ਸੰਗ੍ਯਾ- ਪਵਨ ਦਾ ਪੁਤ੍ਰ ਹਨੂਮਾਨ। ੨. ਭੀਮਸੇਨ.
(ਗੁਵਿ ੧੦) ਰਾਜਾ ਭੀਮਚੰਦ. ਪਵਨਪੁਤ੍ਰ (ਭੀਮ). ਸਸਿ (ਚੰਦ). ਭਾਈ ਸੁੱਖਾਸਿੰਘ ਨੇ ਪਹੇਲੀ ਦੇ ਢੰਗ ਇਹ ਨਾਉਂ ਲਿਖਿਆ ਹੈ.
ਵਿ- ਪ੍ਰਾਣਆਧਾਰ. ਪ੍ਰਾਣਾਂ ਦੇ ਆਸਰਾ ਰੂਪ। ੨. ਪ੍ਰਾਣਾਂ ਨੂੰ ਰੋਕਣ ਵਾਲਾ. ਪ੍ਰਾਣਾਯਾਮ ਕਰਨ ਵਾਲਾ। ੩. ਸੰਗ੍ਯਾ- ਪ੍ਰਾਣਾਂ ਦੇ ਧਾਰਨ (ਰੋਕਣ) ਦੀ ਕ੍ਰਿਯਾ. ਪ੍ਰਾਣਾਯਾਮ। ੪. ਪੌਣ ਦੇ ਆਧਾਰ ਰਹਿਣ ਦਾ ਵ੍ਰਤ. ਪਵਨਾਹਾਰ. "ਕਾਹੂੰ ਪਵਨਧਾਰ ਜਾਤ ਬਿਹਾਏ." (ਰਾਮ ਅਃ ਮਃ ੫)
ਸੰਗ੍ਯਾ- ਆਕਾਸ਼। ੨. ਦਸ਼ਮਦ੍ਵਾਰ। ੩. ਪੌਣ ਦੇ ਠਹਿਰਨ ਦਾ ਭਾਵ। ੪. ਉਦਰ ਵਿੱਚ ਪਵਨ ਦਾ ਪ੍ਰਵੇਸ਼. "ਤਿਸੀ ਖਿਨੇ ਮਾਤਾ ਉਦਰ ਕੀਨੋ ਪਵਨ ਨਿਵਾਸ." (ਗੁਵਿ ੬) ਪੁਰਾਣਾਂ ਅਨੁਸਾਰ ਇਹ ਖ਼ਿਆਲ ਹੈ ਕਿ ਅਵਤਾਰ ਗਰਭ ਵਿੱਚ ਨਹੀਂ ਆਉਂਦਾ, ਕਿੰਤੂ ਮਾਤਾ ਦੇ ਉਦਰ ਵਿੱਚ ਪੌਣ ਦੇਵਤਾ ਪ੍ਰਵੇਸ਼ ਕਰਦਾ ਹੈ, ਜੋ ਗਰਭ ਦੇ ਸਮੇਂ ਤੀਕ ਪੇਟ ਵਿੱਚ ਰਹਿਕੇ ਐਸੀ ਸੂਰਤ ਕਰ ਦਿੰਦਾ ਹੈ ਕਿ ਜਿਸ ਤੋਂ ਲੋਕ ਜਾਣਨ ਕਿ ਮਾਤਾ ਨੂੰ ਗਰਭ ਹੈ. ਦਸਵੇਂ ਮਹੀਨੇ ਪਵਨ ਖ਼ਾਰਿਜ ਹੋ ਜਾਂਦੀ ਹੈ ਅਰ ਦੇਵਤਾ ਬਾਲਕ ਦੀ ਸ਼ਕਲ ਧਾਰਕੇ ਪ੍ਰਗਟ ਹੋ ਜਾਂਦਾ ਹੈ. "ਤਾਂ ਪੌਣ ਕੋ ਆਗ੍ਯਾ ਹੋਈ ਕਿ ਤੂੰ ਜਾਇਕੇ ਮਾਤਾ ਕੇ ਉਦਰ ਮੇਂ ਸੋਝੀ ਕਰ, ਜੋ ਉਸ ਕੋ ਪੁਤ੍ਰਭਾਉ ਮਲੂਮ ਹੋਵੇ." (ਜਸਭਾਮ) ਇਸ ਵਿਸਯ ਦੇਖੋ, ਬ੍ਰਹਮਾਂਡਪੁਰਾਣ ਅਃ ੧੮੨.
nan
ਸੰਗ੍ਯਾ- ਪ੍ਰਾਣਾਂ ਦਾ ਪਤਿ ਆਤਮਾ। ੨. ਪ੍ਰਾਣਾਂ ਨੂੰ ਵਸ਼ ਕਰਨ ਵਾਲਾ ਯੋਗੀ. "ਪਵਨਪਤਿ ਉਨਮਨ ਰਹਿਨ ਖਰਾ." (ਰਾਮ ਕਬੀਰ)
ਪ੍ਰਾਣਾਂ ਦਾ ਕੁੰਭਕ ਰੂਪ ਪਿਆਲਾ. "ਪਵਨ ਪਿਆਲਾ ਸਾਜਿਆ." (ਸ੍ਰੀ ਕਬੀਰ)
nan
ਦੇਖੋ, ਪਵਨਨਿਵਾਸ ੪। ੨. ਤੰਤ੍ਰਸ਼ਾਸਤ੍ਰ ਅਨੁਸਾਰ ਭੂਤ ਪ੍ਰੇਤ ਆਦਿ ਦਾ ਕਿਸੇ ਦੇ ਸਰੀਰ ਵਿੱਚ ਦਾਖ਼ਿਲ ਹੋਣਾ.
ਕ੍ਰਿ- ਪੜਨਾ. ਪੈਣਾ। ੨. ਪਵਨਰੂਪ. ਦੇਖੋ, ਪਵਨ. "ਆਪੋ ਪਾਵਕੁ ਆਪੇ ਪਵਨਾ." (ਗਉ ਕਬੀਰ)
ਪੌਣ (ਹਵਾ) ਕਰਕੇ. ਪਵਨ ਸੇ. "ਪਵਨਿ ਅਫਾਰ ਤੋਰ ਚਾਮਰੋ." (ਸਾਰ ਮਃ ੫)
ਦੇਖੋ, ਪਵਨ। ੨. ਪ੍ਰਾਣ. ਸ੍ਵਾਸ. "ਪਵਨੁ ਨ ਸਾਧਿਆ ਸਚੁ ਨ ਅਰਾਧਿਆ." (ਸਿਧਗੋਸਟਿ) "ਮਨੁ ਪਵਨੁ ਦੁਇ ਤੂੰਬਾ ਕਰੀ ਹੈ." (ਗਉ ਕਬੀਰ)