ਸੰਗ੍ਯਾ- ਨਗੰਦਿਆਂ ਨਾਲ ਗੁੰਦੀ ਹੋਈ ਓਢਨੀ. ਰੂਈਦਾਰ ਵਸਤ੍ਰ. ਰਜਾਈ. "ਕਾਹੂੰ ਗਰੀ ਗੋਦਰੀ ਨਾਹੀ." (ਆਸਾ ਕਬੀਰ)
ਗੋਦੜੀ ਧਾਰਨ ਵਾਲਾ। ੨. ਦੇਖੋ, ਕਮਲਾ। ੩. ਭਾਈ ਗੌਰੇ ਦਾ ਇੱਕ ਸੇਵਕ, ਜੋ ਵਡਾ ਗੁਰਮੁਖ ਸੀ ਇਹ ਨਿੱਤ ੨੧. ਪਾਠ ਜਪੁ ਦੇ ਕਰਦਾ ਅਤੇ ਕਿਰਤ ਵਿੱਚ ਲੱਗਾ ਰਹਿੰਦਾ. ਜਦ ਦਸ਼ਮੇਸ਼ ਦਮਦਮੇ ਉਤਰੇ, ਤਦ ਇਹ ਸੇਵਾ ਵਿੱਚ ਹਾਜਿਰ ਹੋਇਆ, ਅਤੇ ਜਿਸ ਵੇਲੇ ਦਸ਼ਮੇਸ਼ ਭਾਈ ਕੇ ਚੱਕ ਪਧਾਰੇ, ਤਦ ਇਸ ਨੇ ਸਤਿਗੁਰੂ ਅਤੇ ਸੰਗਤਿ ਦੀ ਸੇਵਾ ਕਰਕੇ ਆਸ਼ੀਰਵਾਦ ਲਿਆ.
nan
nan
ਗੋ (ਸ੍ਵਰਗ)ਦੇਣ ਵਾਲੀ ਦੱਖਣ ਦੀ ਇੱਕ ਨਦੀ, ਜੋ ਪੂਰਵੀ ਘਾਟਾਂ ਤੋਂ ਤ੍ਰਿਅੰਬਕ (ਤ੍ਰ੍ਯੰਬਕ) ਪਾਸੋਂ ਨਿਕਲਕੇ ੮੯੮ ਮੀਲ ਵਹਿੰਦੀ ਹੋਈ ਬੰਗਾਲ ਦੀ ਖਾਡੀ ਵਿੱਚ ਡਿਗਦੀ ਹੈ. ਅਬਿਚਲਨਗਰ (ਹਜੂਰ ਸਾਹਿਬ) ਇਸੇ ਨਦੀ ਦੇ ਕਿਨਾਰੇ ਹੈ. "ਗੰਗਾ ਜਉ ਗੋਦਾਵਰਿ ਜਾਈਐ." (ਰਾਮ ਨਾਮਦੇਵ) "ਸੁਰ ਸੁਰੀ ਸਰਸ੍ਵਤੀ ਜਮੁਨਾ ਗੌਦਾਵਰੀ." (ਭਾਗੁ ਕ)#ਬ੍ਰਹਮਵੈਵਰਤ ਪੁਰਾਣ ਵਿੱਚ ਇੱਕ ਅਣੋਖੀ ਕਥਾ ਲਿਖੀ ਹੈ ਕਿ ਇੱਕ ਬ੍ਰਾਹਮਣੀ ਤੀਰਥ ਕਰਦੀ ਫਿਰਦੀ ਇੱਕ ਜੰਗਲ ਵਿੱਚ ਕਿਸੇ ਕਾਮੀ ਨੂੰ ਮਿਲ ਗਈ. ਬ੍ਰਾਹਮਣੀ ਦੀ ਇੱਛਾ ਵਿਰੁੱਧ ਕਾਮ ਦੇ ਸੇਵਕ ਨੇ ਜੋਰਾਵਰੀ ਭੋਗ ਕੀਤਾ. ਬ੍ਰਾਹਮਣੀ ਨੇ ਉਸ ਵੇਲੇ ਉਸ ਪਰਪੁਰਖ ਦੇ ਵੀਰਯ ਨੂੰ ਤ੍ਯਾਗ ਦਿੱਤਾ, ਜਿਸ ਤੋਂ ਵਡਾ ਸੁੰਦਰ ਬਾਲਕ ਤੁਰਤ ਹੀ ਪੈਦਾ ਹੋ ਗਿਆ. ਬ੍ਰਾਹਮਣੀ ਪੁਤ੍ਰ ਸਮੇਤ ਰੋਂਦੀ ਹੋਈ ਆਪਣੇ ਪਤੀ ਪਾਸ ਆਈ ਅਤੇ ਸਾਰੀ ਕਥਾ ਸੁਣਾਈ. ਪਤੀ ਨੇ ਇਸਤ੍ਰੀ ਦਾ ਤ੍ਯਾਗ ਕਰ ਦਿੱਤਾ, ਇਸ ਪੁਰ ਬ੍ਰਾਹਮਣੀ ਨੇ ਤਪ ਅਤੇ ਯੋਗਾਭ੍ਯਾਸ ਕਰਨਾ ਆਰੰਭ ਕੀਤਾ ਅਤੇ ਪੁੰਨ ਦੇ ਪ੍ਰਭਾਵ ਗੋਦਾਵਰੀ ਨਦੀ ਰੂਪ ਹੋਕੇ ਸੰਸਾਰ ਪੁਰ ਵਹਿਣ ਲੱਗੀ.#ਬ੍ਰਹਮਾਂਡ ਉਪਪੁਰਾਣ ਵਿੱਚ ਲਿਖਿਆ ਹੈ ਕਿ ਗੋਤਮਰਿਖੀ, ਇੱਕ ਮੋਈ ਹੋਈ ਗਊ ਦੇ ਜਿੰਦਾ ਕਰਨ ਲਈ ਸ਼ਿਵ ਦੀਆਂ ਜਟਾਂ ਵਿੱਚੋਂ ਜੋ ਗੰਗਾ ਦੀ ਧਾਰਾ ਲਿਆਇਆ, ਉਸੇ ਤੋਂ ਗੋਦਾਵਰੀ ਨਦੀ ਹੋਈ ਅਤੇ ਇਸੇ ਲਈ ਇਸ ਦਾ ਦੂਜਾ ਨਾਉਂ ਗੌਤਮੀ ਹੋਇਆ.
ਦੇਖੋ, ਗੋਦ.
ਸੰਗ੍ਯਾ- ਗਉਰੂਪ ਧਨ. ਗਊਆਂ ਦਾ ਵੱਗ. "ਬੇਨੁ ਬਜਾਵੈ ਗੋਧਨ ਚਰੈ." (ਮਾਲੀ ਨਾਮਦੇਵ) ੨. ਗੋਵਰਧਨ ਪਹਾੜ. "ਰੱਛਨ ਗੋਧਨ ਕੇ ਹਿਤ ਕਾਨ ਉਠਾਯਲਯੋ ਗਿਰਿ ਗੋਧਨ ਜੈਸੇ." (ਚੰਡੀ ੧)
ਸੰਗ੍ਯਾ- ਗੌਧੇਯ. ਗੋਧਾ (ਗੋਹ) ਦੇ ਚੰਮ ਦਾ ਅੰਗੁਲਿਤ੍ਰਾਣ. ਤੀਰ ਚਲਾਉਣ ਸਮੇਂ ਅੰਗੂਠੇ ਦੀ ਰਖ੍ਯਾ ਲਈ ਪਹਿਰਿਆ ਹੋਇਆ ਚਮੋਟਾ. "ਸਨੱਧ ਬੱਧ ਗੋਧਯੰ." (ਰਾਮਾਵ) ਦੇਖੋ, ਗੋਧਾ ੨.
ਗੋ (ਕਿਰਣ) ਧਾਰਨ ਵਾਲਾ. ਕਿਰਣਧਰ. ਚੰਦ੍ਰਮਾ। ੨. ਸੂਰਜ। ੩. ਗੋ (ਪ੍ਰਿਥਿਵੀ) ਧਾਰਨ ਵਾਲਾ ਸ਼ੇਸਨਾਗ। ੪. ਗੋ (ਜਲ) ਧਾਰਨ ਵਾਲਾ ਜਲਧਰ. ਬੱਦਲ.
ਸੰ. ਸੰਗ੍ਯਾ- ਗੋਹ. ਕਿਰਲੀ ਦੀ ਕਿਸਮ ਦਾ ਇੱਕ ਜੰਗਲੀ ਜੀਵ. ਦੇਖੋ, ਅੰਗੁਲਿਤ੍ਰਾਣ। ੨. ਕਮਾਣ ਦੇ ਚਿੱਲੇ ਦੀ ਚੋਟ ਤੋਂ ਬਚਾਉਣ ਲਈ ਖੱਬੇ ਪਹੁੰਚੇ ਪੁਰ ਬੰਨ੍ਹਿਆ. ਚਮੜਾ. "ਬਧੇ ਗੋਧਾਂਗੁਲਿਤ੍ਰਾਣ ਬੱਧੰ." (ਚੰਡੀ ੨) ਬਧੇ (ਵਧਕਰੇ) ਅਵਧ੍ਯ ਯੋਧਾ, ਜੋ ਗੋਹ ਦੇ ਅੰਗੁਲਿਤ੍ਰਾਣ ਬੰਨ੍ਹੇ ਹੋਏ ਸਨ.
ਸੰ. ਸੰਗ੍ਯਾ- ਗੰਦਮ. ਕਣਕ। ੨. ਨਾਰੰਗੀ। ੩. ਜ਼ਮੀਨ ਦੀ ਭਾਪ.