ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [تُخم] ਸੰਗ੍ਯਾ- ਬੀਜ। ੨. ਮੂਲ ਕਾਰਣ. ਮੂਲ ਵਸ੍‍ਤੁ। ੩. ਆਂਡਾ। ੪. ਮਨੀ. ਵੀਰ੍‍ਯ। ੫. ਸੰ. तोक्म- ਤੋਕ੍‌ਮ. ਅੰਕੁਰ. ਡੰਘੂਰ.


ਫ਼ਾ. [تُخمریزی] ਸੰਗ੍ਯਾ- ਬੀਜ ਬੀਜਣ ਦੀ ਕ੍ਰਿਯਾ. ਖੇਤ ਵਿੱਚ ਬੀਜ ਵਿਖੇਰਣਾ.


ਵਿ- ਤੁਖਾਰ ਦੇਸ਼ ਦੀ। ੨. ਸੰਗ੍ਯਾ- ਘੋੜੀ. ਦੇਖੋ, ਤੁਖਾਰ ੧. ਅਤੇ ੩. "ਜਿਤੁ ਹਰਿ ਪ੍ਰਭੁ ਜਾਪੈ ਸਾ ਧਨ ਧੰਨ ਤੁਖਾਈਆ." (ਵਡ ਮਃ ੪. ਘੋੜੀਆਂ) ਇਸ ਥਾਂ ਘੋੜੀ ਤੋਂ ਭਾਵ ਦੇਹ ਹੈ. ਦੇਖੋ, ਤੁਖਾਰ.


ਸੰਗ੍ਯਾ- ਤੁਸ (ਫੂਸ) ਦੀ ਅਨਲ (ਅੱਗ). ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਕਈ ਪਾਪੀਆਂ ਨੂੰ ਇਸ ਅੱਗ ਨਾਲ ਸੜ ਮਰਨਾ ਅਤੇ ਮਾਰਨਾ ਵਿਧਾਨ ਹੈ.#ਕੁਮਾਰਲ ਭੱਟ (ਭੱਟਪਾਦ) ਬੌੱਧਾਂ ਤੋਂ ਵਿਦ੍ਯਾ ਪੜ੍ਹਕੇ ਉਨ੍ਹਾਂ ਦੇ ਹੀ ਮਤ ਦਾ ਖੰਡਨ ਕਰਦਾ ਰਿਹਾ, ਇਸ ਪਾਪ ਦੇ ਬਦਲੇ ਉਹ ਤੁਖਾਨਲ ਵਿੱਚ ਸੜਕੇ ਮਰ ਗਿਆ. ਦੇਖੋ, ਸ਼ੰਕਰ ਦਿਗਵਿਜਯ, ਸਰਗ ੭। ੨. ਭਾਵ- ਥੋੜਾ ਚਿਰ ਰਹਿਣ ਵਾਲੀ ਵਸ੍‍ਤੁ. ਫੂਸ ਦੀ ਅੱਗ. ਦੇਖੋ ਤ੍ਰਿਣ ਕੀ ਅਗਨਿ.


ਸੰ. ਸੰਗ੍ਯਾ- ਅਥਰਵਵੇਦ ਅਨੁਸਾਰ ਹਿਮਾਲਯ ਦੇ ਉੱਤਰ ਪੱਛਮ ਦਾ ਦੇਸ਼. "ਸੁਯੇਨਤਾਈ" ਚੀਨੀਯਾਤ੍ਰੀ ਨੇ ਭੀ ਆਪਣੇ ਸਫ਼ਰਨਾਮੇ ਵਿੱਚ ਤੁਖਾਰ ਦਾ ਜ਼ਿਕਰ ਕੀਤਾ ਹੈ. ਮਹਾਭਾਰਤ ਅਤੇ ਰਾਮਾਯਣ ਵਿੱਚ ਇਸ ਦੇ ਘੋੜਿਆਂ ਦੀ ਵਡੀ ਤਾਰੀਫ਼ ਹੈ. ਤੁਖਾਰ ਦੇ ਘੋੜੇ ਖ਼ਾਸ ਕਰਕੇ ਰਥਾਂ ਵਿੱਚ ਜੋੜੇ ਜਾਂਦੇ ਸਨ. ਸੰਸਕ੍ਰਿਤ ਗ੍ਰੰਥਾਂ ਵਿੱਚ ਤਾਜਿਕ¹ ਅਤੇ ਤੁਖਾਰ ਦੇ ਘੋੜਿਆਂ ਦੀ ਜਾਤਿ ਉੱਤਮ ਲਿਖੀ ਹੈ। ੨. ਸੰ. तुक्खार- ਤੁੱਖਾਰ. ਤੁਖਾਰ ਦੇਸ਼ ਨਾਲ ਹੈ ਜਿਸ ਦਾ ਸੰਬੰਧ. ਤੁਖਾਰ ਦੇਸ਼ ਦਾ ਵਸਨੀਕ. ਤੁਖਾਰੀ। ੩. ਤੁਖਾਰ ਦਾ ਘੋੜਾ, "ਤਾਜੀ ਰਥ ਤੁਖਾਰ." (ਵਾਰ ਮਾਝ ਮਃ ੧) ਤਾਜ਼ੀ² (ਅ਼ਰਬ ਦੇ ਘੋੜੇ) ਸਵਾਰੀ ਲਈ, ਅਰ ਤੁਖਾਰ ਰਥ ਜੋੜਨ ਲਈ। ੪. ਘੋੜੇ ਮਾਤ੍ਰ ਵਾਸਤੇ ਭੀ ਤੁਖਾਰ ਸ਼ਬਦ ਕਵੀਆਂ ਨੇ ਵਰਤਿਆ ਹੈ, ਭਾਵੇਂ ਉਹ ਕਿਸੇ ਦੇਸ਼ ਦਾ ਹੋਵੇ. "ਕਿਤੇ ਪੀਲ ਰੂਢੇ ਕਿਤੇ ਬ੍ਰਿਖਭਬਾਹਨ ਕਿਤੇ ਉਸ੍ਟਬਾਹਨ ਚੜੇ੍ਹ ਬਹੁ ਤੁਖਾਰਾ." (ਸਲੋਹ) ਰਾਜਪੂਤਾਨੇ ਦਾ ਪ੍ਰਸਿੱਧ ਕਵਿ ਲਛਮਨਸਿੰਘ ਲਿਖਦਾ ਹੈ:-#ਤੇਲੀਆ ਤਿਲਕਦਾਰ ਤੁਰਕੀ ਲਖੌਰੀ ਲੱਖੀ,#ਲਛਮਨਸਿੰਘ ਜਾਤਿ ਛੱਤਿਸ ਤੁਖਾਰੋ ਹੈ. ਕਵਿ ਮੁਰਾਰੀਦਾਨ ਨੇ ਡਿੰਗਲ ਕੋਸ਼ ਵਿੱਚ ਲਿਖਿਆ ਹੈ- "ਸਿੰਧੂਭਵ ਕਾਂਬੋਜ ਸੁਣ ਖੁਰਾਸਾਣ ਤੋਖਾਰ." ਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਘੋੜੀ ਲਈ ਤੁਖਾਈ (ਤੁਖਾਰੀ) ਸ਼ਬਦ ਵਰਤਿਆ ਹੈ. ਦੇਖੋ, ਤੁਖਾਈ ੨। ੫. ਭਾਈ ਸੰਤੋਖਸਿੰਘ ਅਤੇ ਸਾਂਪ੍ਰਦਾਈ ਗਿਆਨੀ ਤੁਖਾਰ ਦਾ ਅਰਥ ਸ਼ੁਤਰ ਕਰਦੇ ਹਨ. "ਔਰ ਤੁਖਾਰ ਦਿਯੇ ਹਿਤ ਭਾਰਨ" (ਨਾਪ੍ਰ) ੬. ਸੰ. तुषार- ਤੁਸਾਰ. ਹਿਮ. ਬਰਫ. "ਮਾਨੋ ਪਹਾਰ ਕੇ ਸ੍ਰਿੰਗਹੁਁ ਤੇ ਧਰਨੀ ਪਰ ਆਨ ਤੁਖਾਰ ਪਰ੍ਯੋ ਹੈ." (ਚੰਡੀ ੧) ੭. ਪਾਲਾ. ਸ਼ੀਤ. "ਪੋਖਿ ਤੁਖਾਰੁ ਨ ਵਿਆਪਈ." (ਮਾਝ ਬਾਰਹਮਾਹਾ) ੮. ਕਪੂਰ। ੯. ਵਿ- ਠੰਢਾ. ਸ਼ੀਤਲ. ਦੇਖੋ, ਤੁਖਾਰੁ.


ਦੇਖੋ, ਤੁਖਾਰ ੨.