ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਵਡਾ ਪਤੰਗ. ਕਾਗਜ ਦੀ ਬਣਾਈ ਵਡੀ ਗੁੱਡੀ, ਜੋ ਮੋਟੀ ਡੋਰ ਬੰਨ੍ਹਕੇ ਹਵਾ ਵਿੱਚ ਉਡਾਈਦੀ ਹੈ.


ਦੇਖੋ, ਆਵਾਜ਼ ਲੈਣੀ.


ਸੰਗ੍ਯਾ- ਕਿੱਕਰ ਦਾ ਫਲ। ੨. ਮੱਕੀ ਦਾ ਗੁੱਲਾ, ਜਿਸ ਉੱਪਰੋਂ ਦਾਣੇ ਲਾਹੇ ਗਏ ਹਨ। ੩. ਫ਼ਾ. [تُکّہ] ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਕੁੰਡੀ ਵਾਂਙ ਮੁੜੀ ਰਹਿਂਦੀ ਹੈ. ਜਦ ਇਹ ਤੀਰ ਸ਼ਰੀਰ ਵਿੱਚ ਗਡ ਜਾਵੇ ਤਦ ਔਖਾ ਨਿਕਲਦਾ ਹੈ. "ਤੁਫੰਗ ਤੁੱਕਨ ਕੇ ਮਾਰੇ." (ਚਤਿਤ੍ਰ ੪੦੫) "ਸਮ ਸੇਲ ਕਿਤਕ ਤੁੱਕੇ ਮਹਾਨ." (ਗੁਪ੍ਰਸੂ)


ਸੰਗ੍ਯਾ- ਤੁਕ ਦਾ ਅੰਤ. ਤੁਕ ਦਾ ਪਿਛਲਾ ਪਦ ਅਤੇ ਅੱਖਰ. ਦੇਖੋ, ਅਨੁਪ੍ਰਾਸ.


ਸੰ. ਤੁਸ. ਦੇਖੋ, ਤੁਸ ੧. "ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ." (ਵਾਰ ਰਾਮ ੨. ਮਃ ੫) "ਕਣ ਬਿਨਾ ਜੈਸੇ ਥੋਥਰ ਤੁਖਾ." (ਗਉ ਮਃ ੫)