ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. दशोत्त्र. ਵਿ- ਸੌ ਤੋਂ ਦਸ ਉੱਪਰ. ਇੱਕ ਸੌ ਦਸ। ੨. ਕਿਸੇ ਗਿਣਤੀ ਤੋਂ ਦਸ ਉੱਪਰ.
ਵਿ- ਦਸ਼ ਗੁਣੀ. "ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ." (ਜਪੁ)
ਦਸੋਂ ਹੀ. ਦੇਖੋ, ਦਸਦੁਆਰ ਅਤੇ ਦਸਮੀ। ੨. ਦੱਸੇ. ਬਤਾਵੇ.
ਦਸਮਗ੍ਰੰਥ ਦੇ ੨੧੭ ਚਰਿਤ੍ਰ ਵਿੱਚ ਦਿਸ਼ਾ ਨਾਗ਼ (ਦਿੱਗਜ) ਦੀ ਥਾਂ ਇਹ ਅਸ਼ੁੱਧ ਪਾਠ ਅਞਾਣ ਲਿਖਾਰੀ ਦੀ ਕ੍ਰਿਪਾ ਨਾਲ ਬਣ ਗਿਆ ਹੈ. "ਪ੍ਰਿਥੀ ਚਾਲ ਕੀਨੋ ਦਸੋ ਨਾਗ ਭਾਗੇ." ਸ਼ੁੱਧ ਪਾਠ ਹੈ- "ਦਿਸ਼ਾਨਾਗ ਭਾਗੇ." ਦਿੱਗਜ ਹਾਥੀ ਨੱਠੇ.
same as ਦਹਿਸ਼ਤ ਅੰਗੇਜ਼ , under ਦਹਿਸ਼ਤ