ੍ਰਿਤ ਅਤੇ ਮਹਾਪ੍ਰਸਾਦ.
ਦੇਖੋ, ਕਟਾਹ। "ਤਪਤ ਕੜਾਹਾ ਬੁਝਿ ਗਇਆ." (ਮਾਰੂ ਮਃ ੫) ਇਸ ਥਾਂ ਵਿਕਾਰ ਅਤੇ ਕਲੇਸ਼ਾਂ ਨਾਲ ਤਪੇ ਮਨ ਤੋਂ ਭਾਵ ਹੈ.
ਛੋਟਾ ਕੜਾਹਾ. ੨. ਕੜਾਹ। ਹਲੂਆ. . "ਧੁਰੋਂ ਪਤਾਲੋਂ ਲਈ ਕੜਾਹੀ." (ਭਾਗੁ) ੩. ਦੇਵੀ ਆਦਿ ਦੇਵਤਿਆਂ ਨੂੰ ਅਰਪਨ ਕੀਤਾ ਕੜਾਹ.
ਵਿ- ਕੜਾਹ ਬਣਾਉਣ ਵਾਲਾ.
ਅਨੁ. ਕੜਕੜ ਸ਼ਬਦ. ਬੰਦੂਕ਼ ਆਦਿਕ ਦੀ ਧੁਨਿ.