ਦੇਖੋ, ਪਲਰ ੨। ੨. ਸੰ. ਮਾਸ। ੩. ਚਿੱਕੜ ਕੀਚ। ੪. ਤਿਲਾਂ ਦਾ ਚੂਰਨ. ਭੁੱਗਾ. ਤਿਲਕੁੱਟ। ੫. ਤਿਲ ਦਾ ਫੁੱਲ। ੬. ਪੱਥਰ। ੭. ਲੋਥ. ਲਾਸ਼। ੮. ਦੁੱਧ। ੯. ਬਲ. ਤ਼ਾਕ਼ਤ.
ਦੇਖੋ, ਪ੍ਲਵ.
ਸੰ. ਸੰਗ੍ਯਾ- ਪੱਤਾ। ੨. ਨਵਾਂ ਸ਼ਗੂਫ਼ਾ। ੩. ਕੰਕਨ. ਕੜਾ. ਕੰਗਣ। ੪. ਵਿਸ੍ਤਾਰ. ਫੈਲਾਉ। ੫. ਚਪਲਤਾ। ੬. ਬਲ ਸ਼ਕਤਿ। ੭. ਪਲ੍ਹਵ ਦੇਸ਼। ੮. ਪਲ੍ਹਵ ਦੇਸ਼ ਦੇ ਰਹਿਣ ਵਾਲਾ ਦੇਖੋ, ਪਲ੍ਹਵ। ੯. ਫੁੱਲ ਦੀ ਪੰਖੁੜੀ। ੧੦. ਹੱਥ ਦੀ ਅੰਗੁਲੀ. "ਹਾਥ ਦ੍ਵੈ ਪਾਥੋਜ ਸਮ, ਪੱਲਵ ਸੇ ਪਲਵਨ, ਤਾਮੇ ਨਗ ਸੂਚੇ ਖਚ ਨਖਨ ਕੀ ਪੰਗਤੀ." (ਗ੍ਰਪ੍ਰਸੂ) ੧੧. ਕਿਨਾਰਾ. ਹਾਸ਼ੀਆ। ੧੨. ਸੰਸਕ੍ਰਿਤ ਗ੍ਰੰਥਾਂ ਵਿੰਚ ਪਲ੍ਹਵ ਲਈ ਭੀ ਪੱਲਵ ਸ਼ਬਦ ਹੈ. ਦੇਖੋ, ਪਲ੍ਹਵ.
ਗੁੜਗਾਉਂ ਜਿਲੇ ਦਾ ਪੰਜਾਬ ਵਿੱਚ ਇੱਕ ਨਗਰ, "ਪਲਵਲ ਕੋ ਰਾਜਾ ਰਹੈ." (ਚਰਿਤ੍ਰ ੧੬੯)
ਪਲਮਾਤ੍ਰ. ਪਲਭਰ. "ਤਿਂਹ ਠੌਰ ਨਹੀਂ ਪਲਵਾ ਠਹਿਰੈਯੈ." (ਕ੍ਰਿਸਨਾਵ)
ਵਿ- ਪਲ (ਮਾਂਸ) ਵਾਲਾ. ਮਾਂਸਲ. ਮੋਟਾ। ੨. ਦੇਖੋ, ਪਹਲਵਾਨ.
ਪੱਲਵਿਤ ਹੋਵੈ. ਪੱਤਿਆਂ ਸਹਿਤ ਹੋਵੇ. ਲਹ- ਲਹਾਵੇ. ਹਰੀ ਭਰੀ ਹੋਵੇ. "ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ." (ਸ. ਫਰੀਦ) ਜਲ ਨਾਲ ਸੜੀ ਖੇਤੀ ਨੂੰ ਭਾਵੇਂ ਪਾਣੀ ਵਿੱਚ ਡੋਬੋ, ਪਰ ਹਰੀ ਭਰੀ ਨਹੀਂ ਹੁੰਦੀ. ਭਾਵ- ਸਤਸੰਗ ਵਿੱਚ ਰਹਿਕੇ ਜਿਨ੍ਹਾਂ ਦੇ ਮਨ ਵਿਕਾਰਾਂ ਨਾਲ ਦਗਧ ਹੋ ਗਏ ਹਨ. ਉਹ ਕਦੇ ਪ੍ਰਫੁੱਲਿਤ ਨਹੀਂ ਹੋ ਸਕਦੇ.
nan
ਸੰ. पलवंगम. ਵਿ- ਪ੍ਰਲਵ (ਟਪੂਸੀ) ਮਾਰਕੇ ਗਮਨ ਕਰਨ ਵਾਲਾ। ੨. ਸੰਗ੍ਯਾ- ਡੱਡੂ। ੩. ਲੰਗੂਰ। ੪. ਬਾਂਦਰ. "ਪਲਵੰਗਮ ਗਨ ਕੂਦਤ ਆਏ." (ਗੁਪ੍ਰਸੂ) ੫. ਇੱਕ ਛੰਦ. ਲੱਛਣ- ਚਾਰ ਚਰਣ, ਪਤਿ ਚਰਣ ੨੧. ਮਾਤ੍ਰਾ, ਪਹਿਲਾ ਵਿਸ਼੍ਰਾਮ ੮. ਪੁਰ, ਦੂਜਾ ੧੩. ਪੁਰ, ਅੰਤ ਜਗਣ ਅਤੇ ਇੱਕ ਗੁਰੂ , #ਉਦਾਹਰਣ-#ਸਮ ਦਮ ਉਪਰਿਤ, ਆਦਿ ਵਿਪਨ ਗਿਰਿਵਾਸ ਕੋ,#ਭਨ੍ਯੋ ਸੁ ਪ੍ਰਭੁ ਸੁਭ, ਸੰਤ ਧਰਉ ਤਜ ਆਸ ਕੋ,#ਰਾਜਯੋਗ ਭਲ, ਭਕ੍ਤਿ ਵਿਬੇਕ ਵਿਚਾਰ ਜੋ,#ਪ੍ਰਭੁਤਾ ਰਾਗ ਤ੍ਰਿਕਾਲ ਗ੍ਯਾਨ ਤਪ ਸਾਰ ਜੋ.#(ਸਿੱਖੀਪ੍ਰਭਾਕਰ)#(ਅ) ਪਲਵੰਗਮ ਦਾ ਇਹ ਸਰੂਪ ਭੀ ਹੈ ਕਿ ਸਾਰੇ ਚਰਣਾਂ ਦੇ ਆਦਿ ਗੁਰੁ ਹੋਵੇ. ਯਥਾ-#ਵਿਦ੍ਯਾ ਪੜ੍ਹਕੈ, ਮਨ ਅਭਿਮਾਨ ਨ ਧਾਰਿਯੇ,#ਔਰਨ ਕੇ ਹਿਤ, ਇਲਮ ਹੁਨਰ ਪਰਿਚਾਰਿਯੇ ×××#(ੲ) ਤੀਜਾ ਰੂਪ ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੧੦. ਪੁਰ, ਅੰਤ ਗੁਰੁ.#ਉਦਾਹਰਣ-#ਜਿਸ ਕੀ ਬਾਣੀ ਨਹੀਂ, ਚਿੱਤ ਹਰ੍ਸਣ ਕਰੈ,#ਜਿਸ ਕੀ ਕ੍ਰਿਯਾਸ਼ਰੀਰ, ਨ ਮਨ ਕਰ੍ਸਣ ਕਰੈ,#ਜਿਸ ਕੋ ਜੀਵਨ ਜਗਤ, ਲੋਕਹਿਤ ਨਹੀਂ ਹੈ,#ਹਰਿਵ੍ਰਿਜੇਸ਼ ਲਿਹੁ ਜਾਨ, ਸੁ ਜਨ ਮ੍ਰਿਤ ਵਹੀ ਹੈ.
ਸੰਗ੍ਯਾ- ਪਲ (ਤਰਾਜ਼ੂ) ਦਾ ਛਾਬਾ. ਪਟਲ.